Air India Plane Crash: ਅਹਿਮਦਾਬਾਦ ਏਅਰ ਇੰਡੀਆ ਜਹਾਜ਼ ਹਾਦਸੇ 'ਤੇ ਏਅਰਕ੍ਰਾਫਟ ਐਕਸੀਡੈਂਟ ਇਨਵੈਸਟੀਗੇਸ਼ਨ ਬਿਊਰੋ (AAIB) ਦੀ ਸ਼ੁਰੂਆਤੀ ਰਿਪੋਰਟ 'ਤੇ ਏਅਰਲਾਈਨ ਦੇ CEO ਅਤੇ ਐਮਡੀ ਕੈਂਪਬੈਲ ਵਿਲਸਨ ਦੀ ਪਹਿਲੀ ਪ੍ਰਤੀਕਿਰਿਆ ਆਈ ਹੈ। ਉਨ੍ਹਾਂ ਕਿਹਾ ਕਿ ਇਸ ਰਿਪੋਰਟ ਵਿੱਚ ਹਾਦਸਾਗ੍ਰਸਤ ਹੋਏ ਏਅਰ ਇੰਡੀਆ ਦੇ ਜਹਾਜ਼ AI171 ਵਿੱਚ ਕੋਈ ਮਕੈਨੀਕਲ ਅਤੇ ਰੱਖ-ਰਖਾਅ (Maintenance) ਨਾਲ ਜੁੜੀ ਖਰਾਬੀ ਨਹੀਂ ਸੀ।ਏਅਰ ਇੰਡੀਆ ਦੇ CEO ਨੇ ਕਿਹਾ, 'ਜਹਾਜ਼ ਜਾਂ ਇੰਜਣ ਵਿੱਚ ਕੋਈ ਤਕਨੀਕੀ ਜਾਂ ਰੱਖ-ਰਖਾਅ (Maintenance) ਨਾਲ ਸਬੰਧਤ ਨੁਕਸ ਨਹੀਂ ਪਾਇਆ ਗਿਆ। ਸਾਰਾ ਜ਼ਰੂਰੀ Maintenance ਦਾ ਕੰਮ ਪੂਰਾ ਹੋ ਗਿਆ ਸੀ। ਫਿਊਲ ਦੀ ਕੁਆਲਿਟੀ ਵਿੱਚ ਵੀ ਕੋਈ ਖਰਾਬੀ ਨਹੀਂ ਸੀ। ਟੇਕਆਫ ਰੋਲ ਵਿੱਚ ਕੋਈ ਅਸਧਾਰਨਤਾ ਨਹੀਂ ਪਾਈ ਗਈ। ਦੋਵੇਂ ਪਾਇਲਟਾਂ ਨੇ ਉਡਾਣ ਤੋਂ ਪਹਿਲਾਂ ਅਲਕੋਹਲ ਟੈਸਟ ਪਾਸ ਕਰ ਲਿਆ ਸੀ ਅਤੇ ਉਨ੍ਹਾਂ ਦੀ ਡਾਕਟਰੀ ਸਥਿਤੀ ਆਮ ਸੀ।'CEO ਨੇ ਇਹ ਵੀ ਕਲੀਅਰ ਕੀਤਾ ਕਿ ਪਾਇਲਟਾਂ ਨੇ ਉਡਾਣ ਤੋਂ ਪਹਿਲਾਂ ਲੋੜੀਂਦੇ ਬ੍ਰੀਥ ਐਨਾਲਾਈਜ਼ਰ ਟੈਸਟ ਪਾਸ ਕੀਤਾ ਸੀ ਅਤੇ ਸਾਰਾ ਜ਼ਰੂਰੀ ਮੈਨਟੇਨੇਸ ਦਾ ਕੰਮ ਸਮੇਂ ਸਿਰ ਕੀਤਾ ਗਿਆ ਸੀ। ਟੇਕ-ਆਫ ਪ੍ਰਕਿਰਿਆ ਵਿੱਚ ਵੀ ਕੋਈ ਬੇਨਿਯਮੀਆਂ ਨਹੀਂ ਵੇਖੀਆਂ ਗਈਆਂ।ਕੈਂਪਬੈਲ ਵਿਲਸਨ ਨੇ ਕਿਹਾ ਕਿ ਸਾਰੇ ਏਅਰ ਇੰਡੀਆ ਬੋਇੰਗ 787 ਜਹਾਜ਼ ਦੀ DGCA ਦੀ ਨਿਗਰਾਨੀ ਹੇਠ ਜਾਂਚ ਕੀਤੀ ਗਈ ਸੀ, ਜੋ ਕਿ ਸਹੀ ਪਾਈ ਗਈ ਸੀ। ਜਾਂਚ ਪ੍ਰਕਿਰਿਆ ਅਜੇ ਵੀ ਜਾਰੀ ਹੈ ਅਤੇ ਉਨ੍ਹਾਂ ਕਿਹਾ ਕਿ ਸ਼ੁਰੂਆਤੀ ਰਿਪੋਰਟ ਵਿੱਚ ਅਜੇ ਤੱਕ ਕੋਈ ਕਾਰਨ ਜਾਂ ਸਿਫਾਰਸ਼ ਦਾ ਜ਼ਿਕਰ ਨਹੀਂ ਕੀਤਾ ਗਿਆ ਹੈ, ਇਸ ਕਰਕੇ ਕਿਸੇ ਵੀ ਫੈਸਲੇ 'ਤੇ ਨਹੀਂ ਪਹੁੰਚਣਾ ਚਾਹੀਦਾ ਹੈ।ਵਿਲਸਨ ਨੇ ਕਿਹਾ ਕਿ ਰਿਪੋਰਟ ਵਿੱਚ ਨਾ ਤਾਂ ਕੋਈ ਕਾਰਨ ਦੱਸਿਆ ਗਿਆ ਹੈ ਅਤੇ ਨਾ ਹੀ ਕੋਈ ਸਿਫ਼ਾਰਸ਼ ਕੀਤੀ ਗਈ ਹੈ। ਉਨ੍ਹਾਂ ਨੇ ਕਰਮਚਾਰੀਆਂ ਨੂੰ ਸਮੇਂ ਤੋਂ ਪਹਿਲਾਂ ਸਿੱਟਾ ਨਾ ਕੱਢਣ ਲਈ ਕਿਹਾ ਹੈ, ਕਿਉਂਕਿ ਹਾਲੇ ਤੱਕ ਜਾਂਚ ਪੂਰੀ ਨਹੀਂ ਹੋਈ ਹੈ।AAIB ਦੀ ਰਿਪੋਰਟ ਵਿੱਚ ਆਖੀ ਗਈ ਆਹ ਗੱਲਇਸ ਰਿਪੋਰਟ ਵਿੱਚ ਪਤਾ ਲੱਗਿਆ ਸੀ ਕਿ ਜਹਾਜ਼ ਨੰਬਰ AI171 ਨੇ ਸਹੀ ਢੰਗ ਨਾਲ ਉਡਾਣ ਭਰੀ ਸੀ। ਇਸ ਤੋਂ ਬਾਅਦ ਸਭ ਕੁਝ ਨਾਰਮਲ ਸੀ ਅਤੇ ਇਹ ਲੋੜੀਂਦੀ ਉਚਾਈ 'ਤੇ ਵੀ ਪਹੁੰਚ ਗਿਆ, ਪਰ ਅਚਾਨਕ ਦੋਵਾਂ ਇੰਜਣਾਂ ਦੇ ਫਿਊਲ ਕੱਟਆਫ ਸਵਿੱਚ 'RUN' ਤੋਂ 'CUTOFF' ਵਿੱਚ ਬਦਲ ਗਏ ਅਤੇ ਇੰਜਣਾਂ ਨੂੰ ਈਂਧਨ ਮਿਲਣਾ ਬੰਦ ਹੋ ਗਿਆ। ਜਦੋਂ ਇੰਜਣਾਂ ਤੱਕ ਈਂਧਨ ਨਹੀਂ ਪਹੁੰਚਿਆ, ਤਾਂ ਜਹਾਜ਼ ਉੱਡ ਨਹੀਂ ਸਕਿਆ ਅਤੇ ਕਰੈਸ਼ ਹੋ ਗਿਆ।