ਜਾਪਾਨੀ Baba Vanga ਦੀ ਜਵਾਲਾਮੁਖੀ ਵਿਸਫੋਟ ਦੀ ਭਵਿੱਖਬਾਣੀ ਹੋਈ ਸੱਚ! ਜਾਪਾਨ 'ਚ ਵਾਪਰ ਰਹੀਆਂ ਨੇ ਡਰਾਉਣੀਆਂ ਘਟਨਾਵਾਂ!

Wait 5 sec.

ਆਧੁਨਿਕ ਯੁੱਗ ਵਿੱਚ ਦੁਨੀਆਂ ਤਰੱਕੀ ਦੀ ਰਾਹ 'ਤੇ ਅੱਗੇ ਵੱਧ ਰਹੀ ਹੈ। ਵਿਗਿਆਨ ਅਤੇ ਟੈਕਨੋਲੋਜੀ ਨੇ ਮਨੁੱਖੀ ਜੀਵਨ ਨੂੰ ਕਾਫੀ ਆਸਾਨ ਬਣਾ ਦਿੱਤਾ ਹੈ। ਪਰ ਇਨ੍ਹਾਂ ਸਭ ਦੇ ਬਾਵਜੂਦ ਅਜੇ ਤੱਕ ਅਜਿਹੀ ਕੋਈ ਟੈਕਨੋਲੋਜੀ ਨਹੀਂ ਬਣੀ ਜੋ ਭਵਿੱਖ ਦਿਖਾ ਸਕੇ ਜਾਂ ਭਵਿੱਖ ਬਾਰੇ ਦੱਸ ਸਕੇ।ਪਰ ਕੁਝ ਭਵਿੱਖਬੀਨ ਅਤੇ ਉਨ੍ਹਾਂ ਦੇ ਪ੍ਰਸ਼ੰਸਕ ਇਹ ਦਾਅਵਾ ਕਰਦੇ ਹਨ ਕਿ ਉਹ ਭਵਿੱਖ ਦੇਖ ਸਕਦੇ ਹਨ। ਇਨ੍ਹਾਂ ਵਿਚੋਂ ਹੀ ਇੱਕ ਸੀ ਬਲਗੇਰੀਆ ਦੀ Baba Vanga, ਜਿਸ ਨੇ ਆਪਣੇ ਜੀਵਨ ਦੌਰਾਨ ਕਈ ਤਰ੍ਹਾਂ ਦੀਆਂ ਭਵਿੱਖਬਾਣੀਆਂ ਕੀਤੀਆਂ ਸਨ।ਜਾਪਾਨੀ ‘ਬਾਬਾ ਵਾਂਗਾ’ ਦੀ ਭਵਿੱਖਬਾਣੀਬਾਬਾ ਵਾਂਗਾ ਵੱਲੋਂ ਕੀਤੀਆਂ ਜ਼ਿਆਦਾਤਰ ਭਵਿੱਖਬਾਣੀਆਂ ਸੱਚ ਸਾਬਤ ਹੋਈਆਂ ਮੰਨੀ ਜਾਂਦੀਆਂ ਹਨ। ਆਪਣੀ ਜ਼ਿੰਦਗੀ ਦੌਰਾਨ ਉਨ੍ਹਾਂ ਨੇ ਖਾਸ ਕਰਕੇ ਕੁਦਰਤੀ ਆਪਦਾਵਾਂ ਬਾਰੇ ਕਈ ਅਨੁਮਾਨ ਲਗਾਏ, ਜਿਨ੍ਹਾਂ ਵਿੱਚੋਂ ਕੁਝ ਹਕੀਕਤ ਵੀ ਬਣ ਚੁੱਕੇ ਹਨ।ਇਹੋ ਜਿਹੇ ਸਮੇਂ ‘ਜਾਪਾਨੀ ਬਾਬਾ ਵਾਂਗਾ’ ਦੇ ਨਾਂ ਨਾਲ ਇੱਕ ਨਵਾਂ ਚਿਹਰਾ ਸੋਸ਼ਲ ਮੀਡੀਆ ‘ਤੇ ਕਾਫੀ ਚਰਚਾ ਵਿੱਚ ਹੈ।ਅਸਲ ਵਿਚ, ਜਾਪਾਨ ਦੇ ਕਲਾਕਾਰ ਤੇ ਮੰਗਾ ਕਾਮਿਕ ਲੇਖਕ ਰਿਓ ਤਾਤ੍ਸੁਕੀ ਨੇ ਆਪਣੀ ਕਿਤਾਬ “The Future I Saw” ਵਿੱਚ 5 ਜੁਲਾਈ 2025 ਲਈ ਜਾਪਾਨ ਵਿੱਚ ਇੱਕ ਵੱਡੀ ਕੁਦਰਤੀ ਆਪਦਾ ਦੀ ਭਵਿੱਖਬਾਣੀ ਕੀਤੀ ਸੀ। ਉਨ੍ਹਾਂ ਮੁਤਾਬਕ ਸਮੁੰਦਰ-ਤਲ ਹੇਠੋਂ ਆਉਣ ਵਾਲੀ ਇਹ ਸੁਨਾਮੀ 2011 ਦੀ ਤੋਹੋਕੂ ਤ੍ਰਾਸਦੀ ਨਾਲੋਂ ਵੀ ਗੰਭੀਰ ਸਾਬਤ ਹੋ ਸਕਦੀ ਹੈ।ਸੱਚ ਸਾਬਤ ਹੋ ਰਹੀ ਹੈ ਭਵਿੱਖਬਾਣੀਜਾਪਾਨੀ ਬਾਬਾ ਵਾਂਗਾ ਦੀ ਕੀਤੀ ਭਵਿੱਖਬਾਣੀ ਹੁਣ ਸੱਚ ਹੋਂਦ ਵਿੱਖਾ ਰਹੀ ਹੈ। ਅਸਲ ਵਿੱਚ ਜਾਪਾਨ ਵਿੱਚ ਭਾਰੀ ਮੀਂਹ ਦੇ ਨਾਲ ਤੇਜ਼ ਹਵਾ ਤੇ ਤੂਫਾਨ ਦਾ ਕਹਿਰ ਜਾਰੀ ਹੈ। ਹਵਾ ਇੰਨੀ ਤੇਜ਼ ਹੈ ਕਿ ਲੋਕ ਸਿੱਧੇ ਖੜੇ ਵੀ ਨਹੀਂ ਹੋ ਪਾ ਰਹੇ। ਕਈ ਥਾਵਾਂ ‘ਤੇ ਭਾਰੀ ਵਰਖਾ ਕਾਰਨ ਹੜ੍ਹ ਵਰਗੀਆਂ ਸਥਿਤੀਆਂ ਬਣ ਗਈਆਂ ਹਨ। ਇਸਦੇ ਨਾਲ ਹੀ ਰਿਓ ਵੱਲੋਂ ਕੀਤੀ ਗਈ ਜਵਾਲਾਮੁਖੀ ਵਿਸਫੋਟ ਦੀ ਭਵਿੱਖਬਾਣੀ ਵੀ ਸੱਚ ਸਾਬਤ ਹੋ ਚੁੱਕੀ ਹੈ।ਜਵਾਲਾਮੁਖੀ ਵਿਸਫੋਟ ਦੀ ਘਟਨਾ ਹੋਈ ਸੱਚਅਸਲ ਵਿਚ ਉੱਤਰੀ ਅਮਰੀਕਾ ਦੇ ਹਵਾਈ ਟਾਪੂ ਸਮੂਹ ਵਿੱਚ ਇੱਕ ਜਵਾਲਾਮੁਖੀ ਦੇ ਫਟਣ ਦੀ ਘਟਨਾ ਵਾਪਰੀ ਹੈ। ਇਹ ਵਿਸਫੋਟ ਹਵਾਈ ਦੇ ਬਿਗ ਆਇਲੈਂਡ ‘ਤੇ ਸਥਿਤ ਮਾਊਂਟ ਕਿਲਾਉਆ ‘ਚ ਹੋਇਆ। ਇਸ ਜਵਾਲਾਮੁਖੀ ‘ਚੋਂ ਲਗਾਤਾਰ 9 ਘੰਟਿਆਂ ਤੱਕ ਲਾਵਾ ਨਿਕਲਦਾ ਰਿਹਾ, ਜੋ ਕਿ 1200 ਫੁੱਟ ਉੱਚਾਈ ਤੱਕ ਚੜ੍ਹ ਰਿਹਾ ਸੀ। ਜਾਪਾਨੀ ਕਲਾਕਾਰ ਰਿਓ ਤਾਤਸੁਕੀ ਦੀਆਂ ਭਵਿੱਖਬਾਣੀਆਂ ਬਣ ਰਹੀਆਂ ਨੇ ਚਰਚਾ ਦਾ ਕੇਂਦਰਜਾਪਾਨੀ ਕਲਾਕਾਰ ਰਿਓ ਤਾਤਸੁਕੀ ਨੇ ਆਪਣੀ ਕਿਤਾਬ ਵਿੱਚ ਕਈ ਤਰ੍ਹਾਂ ਦੀਆਂ ਭਵਿੱਖਬਾਣੀਆਂ ਕੀਤੀਆਂ ਹਨ, ਜਿਨ੍ਹਾਂ ਵਿੱਚੋਂ ਕੁਝ ਹੁਣ ਤੱਕ ਸੱਚ ਸਾਬਤ ਵੀ ਹੋ ਚੁੱਕੀਆਂ ਹਨ। ਹਾਲਾਂਕਿ, ਇਸ ਕਿਤਾਬ ਵਿੱਚ ਦਰਜ ਸਾਰੀਆਂ ਭਵਿੱਖਬਾਣੀਆਂ ਉਨ੍ਹਾਂ ਦੇ ਸੁਪਨਿਆਂ 'ਤੇ ਆਧਾਰਿਤ ਹਨ।ਇਸ ਦੇ ਨਾਲ ਉਨ੍ਹਾਂ ਨੇ ਦੱਸਿਆ ਕਿ ਜੇਕਰ ਕੋਈ ਘਟਨਾ ਨਿਰਧਾਰਤ ਸਮੇਂ 'ਤੇ ਨਹੀਂ ਵਾਪਰਦੀ, ਤਾਂ ਉਸਦਾ ਚੱਕਰ 15 ਸਾਲਾਂ ਲਈ ਅੱਗੇ ਵੱਧ ਜਾਂਦਾ ਹੈ। ਸੋਸ਼ਲ ਮੀਡੀਆ 'ਤੇ ਰਿਓ ਦੀਆਂ ਇਨ੍ਹਾਂ ਭਵਿੱਖਬਾਣੀਆਂ ਨੂੰ ਲੈ ਕੇ ਭਾਰੀ ਚਰਚਾ ਜਾਰੀ ਹੈ।Disclaimer: ਇੱਥੇ ਪ੍ਰਦਾਨ ਕੀਤੀ ਗਈ ਜਾਣਕਾਰੀ ਸਿਰਫ ਧਾਰਨਾਵਾਂ ਅਤੇ ਜਾਣਕਾਰੀ 'ਤੇ ਅਧਾਰਤ ਹੈ। ਇੱਥੇ ਇਹ ਦੱਸਣਾ ਜ਼ਰੂਰੀ ਹੈ ਕਿ ABPLive.com ਕਿਸੇ ਵੀ ਤਰ੍ਹਾਂ ਦੀ ਮਾਨਤਾ, ਜਾਣਕਾਰੀ ਦੀ ਪੁਸ਼ਟੀ ਨਹੀਂ ਕਰਦਾ ਹੈ। ਕਿਸੇ ਵੀ ਜਾਣਕਾਰੀ ਜਾਂ ਵਿਸ਼ਵਾਸ ਨੂੰ ਲਾਗੂ ਕਰਨ ਤੋਂ ਪਹਿਲਾਂ, ਸਬੰਧਤ ਮਾਹਰ ਦੀ ਸਲਾਹ ਲਓ।