ਪਾਕਿਸਤਾਨ ਵਿੱਚ ਇਕ ਵਾਰ ਫਿਰ ਹਾਲਾਤ ਖਰਾਬ ਹੋ ਰਹੇ ਹਨ। ਬਲੋਚ ਲਿਬਰੇਸ਼ਨ ਆਰਮੀ (BLA) ਨੇ ਦਾਅਵਾ ਕੀਤਾ ਹੈ ਕਿ ਉਸਨੇ ਕਲਾਤ ਅਤੇ ਕਵੈਟਾ 'ਚ ਪਾਕਿਸਤਾਨੀ ਫੌਜ ਦੇ 29 ਜਵਾਨਾਂ ਨੂੰ ਮਾਰ ਦਿੱਤਾ ਹੈ। BLA ਨੇ ਇਹ ਵੀ ਕਿਹਾ ਹੈ ਕਿ ਉਹ ਪਾਕਿਸਤਾਨੀ ਫੌਜ ਖਿਲਾਫ ਆਪਣੀ ਲੜਾਈ ਜਾਰੀ ਰਖੇਗੀ। ਬਲੋਚ ਲਿਬਰੇਸ਼ਨ ਆਰਮੀ ਨੇ ਪਾਕਿਸਤਾਨੀ ਫੌਜ 'ਤੇ ਹੋਏ ਹਮਲੇ ਤੋਂ ਬਾਅਦ ਇਕ ਬਿਆਨ ਜਾਰੀ ਕੀਤਾ ਹੈ। ਉਸ ਨੇ ਕਿਹਾ ਕਿ ਕਵੀਟਾ 'ਚ ਬੀ.ਐਲ.ਏ. ਦੀ ਖਾਸ ਯੂਨਿਟ ‘ਫਤਹ ਸਕਵਾਡ’ ਨੇ ਪਾਕਿ ਫੌਜੀਆਂ ਨੂੰ ਲਿਜਾ ਰਹੀ ਬੱਸ ਨੂੰ IED ਨਾਲ ਨਿਸ਼ਾਨਾ ਬਣਾਇਆ। ਇਹ ਹਮਲਾ ਬਲੋਚ ਲਿਬਰੇਸ਼ਨ ਆਰਮੀ ਦੀ ਇਕਾਈ ZIRAB ਦੇ ਖੁਫੀਆ ਇਨਪੁਟ ਦੇ ਅਧਾਰ 'ਤੇ ਕੀਤਾ ਗਿਆ। ZIRAB ਲਗਾਤਾਰ ਉਸ ਬੱਸ 'ਤੇ ਨਜ਼ਰ ਰੱਖੀ ਹੋਈ ਸੀ ਜੋ ਪਾਕਿਸਤਾਨੀ ਫੌਜ ਨੂੰ ਲੈ ਕੇ ਕਰਾਚੀ ਤੋਂ ਕਵੀਟਾ ਜਾ ਰਹੀ ਸੀ।ਬਲੋਚ ਲਿਬਰੇਸ਼ਨ ਆਰਮੀ (BLA) ਨੇ ਕਵੀਟਾ ਦੇ ਹਜ਼ਾਰੀ ਗੰਜੀ ਇਲਾਕੇ 'ਚ ਵੀ ਹਮਲਾ ਕੀਤਾ ਹੈਜਾਣਕਾਰੀ ਮੁਤਾਬਕ, ਜੋ ਬੱਸ ਪਾਕਿ ਫੌਜੀਆਂ ਨੂੰ ਲੈ ਕੇ ਜਾ ਰਹੀ ਸੀ, ਉਸ ਵਿੱਚ ਕਵਾਲੀ ਗਾਇਕ ਵੀ ਸਵਾਰ ਸਨ। BLA ਨੇ ਕਿਹਾ ਕਿ ਕਵਾਲੀ ਗਾਇਕ ਨੂੰ ਨਿਸ਼ਾਨਾ ਬਣਾਉਣਾ ਉਨ੍ਹਾਂ ਦਾ ਉਦੇਸ਼ ਨਹੀਂ ਸੀ, ਇਸ ਲਈ ਉਨ੍ਹਾਂ ਨੂੰ ਕੋਈ ਨੁਕਸਾਨ ਨਹੀਂ ਪਹੁੰਚਾਇਆ ਗਿਆ। BLA ਇਸ ਤੋਂ ਪਹਿਲਾਂ ਵੀ ਪਾਕਿਸਤਾਨ ਵਿੱਚ ਕਈ ਵਾਰ ਹਮਲੇ ਕਰ ਚੁੱਕੀ ਹੈ।ਹਾਲ ਹੀ ਵਿੱਚ BLA ਨੇ ਕਵੀਟਾ ਦੇ ਹਜ਼ਾਰੀ ਗੰਜੀ ਇਲਾਕੇ ਵਿੱਚ IED ਦੇ ਨਾਲ ਹਮਲਾ ਕੀਤਾ। ਇਸ ਹਮਲੇ 'ਚ ਪਾਕਿ ਫੌਜ ਦੇ ਦੋ ਸਿਪਾਹੀ ਮਾਰੇ ਗਏ। ਸਭ ਤੋਂ ਵੱਡੀ ਗੱਲ ਇਹ ਹੈ ਕਿ ਇਸ ਹਮਲੇ ਵਿੱਚ ਵੀ ਪਾਕਿਸਤਾਨੀ ਫੌਜ ਦੀ ਗੱਡੀ ਨੂੰ ਨਿਸ਼ਾਨਾ ਬਣਾਇਆ ਗਿਆ ਸੀ।ਪਾਕਿਸਤਾਨ ਨੂੰ ਭਾਰੀ ਕੀਮਤ ਚੁਕਾਉਣੀ ਪਵੇਗੀ – ਬਲੋਚ ਆਰਮੀਬਲੋਚ ਆਰਮੀ ਨੇ ਪਾਕਿਸਤਾਨ 'ਚ ਹੋਏ ਹਮਲਿਆਂ ਦੀ ਜ਼ਿੰਮੇਵਾਰੀ ਲੈ ਲਈ ਹੈ ਅਤੇ ਕਿਹਾ ਹੈ ਕਿ ਉਹ ਪਾਕ ਫੌਜ ਵਿਰੁੱਧ ਆਪਣੀ ਜੰਗ ਜਾਰੀ ਰੱਖਣਗੇ। ਉਨ੍ਹਾਂ ਦਾ ਕਹਿਣਾ ਹੈ ਕਿ ਜਦ ਤੱਕ ਬਲੂਚਿਸਤਾਨ ਨੂੰ ਆਜ਼ਾਦ ਨਹੀਂ ਕੀਤਾ ਜਾਂਦਾ, ਤਦ ਤੱਕ ਪਾਕਿਸਤਾਨ ਨੂੰ ਇਸਦੀ ਭਾਰੀ ਕੀਮਤ ਚੁਕਾਉਣੀ ਪਏਗੀ।ਬਲੋਚ ਲੜਾਕੂਆਂ ਨੇ ਇਸ ਤੋਂ ਪਹਿਲਾਂ 11 ਮਾਰਚ ਨੂੰ ਕਵੀਟਾ ਤੋਂ ਪੇਸ਼ਾਵਰ ਜਾ ਰਹੀ ਜਾਫ਼ਰ ਐਕਸਪ੍ਰੈਸ ਟਰੇਨ ਨੂੰ ਹਾਈਜੈਕ ਕਰ ਲਿਆ ਸੀ। ਇਸ ਟਰੇਨ ਵਿੱਚ ਲਗਭਗ 440 ਯਾਤਰੀ ਸਵਾਰ ਸਨ। ਇਸ ਹਾਈਜੈਕ ਦੌਰਾਨ 26 ਲੋਕਾਂ ਦੀ ਮੌਤ ਹੋ ਗਈ ਸੀ।