School Holiday: ਅੱਜ ਇਨ੍ਹਾਂ ਰਾਜਾਂ 'ਚ ਸਾਰੇ ਸਕੂਲ ਰਹਿਣਗੇ ਬੰਦ, ਇੱਥੇ ਦੇਖੋ ਲਿਸਟ...ਜਾਣੋ ਕੀ ਤੁਹਾਡੇ ਸੂਬੇ ਦਾ ਹੈ ਨਾਂਅ?

Wait 5 sec.

ਸਾਵਣ ਦਾ ਪਵਿੱਤਰ ਮਹੀਨਾ ਸ਼ੁਰੂ ਹੋ ਗਿਆ ਹੈ ਅਤੇ ਇਸ ਦੇ ਨਾਲ ਹੀ ਭਗਵਾਨ ਸ਼ਿਵ ਦੇ ਭਗਤ ਕਾਂਵੜ ਯਾਤਰਾ 'ਤੇ ਨਿਕਲ ਪਏ ਹਨ। ਕਰੋੜਾਂ ਸ਼ਰਧਾਲੂ ਪਵਿੱਤਰ ਦਰਿਆਵਾਂ ਤੋਂ ਜਲ ਲੈ ਕੇ ਪੈਦਲ ਹੀ ਸ਼ਿਵ ਮੰਦਰਾਂ ਤੱਕ ਜਾਂਦੇ ਹਨ। ਇਸ ਦੌਰਾਨ ਰਸਤੇ ਵਿੱਚ ਭਾਰੀ ਭੀੜ ਅਤੇ ਟ੍ਰੈਫਿਕ ਬਣ ਜਾਂਦਾ ਹੈ। ਹਾਲਾਤ ਨੂੰ ਸੰਭਾਲਣ ਅਤੇ ਬੱਚਿਆਂ ਦੀ ਸੁਰੱਖਿਆ ਨੂੰ ਧਿਆਨ ਵਿੱਚ ਰੱਖਦਿਆਂ ਉੱਤਰ ਪ੍ਰਦੇਸ਼, ਉੱਤਰਾਖੰਡ, ਹਰਿਆਣਾ ਅਤੇ ਮੱਧ ਪ੍ਰਦੇਸ਼ ਦੇ ਕਈ ਜ਼ਿਲਿਆਂ ਵਿੱਚ ਸਕੂਲਾਂ ਨੂੰ ਬੰਦ ਰੱਖਣ ਦਾ ਫੈਸਲਾ ਲਿਆ ਗਿਆ ਹੈ। ਆਓ ਜਾਣਦੇ ਹਾਂ ਕਿੱਥੇ-ਕਿੱਥੇ ਸਕੂਲ ਰਹਿਣਗੇ ਬੰਦ...ਵਾਰਾਣਸੀ: ਹਰ ਸੋਮਵਾਰ ਸਕੂਲ ਰਹਿਣਗੇ ਬੰਦਵਾਰਾਣਸੀ ਪ੍ਰਸ਼ਾਸਨ ਨੇ ਹੁਕਮ ਜਾਰੀ ਕੀਤਾ ਹੈ ਕਿ ਸਾਵਣ ਦੇ ਹਰ ਸੋਮਵਾਰ ਨੂੰ ਸਾਰੇ ਸਰਕਾਰੀ ਅਤੇ ਨਿੱਜੀ ਸਕੂਲ ਬੰਦ ਰਹਿਣਗੇ। ਖਾਸ ਕਰਕੇ ਕਾਂਵੜ ਮਾਰਗ ਦੇ ਨੇੜਲੇ ਸਕੂਲਾਂ ਨੂੰ ਬੰਦ ਰੱਖਣ ਦੇ ਨਿਰਦੇਸ਼ ਦਿੱਤੇ ਗਏ ਹਨ, ਤਾਂ ਜੋ ਯਾਤਰਾ ਦੌਰਾਨ ਟ੍ਰੈਫਿਕ ਅਤੇ ਸੁਰੱਖਿਆ ਵਿੱਚ ਕੋਈ ਰੁਕਾਵਟ ਨਾ ਆਏ।ਬਦਾਯੂੰ ਅਤੇ ਬਰੇਲੀ: ਭੀੜ ਤੋਂ ਬਚਣ ਲਈ ਸਕੂਲਾਂ ਵਿੱਚ ਛੁੱਟੀਬਦਾਯੂੰ ਜ਼ਿਲ੍ਹੇ ਵਿੱਚ ਵੀ ਹਰ ਸੋਮਵਾਰ ਨੂੰ ਸਕੂਲਾਂ ਵਿੱਚ ਛੁੱਟੀ ਦਾ ਐਲਾਨ ਕੀਤਾ ਗਿਆ ਹੈ, ਤਾਂ ਜੋ ਕਾਂਵੜ ਯਾਤਰਾ ਕਾਰਨ ਬੱਚਿਆਂ ਅਤੇ ਅਧਿਆਪਕਾਂ ਨੂੰ ਕੋਈ ਦਿੱਕਤ ਨਾ ਆਏ। ਬਰੇਲੀ ਵਿੱਚ ਵੀ ਇਹੋ ਜਿਹਾ ਫੈਸਲਾ ਲਿਆ ਗਿਆ ਹੈ। ਇੱਥੇ ਸਪਤਨਾਥ, ਗੁਲੜੀਆ ਗੌਰੀਸ਼ੰਕਰ ਅਤੇ ਸਿੱਧ ਗੋਪਾਲ ਬਾਬਾ ਵਰਗੇ ਪ੍ਰਮੁੱਖ ਮੰਦਰਾਂ ਵਿੱਚ ਭਾਰੀ ਭੀੜ ਇਕੱਠੀ ਹੁੰਦੀ ਹੈ, ਜਿਸ ਨੂੰ ਦੇਖਦਿਆਂ ਸਕੂਲ ਬੰਦ ਰਹਿਣਗੇ।ਹਰਿਦੁਆਰ: 10 ਦਿਨਾਂ ਲਈ ਸਾਰੇ ਸਕੂਲ ਅਤੇ ਆਂਗਨਵਾੜੀ ਕੇਂਦਰ ਰਹਿਣਗੇ ਬੰਦਹਰਿਦੁਆਰ ਪ੍ਰਸ਼ਾਸਨ ਨੇ 14 ਜੁਲਾਈ ਤੋਂ 23 ਜੁਲਾਈ ਤੱਕ ਜ਼ਿਲ੍ਹੇ ਦੇ ਸਾਰੇ ਸਕੂਲ ਅਤੇ ਆਂਗਨਵਾੜੀ ਕੇਂਦਰ ਬੰਦ ਰੱਖਣ ਦਾ ਫੈਸਲਾ ਲਿਆ ਹੈ। ਕਾਂਵੜ ਮੇਲੇ ਵਿੱਚ ਲੱਖਾਂ ਦੀ ਗਿਣਤੀ ਵਿੱਚ ਸ਼ਰਧਾਲੂ ਆਉਂਦੇ ਹਨ, ਜਿਸ ਨਾਲ ਟ੍ਰੈਫਿਕ ਅਤੇ ਭੀੜ ਵੱਧ ਜਾਂਦੀ ਹੈ। ਇਸ ਸਥਿਤੀ ਵਿੱਚ ਬੱਚਿਆਂ ਅਤੇ ਉਨ੍ਹਾਂ ਦੇ ਮਾਪਿਆਂ ਦੀ ਸੁਰੱਖਿਆ ਨੂੰ ਧਿਆਨ ਵਿੱਚ ਰੱਖਦਿਆਂ ਇਹ ਕਦਮ ਚੁੱਕਿਆ ਗਿਆ ਹੈ।ਨੂਹ (ਹਰਿਆਣਾ): 14 ਜੁਲਾਈ ਨੂੰ ਸਕੂਲ ਰਹਿਣਗੇ ਬੰਦਹਰਿਆਣਾ ਦੇ ਨੂਹ ਜ਼ਿਲ੍ਹੇ ਵਿੱਚ ਵੀ ਪ੍ਰਸ਼ਾਸਨ ਨੇ 14 ਜੁਲਾਈ ਨੂੰ ਸਕੂਲ ਬੰਦ ਰੱਖਣ ਦਾ ਹੁਕਮ ਜਾਰੀ ਕੀਤਾ ਹੈ। ਇੱਥੇ ਜਲਾਭਿਸ਼ੇਕ ਯਾਤਰਾ ਅਤੇ ਕਾਂਵੜ ਗਤੀਵਿਧੀਆਂ ਨੂੰ ਸ਼ਾਂਤੀਪੂਰਕ ਢੰਗ ਨਾਲ ਚਲਾਉਣ ਲਈ ਇਹ ਫੈਸਲਾ ਲਿਆ ਗਿਆ ਹੈ।ਉਜੈਨ: ਮਹਾਕਾਲ ਦੇ ਦਰਸ਼ਨ ਲਈ ਉਮੜਦੀ ਭੀੜ, ਹਰ ਸੋਮਵਾਰ ਸਕੂਲ ਰਹਿਣਗੇ ਬੰਦਮੱਧ ਪ੍ਰਦੇਸ਼ ਦੇ ਉਜੈਨ ਸ਼ਹਿਰ ਵਿੱਚ ਸਾਵਣ ਦੇ ਮਹੀਨੇ ਦੌਰਾਨ ਭਗਵਾਨ ਮਹਾਕਾਲੇਸ਼ਵਰ ਦੇ ਦਰਸ਼ਨ ਲਈ ਵੱਡੀ ਗਿਣਤੀ ਵਿੱਚ ਸ਼ਰਧਾਲੂ ਪਹੁੰਚਦੇ ਹਨ। ਇਸ ਭੀੜ ਨੂੰ ਧਿਆਨ ਵਿੱਚ ਰੱਖਦਿਆਂ ਪ੍ਰਸ਼ਾਸਨ ਨੇ 14 ਜੁਲਾਈ ਤੋਂ 11 ਅਗਸਤ ਤੱਕ ਹਰ ਸੋਮਵਾਰ ਨੂੰ ਸਕੂਲਾਂ ਵਿੱਚ ਛੁੱਟੀ ਰੱਖਣ ਦੇ ਹੁਕਮ ਜਾਰੀ ਕੀਤੇ ਹਨ।