ਅਮਰੀਕਾ ਵਿੱਚ ਭਿਆਨਕ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਹਨ। ਅਲਾਸਕਾ ਦੇ ਕਈ ਇਲਾਕਿਆਂ ਵਿੱਚ 7.3 ਤੀਬਰਤਾ ਵਾਲਾ ਤੀਬਰ ਭੂਚਾਲ ਆਇਆ। ਨਿਊਜ਼ ਏਜੰਸੀ ਏਪੀ ਦੀ ਰਿਪੋਰਟ ਮੁਤਾਬਕ, ਭੂਚਾਲ ਦੇ ਤੇਜ਼ ਝਟਕਿਆਂ ਤੋਂ ਬਾਅਦ ਸੁਨਾਮੀ ਦੀ ਚੇਤਾਵਨੀ ਵੀ ਜਾਰੀ ਕਰ ਦਿੱਤੀ ਗਈ ਹੈ, ਜਿਸ ਕਾਰਨ ਲੋਕ ਡਰ ਦੇ ਮਾਹੌਲ 'ਚ ਹਨ। ਭੂਚਾਲ ਆਉਂਦੇ ਹੀ ਲੋਕ ਆਪਣੇ ਘਰਾਂ ਤੋਂ ਬਾਹਰ ਵਲ ਦੌੜ ਪਏ। ਸਮੁੰਦਰੀ ਇਲਾਕਿਆਂ 'ਚ ਰਹਿਣ ਵਾਲੇ ਮਛੀਰੇ ਵੀ ਇਸ ਭੂਚਾਲ ਨਾਲ ਬਹੁਤ ਪ੍ਰਭਾਵਤ ਹੋਏ ਹਨ।ਤੀਬਰਤਾ 7.3 ਮਾਪੀ ਗਈ, 7.5 ਲੱਖ ਲੋਕਾਂ 'ਤੇ ਮੰਡਰਾ ਰਿਹਾ ਸੁਨਾਮੀ ਦਾ ਖ਼ਤਰਾਅਸਲ 'ਚ ਇਹ ਭੂਚਾਲ ਬੁੱਧਵਾਰ ਨੂੰ ਦੁਪਹਿਰ 12:37 ਵਜੇ ਅਮਰੀਕੀ ਰਾਜ ਅਲਾਸਕਾ ਦੇ ਤਟ 'ਤੇ ਆਇਆ। ਰਿਕਟਰ ਸਕੇਲ 'ਤੇ ਇਸ ਦੀ ਤੀਬਰਤਾ 7.3 ਮਾਪੀ ਗਈ। ਭੂਚਾਲ ਦਾ ਕੇਂਦਰ ਸੈਂਡ ਪੌਇੰਟ ਤੋਂ ਲਗਭਗ 87 ਕਿਲੋਮੀਟਰ ਦੱਖਣ ਵੱਲ ਸੀ। ਭੂਚਾਲ ਤੋਂ ਬਾਅਦ ਲਗਭਗ 7.5 ਲੱਖ ਲੋਕਾਂ 'ਤੇ ਸੁਨਾਮੀ ਦਾ ਖ਼ਤਰਾ ਮੰਡਰਾਉਣ ਲੱਗਾ ਹੈ ਅਤੇ ਇਸ ਸਬੰਧੀ ਚੇਤਾਵਨੀ ਵੀ ਜਾਰੀ ਕੀਤੀ ਗਈ ਹੈ। ਹਾਲਾਂਕਿ ਭੂਚਾਲ ਕਾਰਨ ਹੋਏ ਨੁਕਸਾਨ ਬਾਰੇ ਪੂਰੀ ਜਾਣਕਾਰੀ ਹਜੇ ਤੱਕ ਸਾਹਮਣੇ ਨਹੀਂ ਆਈ ਹੈ।ਅਮਰੀਕਾ ਵਿੱਚ ਸੁਨਾਮੀ ਦਾ ਖਤਰਾ ਦੱਖਣੀ ਅਲਾਸਕਾ, ਅਲਾਸਕਾ ਪ੍ਰਾਇਦੀਪ, ਕੈਨੇਡੀ ਐਂਟਰੈਂਸ ਤੋਂ ਯੂਨੀਮਕ ਪਾਸ ਅਤੇ ਪ੍ਰਸ਼ਾਂਤ ਮਹਾਸਾਗਰ ਦੇ ਤੱਟਵਰਤੀ ਖੇਤਰਾਂ ਵਿੱਚ ਮੰਡਰਾ ਰਿਹਾ ਹੈ। ਅਲਾਸਕਾ ਭੂਚਾਲ ਦੇ ਲਿਹਾਜ਼ ਨਾਲ ਕਾਫੀ ਸੰਵੇਦਨਸ਼ੀਲ ਖੇਤਰ ਹੈ। ਇੱਥੇ 1964 ਵਿੱਚ 9.2 ਦੀ ਤੀਬਰਤਾ ਦਾ ਭੂਚਾਲ ਵੀ ਆ ਚੁੱਕਾ ਹੈ। ਹੁਣ ਇੱਕ ਵਾਰ ਫਿਰ ਪੂਰਾ ਰਾਜ ਦਹਿਸ਼ਤ ਵਿੱਚ ਹੈ।ਭੂਚਾਲ ਤੋਂ ਬਾਅਦ ਆਈ ਸੁਨਾਮੀ ਦੀ ਚੇਤਾਵਨੀ ਦੇ ਚਲਦੇ ਪ੍ਰਸ਼ਾਸਨ ਨੇ ਤਟਵਰਤੀ ਇਲਾਕਿਆਂ ਵਿੱਚ ਰਹਿਣ ਵਾਲੇ ਲੋਕਾਂ ਨੂੰ ਆਪਣਾ ਘਰ ਛੱਡਣ ਦੀ ਸਲਾਹ ਦਿੱਤੀ ਹੈ। ਉਨਾਲਾਸਕਾ 'ਚ ਰਹਿਣ ਵਾਲੇ ਲਗਭਗ 4100 ਮੱਛਵਾਰਿਆਂ ਨੂੰ ਤਟ ਖਾਲੀ ਕਰਨ ਲਈ ਕਿਹਾ ਗਿਆ ਹੈ। ਇਨ੍ਹਾਂ ਦੇ ਨਾਲ-ਨਾਲ ਕਿੰਗ ਕੋਵ ਇਲਾਕੇ 'ਚ ਰਹਿਣ ਵਾਲੇ 870 ਲੋਕਾਂ ਨੂੰ ਵੀ ਅਲਰਟ ਕਰ ਦਿੱਤਾ ਗਿਆ ਹੈ।ਅਮਰੀਕਾ ਵਿੱਚ ਪਿਛਲੇ ਦੋ ਮਹੀਨਿਆਂ ਦੌਰਾਨ ਕਈ ਵਾਰ ਭੂਚਾਲ ਆ ਚੁੱਕੇ ਹਨ। 16 ਜੁਲਾਈ ਨੂੰ ਟੈਕਸਾਸ 'ਚ 1.8 ਤੀਬਰਤਾ ਦਾ ਭੂਚਾਲ ਮਹਿਸੂਸ ਕੀਤਾ ਗਿਆ ਸੀ, ਜਦਕਿ 23 ਜੂਨ ਨੂੰ ਡੈਨਾਲੀ ਬਰੋ, ਐਂਕਰੇਜ ਅਤੇ ਅਲਾਸਕਾ 'ਚ 4 ਤੀਬਰਤਾ ਵਾਲਾ ਭੂਚਾਲ ਆਇਆ ਸੀ।