ਭਾਰਤ ਵੱਲੋਂ 1960 ਦੇ ਸਿੰਧੂ ਜਲ ਸਮਝੌਤੇ ਨੂੰ ਅਸਥਾਈ ਤੌਰ 'ਤੇ ਮੁਅੱਤਲ ਕਰਨ ਤੋਂ ਬਾਅਦ ਪਾਕਿਸਤਾਨ ਲਗਾਤਾਰ ਗੁੱਸੇ ਵਿੱਚ ਹੈ। ਹਰ ਰੋਜ਼, ਪਾਕਿਸਤਾਨ ਦੇ ਫੌਜੀ ਅਧਿਕਾਰੀਆਂ ਤੋਂ ਲੈ ਕੇ ਨੇਤਾ ਬਿਆਨ ਦੇ ਰਹੇ ਹਨ। ਬਿਲਾਵਲ ਭੁੱਟੋ ਦੇ ਸਿੰਧੂ ਜਲ ਸਮਝੌਤੇ 'ਤੇ ਹਾਲ ਹੀ ਵਿੱਚ ਦਿੱਤੇ ਬਿਆਨ ਤੋਂ ਬਾਅਦ, ਹੁਣ ਪਾਕਿ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਨੇ ਵੀ ਭਾਰਤ ਵਿਰੁੱਧ ਜ਼ਹਿਰ ਉਗਲਿਆ ਹੈ। ਉਨ੍ਹਾਂ ਨੇ ਧਮਕੀ ਦਿੱਤੀ ਹੈ ਕਿ ਪਾਕਿਸਤਾਨ ਆਪਣੇ ਹੱਕ ਵਾਲੇ ਪਾਣੀ ਦੀ ਇੱਕ ਬੂੰਦ ਵੀ ਭਾਰਤ ਤੋਂ ਨਹੀਂ ਖੋਹਣ ਦੇਵੇਗਾ। ਹਾਲ ਹੀ ਵਿੱਚ ਪਾਕਿਸਤਾਨ ਦੇ ਫੌਜ ਮੁਖੀ ਜਨਰਲ ਅਸੀਮ ਮੁਨੀਰ ਨੇ ਅਮਰੀਕਾ ਦੇ ਦੌਰੇ 'ਤੇ ਜਾਂਦੇ ਹੋਏ ਇਹ ਵੀ ਕਿਹਾ ਸੀ ਕਿ ਜੇ ਭਾਰਤ ਡੈਮ ਬਣਾਉਂਦਾ ਹੈ, ਤਾਂ ਪਾਕਿਸਤਾਨ ਇਸਨੂੰ ਮਿਜ਼ਾਈਲ ਨਾਲ ਤਬਾਹ ਕਰ ਦੇਵੇਗਾ। ਉਨ੍ਹਾਂ ਨੇ ਪ੍ਰਮਾਣੂ ਹਮਲੇ ਦੀ ਧਮਕੀ ਦਿੱਤੀ ਅਤੇ ਕਿਹਾ, ਜੇ ਅਸੀਂ ਡੁੱਬ ਰਹੇ ਹਾਂ, ਤਾਂ ਅਸੀਂ ਅੱਧੀ ਦੁਨੀਆ ਨੂੰ ਆਪਣੇ ਨਾਲ ਲੈ ਜਾਵਾਂਗੇ। ਇਸ ਤੋਂ ਇਲਾਵਾ, ਸਾਬਕਾ ਵਿਦੇਸ਼ ਮੰਤਰੀ ਬਿਲਾਵਲ ਭੁੱਟੋ ਨੇ ਵੀ ਸਿੰਧੂ ਜਲ ਸਮਝੌਤੇ ਨਾਲ ਸਬੰਧਤ ਮਾਮਲੇ 'ਤੇ ਬਿਆਨ ਦਿੱਤੇ ਹਨ।Shehbaz Sharif warns India of “serious consequences” if the Indus Water Treaty is touched… because in Pakistan’s worldview, water is off-limits but exporting militants is fair game.Four threats in 48 hrs from 4 men reading the same ISI script. Islamabad’s version of water… pic.twitter.com/DwXV9hbsPn— Mariam Solaimankhil (@Mariamistan) August 12, 2025ਇਸ ਦੌਰਾਨ, ਭਾਰਤ ਨੇ ਜੰਮੂ-ਕਸ਼ਮੀਰ ਦੇ ਸਿੰਧੂ ਪਿੰਡ ਨੇੜੇ ਚਨਾਬ ਨਦੀ 'ਤੇ ਰਾਸ਼ਟਰੀ ਹਾਈਡ੍ਰੋ ਇਲੈਕਟ੍ਰਿਕ ਪਾਵਰ ਪ੍ਰੋਜੈਕਟ ਲਈ ਟੈਂਡਰ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ। ਪਾਕਿਸਤਾਨ ਨੂੰ ਡਰ ਹੈ ਕਿ ਭਾਰਤ ਇਸ ਪ੍ਰੋਜੈਕਟ ਤੋਂ ਪਾਣੀ ਰੋਕ ਸਕਦਾ ਹੈ ਤੇ ਉਸਦੀ ਖੇਤੀਬਾੜੀ, ਸਿੰਜਾਈ ਅਤੇ ਬਿਜਲੀ ਉਤਪਾਦਨ ਗੰਭੀਰ ਰੂਪ ਵਿੱਚ ਪ੍ਰਭਾਵਿਤ ਹੋਵੇਗਾ। ਹਾਲਾਂਕਿ, ਭਾਰਤ ਦਾ ਸਟੈਂਡ ਸਪੱਸ਼ਟ ਹੈ, ਇਹ ਪ੍ਰੋਜੈਕਟ ਅੰਤਰਰਾਸ਼ਟਰੀ ਮਾਪਦੰਡਾਂ ਅਤੇ ਭਾਰਤ ਦੇ ਅਧਿਕਾਰ ਖੇਤਰ ਦੇ ਅੰਦਰ ਹੈ। ਪਾਕਿਸਤਾਨ ਦੀ ਚਿੰਤਾ ਇਸ ਤੱਥ ਕਾਰਨ ਵੀ ਵੱਧ ਰਹੀ ਹੈ ਕਿ ਭਾਰਤ ਦਾ ਸਤਲੁਜ, ਬਿਆਸ ਅਤੇ ਰਾਵੀ ਦਰਿਆਵਾਂ 'ਤੇ ਪਹਿਲਾਂ ਹੀ ਕੰਟਰੋਲ ਹੈ ਤੇ ਹੁਣ ਜੇ ਭਾਰਤ ਸਿੰਧੂ ਬੇਸਿਨ ਦੀਆਂ ਹੋਰ ਦਰਿਆਵਾਂ 'ਤੇ ਸਰਗਰਮ ਹੋ ਜਾਂਦਾ ਹੈ, ਤਾਂ ਉਸਦਾ ਪਾਣੀ ਸੰਕਟ ਗੰਭੀਰ ਹੋ ਜਾਵੇਗਾ।ਜ਼ਿਕਰ ਕਰ ਦਈਏ ਕਿ ਪਾਕਿਸਤਾਨ ਦੀ ਸਿੰਚਾਈ ਤੇ ਖੇਤੀਬਾੜੀ ਉਤਪਾਦਨ ਦਾ 80% ਸਿੰਚਾਈ, ਜੇਹਲਮ ਅਤੇ ਚਨਾਬ ਨਦੀਆਂ ਤੋਂ ਹੁੰਦਾ ਹੈ। ਇਹ ਨਦੀਆਂ ਉਸਦੀਆਂ ਪਾਣੀ ਦੀਆਂ 70% ਜ਼ਰੂਰਤਾਂ ਨੂੰ ਪੂਰਾ ਕਰਦੀਆਂ ਹਨ। ਪਾਣੀ ਰੁਕਣ ਦੀ ਸਥਿਤੀ ਵਿੱਚ, ਖਰੀਫ ਅਤੇ ਹਾੜੀ ਦੋਵਾਂ ਮੌਸਮਾਂ ਵਿੱਚ ਬਿਜਾਈ ਅਤੇ ਕਟਾਈ ਪ੍ਰਭਾਵਿਤ ਹੋਵੇਗੀ। ਲਾਹੌਰ, ਕਰਾਚੀ ਅਤੇ ਇਸਲਾਮਾਬਾਦ ਵਰਗੇ ਵੱਡੇ ਸ਼ਹਿਰਾਂ ਵਿੱਚ ਪੀਣ ਵਾਲੇ ਪਾਣੀ ਦੀ ਘਾਟ ਹੋਵੇਗੀ। ਟੈਕਸਟਾਈਲ ਸੈਕਟਰ, ਜੋ ਕਿ ਪਾਕਿਸਤਾਨ ਦੇ ਕੁੱਲ ਨਿਰਯਾਤ ਦਾ 60 ਪ੍ਰਤੀਸ਼ਤ ਹੈ, ਵੀ ਗੰਭੀਰ ਰੂਪ ਵਿੱਚ ਪ੍ਰਭਾਵਿਤ ਹੋਵੇਗਾ। ਪਾਕਿਸਤਾਨ ਦੀ 33% ਬਿਜਲੀ ਪਣ-ਬਿਜਲੀ ਤੋਂ ਆਉਂਦੀ ਹੈ, ਜੋ ਕਿ ਵੀ ਪ੍ਰਭਾਵਿਤ ਹੋਵੇਗੀ।