ਖੌਫਨਾਕ ਹਾਦਸਾ! ਫੁੱਟਪਾਥ 'ਤੇ ਸੁੱਤੇ 5 ਲੋਕਾਂ ਨੂੰ ਨਸ਼ੇ 'ਚ ਟੱਲੀ Audi ਕਾਰ ਵਾਲੇ ਨੇ ਕੁਚਲਿਆ, ਪੁਲਿਸ ਨੇ ਕੀਤਾ ਕਾਬੂ

Wait 5 sec.

ਦੇਸ਼ ਦੀ ਰਾਜਧਾਨੀ ਦਿੱਲੀ ਵਿੱਚ ਇੱਕ ਵਾਰ ਫਿਰ ਤੇਜ਼ ਰਫ਼ਤਾਰ ਕਾਰ ਦਾ ਕਹਿਰ ਦੇਖਣ ਨੂੰ ਮਿਲਿਆ। ਇਹ ਦਿਲ ਦਹਿਲਾ ਦੇਣ ਵਾਲੀ ਘਟਨਾ ਵਸੰਤ ਵਿਹਾਰ ਇਲਾਕੇ ਤੋਂ ਸਾਹਮਣੇ ਆਈ ਹੈ, ਜਿੱਥੇ ਸ਼ਿਵਾ ਕੈਂਪ ਦੇ ਨੇੜੇ ਫੁੱਟਪਾਥ 'ਤੇ ਸੋ ਰਹੇ 5 ਲੋਕਾਂ ਨੂੰ ਨਸ਼ੇ ਵਿੱਚ ਧੁੱਤ ਆਡੀ ਕਾਰ ਚਾਲਕ ਨੇ ਬੇਰਹਮੀ ਨਾਲ ਕੁਚਲ ਦਿੱਤਾ। ਇਹ ਹਾਦਸਾ 9 ਜੁਲਾਈ ਦੀ ਅੱਧੀ ਰਾਤ ਲਗਭਗ 1:45 ਵਜੇ ਦਾ ਦੱਸਿਆ ਜਾ ਰਿਹਾ ਹੈ।ਪੁਲਿਸ ਦੇ ਅਨੁਸਾਰ, ਕਾਰ ਚਾਲਕ ਦੀ ਪਛਾਣ 40 ਸਾਲਾ ਉਤਸਵ ਸ਼ੇਖਰ ਵਜੋਂ ਹੋਈ ਹੈ, ਜਿਸਨੂੰ ਮੌਕੇ 'ਤੇ ਹੀ ਗ੍ਰਿਫ਼ਤਾਰ ਕਰ ਲਿਆ ਗਿਆ। ਪੀ.ਟੀ.ਆਈ. ਮੁਤਾਬਕ, ਮੈਡੀਕਲ ਜਾਂਚ ਵਿੱਚ ਇਹ ਪੁਸ਼ਟੀ ਹੋਈ ਹੈ ਕਿ ਹਾਦਸੇ ਸਮੇਂ ਉਹ ਸ਼ਰਾਬ ਦੇ ਨਸ਼ੇ ਵਿੱਚ ਸੀ।ਹਾਦਸੇ ਵਿੱਚ ਇਹ ਲੋਕ ਹੋਏ ਜ਼ਖ਼ਮੀਜ਼ਖ਼ਮੀ ਹੋਏ ਲੋਕਾਂ ਵਿੱਚ ਦੋ ਕਪਲ ਅਤੇ ਇੱਕ 8 ਸਾਲ ਦੀ ਬੱਚੀ ਸ਼ਾਮਲ ਹਨ। ਪੁਲਿਸ ਦੇ ਅਨੁਸਾਰ, ਪੀੜਤਾਂ ਦੀ ਪਹਿਚਾਣ ਲਾਧੀ (40), ਉਸ ਦੀ ਧੀ ਬਿਮਲਾ (8), ਪਤੀ ਸਬਾਮੀ ਉਰਫ ਚਿਰਮਾ (45), ਰਾਮ ਚੰਦਰ (45) ਅਤੇ ਉਸ ਦੀ ਪਤਨੀ ਨਾਰਾਇਣੀ (35) ਵਜੋਂ ਹੋਈ ਹੈ।ਇਹ ਸਾਰੇ ਲੋਕ ਅਸਲ ਵਿੱਚ ਰਾਜਸਥਾਨ ਦੇ ਰਹਿਣ ਵਾਲੇ ਹਨ, ਪਰ ਇਸ ਸਮੇਂ ਦਿੱਲੀ ਵਿੱਚ ਮਜ਼ਦੂਰੀ ਕਰਕੇ ਆਪਣਾ ਗੁਜ਼ਾਰਾ ਕਰ ਰਹੇ ਸਨ। ਆਸ-ਪਾਸ ਦੇ ਲੋਕਾਂ ਨੇ ਦੱਸਿਆ ਕਿ ਕੁਝ ਲੋਕ ਫੁੱਟਪਾਥ ‘ਤੇ ਸੁੱਤੇ ਹੋਏ ਸਨ, ਜਿਨ੍ਹਾਂ ਨੂੰ ਇੱਕ ਚਿੱਟੀ ਆਡੀ ਕਾਰ ਨੇ ਤੇਜ਼ ਰਫ਼ਤਾਰ ਨਾਲ ਆ ਕੇ ਕੁਚਲ ਦਿੱਤਾ।ਚਾਲਕ ਖ਼ਿਲਾਫ਼ ਕੇਸ ਦਰਜ, ਕਾਨੂੰਨੀ ਕਾਰਵਾਈ ਸ਼ੁਰੂਪੁਲਿਸ ਨੇ ਦੱਸਿਆ ਕਿ ਆਡੀ ਕਾਰ ਚਲਾ ਰਹੇ ਵਿਅਕਤੀ ਦੀ ਪਛਾਣ ਉਤਸਵ ਸ਼ੇਖਰ (40 ਸਾਲ) ਵਜੋਂ ਹੋਈ ਹੈ, ਜਿਸਨੂੰ ਮੌਕੇ 'ਤੇ ਹੀ ਗ੍ਰਿਫ਼ਤਾਰ ਕਰ ਲਿਆ ਗਿਆ ਸੀ। ਮੈਡੀਕਲ ਜਾਂਚ ਵਿੱਚ ਇਹ ਪੁਸ਼ਟੀ ਹੋਈ ਹੈ ਕਿ ਹਾਦਸੇ ਸਮੇਂ ਉਹ ਸ਼ਰਾਬ ਦੇ ਨਸ਼ੇ ਵਿੱਚ ਸੀ।ਮੁਲਜ਼ਮ ਉਤਸਵ ਸ਼ੇਖਰ ਵਿਰੁੱਧ ਲਾਪਰਵਾਹੀ ਨਾਲ ਵਾਹਨ ਚਲਾਉਣਾ, ਗੰਭੀਰ ਚੋਟਾਂ ਪਹੁੰਚਾਉਣਾ ਅਤੇ ਹੋਰ ਲਾਗੂ ਧਾਰਾਵਾਂ ਹੇਠ ਕੇਸ ਦਰਜ ਕਰਕੇ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।