ਪਿਆਕੜਾਂ ਲਈ ਜ਼ਰੂਰੀ ਖ਼ਬਰ! ਸ਼ਰਾਬ ਦੀਆਂ ਦੁਕਾਨਾਂ ਰਹਿਣਗੀਆਂ ਬੰਦ

Wait 5 sec.

ਦਿੱਲੀ ਵਿੱਚ ਇਸ ਹਫ਼ਤੇ ਲਗਾਤਾਰ ਸ਼ਰਾਬ ਦੀਆਂ ਦੁਕਾਨਾਂ ਬੰਦ ਰਹਿਣਗੀਆਂ, ਭਾਵ ਡਰਾਈ ਡੇਅ ਹੋਣਗੇ। ਕਿਉਂਕਿ 15 ਤਰੀਕ ਨੂੰ ਆਜ਼ਾਦੀ ਦਿਹਾੜਾ ਅਤੇ 16 ਤਰੀਕ ਨੂੰ ਜਨਮ ਅਸ਼ਟਮੀ ਹੈ। 15 ਅਗਸਤ ਨੂੰ ਆਜ਼ਾਦੀ ਦਿਹਾੜੇ ਕਰਕੇ ਅਤੇ 16 ਅਗਸਤ ਨੂੰ ਜਨਮ ਅਸ਼ਟਮੀ ਕਰਕੇ ਦੁਕਾਨਾਂ ਬੰਦ ਰਹਿਣਗੀਆਂ। ਲਗਾਤਾਰ ਦੋ ਦਿਨ ਸ਼ਰਾਬ ਦੀ ਵਿਕਰੀ ਨਹੀਂ ਹੋਵੇਗੀ। 15 ਅਗਸਤ ਨੂੰ ਸ਼ੁੱਕਰਵਾਰ ਹੈ ਅਤੇ 16 ਅਗਸਤ ਸ਼ਨੀਵਾਰ ਹੈ।ਦਿੱਲੀ ਵਿੱਚ ਵੀਕਐਂਡ 'ਤੇ ਸ਼ਰਾਬ ਦੀਆਂ ਦੁਕਾਨਾਂ ਅਤੇ ਰੈਸਟੋਰੈਂਟਾਂ ਦੇ ਬਾਹਰ ਭੀੜ ਦਿਖਾਈ ਦਿੰਦੀ ਹੈ। ਪਰ ਇਸ ਵਾਰ ਡਰਾਈ ਡੇਅ ਕਾਰਨ, ਸ਼ਰਾਬ ਪ੍ਰੇਮੀਆਂ ਨੂੰ ਅਗਲੇ ਹਫ਼ਤੇ ਦੀ ਉਡੀਕ ਕਰਨੀ ਪਵੇਗੀ ਜਾਂ ਪਹਿਲਾਂ ਤੋਂ ਸਟਾਕ ਰੱਖਣਾ ਪਵੇਗਾ।ਤੁਹਾਨੂੰ ਇੱਥੇ ਦੱਸ ਦਈਏ ਕਿ ਜੇਕਰ ਕੋਈ ਵਿਅਕਤੀ ਪਹਿਲਾਂ ਹੀ ਸ਼ਰਾਬ ਖਰੀਦ ਕੇ ਸਟੋਰ ਕਰ ਚੁੱਕਾ ਹੈ, ਤਾਂ ਉਹ ਆਪਣੇ ਘਰ ਦੇ ਅੰਦਰ ਸ਼ਰਾਬ ਪੀ ਸਕਦਾ ਹੈ। ਡਰਾਈ ਡੇਅ ਦਾ ਨਿਯਮ ਘਰ ਦੇ ਅੰਦਰ ਸ਼ਰਾਬ ਜਮ੍ਹਾ ਕਰਨ 'ਤੇ ਲਾਗੂ ਨਹੀਂ ਹੁੰਦਾ। ਇਹ ਨਿਯਮ ਸਿਰਫ਼ ਵਿਕਰੀ 'ਤੇ ਲਾਗੂ ਹੁੰਦਾ ਹੈ, ਖਪਤ 'ਤੇ ਨਹੀਂ।ਇਹ ਹੁਕਮ ਦਿੱਲੀ ਸਰਕਾਰ ਦੇ ਆਬਕਾਰੀ ਵਿਭਾਗ ਵੱਲੋਂ ਜਾਰੀ ਕੀਤਾ ਗਿਆ ਹੈ। ਹੁਕਮ ਵਿੱਚ ਕਿਹਾ ਗਿਆ ਹੈ ਕਿ ਸਾਰੀਆਂ ਪ੍ਰਚੂਨ ਸ਼ਰਾਬ ਦੀਆਂ ਦੁਕਾਨਾਂ, ਬਾਰ, ਹੋਟਲ ਅਤੇ ਕਲੱਬ ਆਜ਼ਾਦੀ ਦਿਵਸ ਦੇ ਨਾਲ-ਨਾਲ 2 ਅਕਤੂਬਰ ਨੂੰ ਮਹਾਤਮਾ ਗਾਂਧੀ ਦੇ ਜਨਮ ਦਿਵਸ 'ਤੇ ਬੰਦ ਰਹਿਣਗੇ।ਡਰਾਈ ਡੇਅ ਦਾ ਨਿਯਮ 1-15/L-15F ਲਾਇਸੈਂਸ ਵਾਲੇ ਹੋਟਲਾਂ ਵਿੱਚ ਦਿੱਤੀ ਜਾਣ ਵਾਲੀ ਸ਼ਰਾਬ ਦੀ ਰੂਮ ਸਰਵਿਸ 'ਤੇ ਲਾਗੂ ਨਹੀਂ ਹੋਵੇਗਾ। ਆਬਕਾਰੀ ਵਿਭਾਗ ਇਹ ਲਾਇਸੈਂਸ ਉਨ੍ਹਾਂ ਹੋਟਲਾਂ ਨੂੰ ਦਿੰਦਾ ਹੈ ਜੋ ਸਟਾਰ ਸ਼੍ਰੇਣੀ ਦੇ ਹੁੰਦੇ ਹਨ ਅਤੇ ਭਾਰਤ ਸਰਕਾਰ ਦੇ ਸੈਰ-ਸਪਾਟਾ ਵਿਭਾਗ ਦੁਆਰਾ ਪ੍ਰਵਾਨਿਤ ਹੁੰਦੇ ਹਨ।ਦਿੱਲੀ 'ਚ ਕਦੋਂ-ਕਦੋਂ ਬੰਦ ਰਹਿਣਗੇ ਬੰਦ?15 ਅਗਸਤ - ਆਜ਼ਾਦੀ ਦਿਹਾੜਾ16 ਅਗਸਤ- ਜਨਮ ਅਸ਼ਟਮੀ5 ਸਤੰਬਰ- ਈਦ-ਏ-ਮਿਲਾਦ2 ਅਕਤੂਬਰ- ਗਾਂਧੀ ਜਯੰਤੀ7 ਅਕਤੂਬਰ- ਵਾਲਮੀਕਿ ਜਯੰਤੀ20 ਅਕਤੂਬਰ- ਦੀਵਾਲੀਭਾਰਤ ਵਿੱਚ ਡ੍ਰਾਈ ਦੇਣ 'ਤੇ ਸ਼ਰਾਬ ਵੇਚਣ ਦੀ ਇਜਾਜ਼ਤ ਨਹੀਂ ਹੈ। ਅਜਿਹਾ ਕਰਨਾ ਅਪਰਾਧ ਹੈ। ਰਾਸ਼ਟਰੀ ਤਿਉਹਾਰਾਂ, ਰਾਜ ਤਿਉਹਾਰਾਂ, ਧਾਰਮਿਕ ਤਿਉਹਾਰਾਂ, ਚੋਣਾਂ ਅਤੇ ਮਹਾਂਪੁਰਖਾਂ ਦੇ ਜਨਮਦਿਨਾਂ 'ਤੇ ਡ੍ਰਾਈ ਡੇਅ ਐਲਾਨੇ ਜਾਂਦੇ ਹਨ। ਸੂਬੇ ਆਪਣੇ ਅਨੁਸਾਰ ਇਨ੍ਹਾਂ ਦੀ ਇੱਕ ਸੂਚੀ ਬਣਾਉਂਦੇ ਹਨ। ਬਿਹਾਰ ਅਤੇ ਗੁਜਰਾਤ ਵਰਗੇ ਰਾਜਾਂ ਵਿੱਚ ਪੂਰੀ ਤਰ੍ਹਾਂ ਮਨਾਹੀ ਲਾਗੂ ਹੈ। ਜੇਕਰ ਡ੍ਰਾਈ ਡੇਅ 'ਤੇ ਕੋਈ ਸ਼ਰਾਬ ਵੇਚਦਾ ਫੜਿਆ ਜਾਂਦਾ ਹੈ, ਤਾਂ ਜੁਰਮਾਨਾ ਜਾਂ ਲਾਇਸੈਂਸ ਰੱਦ ਕਰਨ ਵਰਗੀ ਕਾਰਵਾਈ ਹੋ ਸਕਦੀ ਹੈ।