ਕੇਂਦਰ ਸਰਕਾਰ ਦਾ ਵੱਡਾ ਫੈਸਲਾ! ਪਸ਼ੂਆਂ ਲਈ ਵਰਤੀਆਂ ਜਾਣ ਵਾਲੀਆਂ 34 ਦਵਾਈਆਂ ਬੈਨ, ਨਿਯਮ ਤੋੜਿਆ ਤਾਂ ਤਿੰਨ ਸਾਲ ਦੀ ਸਜ਼ਾ ਤੇ ਜੁਰਮਾਨਾ

Wait 5 sec.

Animals Medicines Banned: ਕੇਂਦਰੀ ਸਿਹਤ ਵਿਭਾਗ ਨੇ ਪਸ਼ੂਆਂ ਵਿੱਚ ਵਰਤੀਆਂ ਜਾਣ ਵਾਲੀਆਂ 34 ਦਵਾਈਆਂ ਦੇ ਨਿਰਮਾਣ, ਆਯਾਤ ਤੇ ਵਿਕਰੀ 'ਤੇ ਪਾਬੰਦੀ ਲਾ ਦਿੱਤੀ ਹੈ। ਇਨ੍ਹਾਂ ਵਿੱਚ 15 ਐਂਟੀਬਾਇਓਟਿਕਸ, 18 ਐਂਟੀਵਾਇਰਲ ਤੇ ਇੱਕ ਐਂਟੀਪ੍ਰੋਟੋਜ਼ੋਅਲ ਦਵਾਈ ਸ਼ਾਮਲ ਹੈ। ਇਹ ਪਾਬੰਦੀ ਅੰਡੇ ਦੇਣ ਵਾਲੇ ਪੰਛੀਆਂ, ਡੇਅਰੀ ਜਾਨਵਰਾਂ, ਗਾਵਾਂ, ਮੱਝਾਂ, ਭੇਡਾਂ, ਬੱਕਰੀਆਂ, ਸੂਰ ਤੇ ਮਧੂ-ਮੱਖੀਆਂ 'ਤੇ ਲਾਗੂ ਹੈ। ਇਨ੍ਹਾਂ ਦਵਾਈਆਂ ਦੀ ਵਰਤੋਂ ਕਰਨ ਵਾਲੇ ਕਿਸੇ ਵੀ ਵਿਅਕਤੀ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ। ਪਾਬੰਦੀ ਦੇ ਬਾਵਜੂਦ ਇਨ੍ਹਾਂ ਦਵਾਈਆਂ ਦੀ ਵਰਤੋਂ ਕਰਨ ਵਾਲੇ ਕਿਸੇ ਵੀ ਵਿਅਕਤੀ ਨੂੰ ਤਿੰਨ ਸਾਲ ਦੀ ਸਜ਼ਾ ਤੇ ਜੁਰਮਾਨਾ ਹੋ ਸਕਦਾ ਹੈ। ਜਾਨਵਰਾਂ ਦੀ ਵਰਤੋਂ ਲਈ ਬਾਜ਼ਾਰ ਵਿੱਚ ਇਨ੍ਹਾਂ ਦਵਾਈਆਂ ਦੇ ਸੁਰੱਖਿਅਤ ਵਿਕਲਪ ਉਪਲਬਧ ਹਨ। ਕੇਂਦਰ ਦੇ ਹੁਕਮਾਂ ਮਗਰੋਂ ਕਈ ਰਾਜਾਂ ਦੇ ਅਧਿਕਾਰੀਆਂ ਨੇ ਕੈਮਿਸਟ ਦੁਕਾਨਾਂ, ਦਵਾਈ ਨਿਰਮਾਤਾਵਾਂ ਤੇ ਜ਼ਿਲ੍ਹਾ ਡਰੱਗ ਇੰਸਪੈਕਟਰਾਂ ਨੂੰ ਨਿਰਦੇਸ਼ ਜਾਰੀ ਕੀਤੇ ਹਨ। ਕੇਂਦਰੀ ਸਿਹਤ ਵਿਭਾਗ ਨੇ ਪਾਇਆ ਹੈ ਕਿ ਪਸ਼ੂ ਪਾਲਕ ਅਕਸਰ ਇਨ੍ਹਾਂ ਦਵਾਈਆਂ ਦੀ ਵਰਤੋਂ ਜਾਨਵਰਾਂ ਵਿੱਚ ਲਾਗ ਦੇ ਇਲਾਜ, ਉਨ੍ਹਾਂ ਦੀ ਭੁੱਖ ਵਧਾਉਣ ਤੇ ਦੁੱਧ ਉਤਪਾਦਨ ਵਧਾਉਣ ਲਈ ਕਰ ਰਹੇ ਹਨ। ਇਨ੍ਹਾਂ ਦਵਾਈਆਂ ਦੇ ਪ੍ਰਭਾਵ ਮਾਸ, ਦੁੱਧ ਤੇ ਹੋਰ ਡੇਅਰੀ ਉਤਪਾਦਾਂ ਦੇ ਸੇਵਨ ਰਾਹੀਂ ਮਨੁੱਖਾਂ ਤੱਕ ਪਹੁੰਚ ਰਹੇ ਹਨ।ਦਰਅਸਲ ਬੈਨ ਕੀਤੀਆਂ ਗਈਆਂ ਬਹੁਤ ਸਾਰੀਆਂ ਦਵਾਈਆਂ ਲੋਕ ਆਪਣੇ ਰੋਗਾਂ ਲਈ ਇਸਤੇਮਾਲ ਕਰਦੇ ਹਨ। ਇਸ ਨਾਲ ਉਨ੍ਹਾਂ ਦੇ ਅੰਦਰ ਵੀ ਦਵਾਈਆਂ ਦੇ ਪ੍ਰਤੀ ਪ੍ਰਤੀਰੋਧਕ ਸਮਰਥਾ ਪੈਦਾ ਹੋ ਰਹੀ ਹੈ। ਇਹ ਦਵਾਈਆਂ ਕਈ ਬਿਮਾਰੀਆਂ ਦੇ ਇਲਾਜ ਵਿੱਚ ਬੇਅਸਰ ਹੋ ਰਹੀਆਂ ਹਨ। ਇਨ੍ਹਾਂ ਵਿੱਚ ਮੁੱਖ ਤੌਰ 'ਤੇ ਯੂਰੀਡੋਪੇਨਿਸਿਲਿਨ, ਸੇਫਟੋਬੀਪ੍ਰੋਲ, ਸੇਫਟਾਰੋਲੀਨ, ਸਾਈਡਰੋਫੋਰ, ਸੇਫਾਲੋਸਪੋਰਿਨ, ਕਾਰਬਾਪੇਨੇਮਜ਼, ਪੇਨੇਮਜ਼, ਮੋਨੋਬੈਕਟਮ, ਗਲਾਈਕੋਪੇਪਟਾਈਡਜ਼, ਲਿਪੋਪੇਪਟਾਈਡਜ਼, ਆਕਸਾਜ਼ੋਲੀਡੀਨੋਨਸ, ਫਿਡਾਕਸੋਮਾਈਸਿਨ, ਪਲਾਜ਼ੋਮਾਈਸਿਨ, ਈਰਾਵਾਸਾਈਕਲੀਨ ਤੇ ਓਮਾਡਾਸਾਈਕਲੀਨ ਸ਼ਾਮਲ ਹਨ। ਇਸੇ ਤਰ੍ਹਾਂ ਐਂਟੀਵਾਇਰਲ ਵਿੱਚ ਅਮੈਂਟਾਡੀਨ, ਬਾਲੋਕਸਾਵਿਰ ਮਾਰਬੌਕਸਿਲ, ਫੈਵੀਪੀਰਾਵਿਰ, ਗੈਲੀਡੇਸੀਵਿਰ, ਲੈਕਟੀਮੋਡੋਮਾਈਸਿਨ, ਲੈਨਿਨਾਮਿਵਿਰ, ਮੈਥੀਸਾਜ਼ੋਨ, ਮੋਲਨੂਪੀਰਾਵਿਰ, ਓਸੇਲਟਾਮਿਵਿਰ ਤੇ ਰਿਬਾਵਿਰਿਨ ਸਣੇ 18 ਐਂਟੀਵਾਇਰਲ ਦਵਾਈਆਂ ਸ਼ਾਮਲ ਹਨ। ਇਸ ਤੋਂ ਇਲਾਵਾ ਐਂਟੀਪ੍ਰੋਟੋਜ਼ੋਅਲਾਂ ਵਿੱਚ ਨਾਈਟਾਜ਼ੌਕਸਾਨਾਈਡ ਦਵਾਈ ਸ਼ਾਮਲ ਹੈ। ਕੇਂਦਰ ਸਰਕਾਰ ਨੇ 22 ਮਈ ਨੂੰ ਇਸ ਸਬੰਧੀ ਇੱਕ ਨੋਟੀਫਿਕੇਸ਼ਨ ਜਾਰੀ ਕੀਤਾ ਸੀ, ਜਿਸ ਵਿੱਚ ਜਨਤਕ ਇਤਰਾਜ਼ ਤੇ ਸੁਝਾਅ ਮੰਗੇ ਗਏ ਸਨ। ਹਾਲਾਂਕਿ ਇਸ ਸਮੇਂ ਦੌਰਾਨ ਜਨਤਾ ਤੋਂ ਕੋਈ ਇਤਰਾਜ਼ ਜਾਂ ਸੁਝਾਅ ਪ੍ਰਾਪਤ ਨਹੀਂ ਹੋਏ। ਇਸ ਲਈ ਕੇਂਦਰ ਸਰਕਾਰ ਨੇ ਹੁਣ ਇਨ੍ਹਾਂ ਦਵਾਈਆਂ 'ਤੇ ਪੂਰੀ ਤਰ੍ਹਾਂ ਪਾਬੰਦੀ ਲਗਾਉਣ ਦੇ ਨਿਰਦੇਸ਼ ਜਾਰੀ ਕੀਤੇ ਹਨ।ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।