ਯੂਕਰੇਨ ਅਤੇ ਰੂਸ ਵਿਚਕਾਰ ਚੱਲ ਰਿਹਾ ਯੁੱਧ ਅਜੇ ਤੱਕ ਖ਼ਤਮ ਨਹੀਂ ਹੋਇਆ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਵੀ ਇਸ ਮਾਮਲੇ ਨੂੰ ਸੁਲਝਾਉਣ ਦੀ ਕੋਸ਼ਿਸ਼ ਕੀਤੀ ਸੀ, ਪਰ ਹੁਣ ਉਹ ਵੀ ਸਫਲ ਹੁੰਦੇ ਨਹੀਂ ਦਿੱਖ ਰਹੇ। ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨਾਲ ਅਲਾਸਕਾ ਵਿੱਚ ਇੱਕ ਮੀਟਿੰਗ ਕੀਤੀ ਗਈ ਸੀ, ਜਿਸ ਵਿੱਚ ਟਰੰਪ ਨੇ ਯੂਕਰੇਨ ਯੁੱਧ ਬਾਰੇ ਗੱਲ ਕੀਤੀ ਸੀ। ਹਾਲਾਂਕਿ ਅਜੇ ਤੱਕ ਕੋਈ ਨਤੀਜਾ ਨਹੀਂ ਨਿਕਲਿਆ। ਹੁਣ ਟਰੰਪ ਨੇ ਯੂਕਰੇਨ ਦੇ ਰਾਸ਼ਟਰਪਤੀ ਜੇਲੈਂਸਕੀ 'ਤੇ ਹੀ ਗੁੱਸਾ ਕੱਢ ਦਿੱਤਾ ਹੈ। ਉਸਨੇ ਯੂਕਰੇਨ ਨੂੰ ਧਮਕੀ ਵੀ ਦਿੱਤੀ ਹੈ।ਟਰੰਪ ਨੇ ਵ੍ਹਾਈਟ ਹਾਊਸ 'ਚ ਪੱਤਰਕਾਰਾਂ ਨਾਲ ਗੱਲ ਕਰਦਿਆਂ ਕਿਹਾ ਕਿ ਜੰਗ ਦੋਵਾਂ ਪਾਸਿਆਂ ਤੋਂ ਹੁੰਦੀ ਹੈ। ਇਸ ਲਈ ਕਿਸੇ ਇੱਕ ਨੂੰ ਜ਼ਿੰਮੇਵਾਰ ਠਹਿਰਾਉਣਾ ਗਲਤ ਹੈ। ਉਸਨੇ ਕਿਹਾ, "ਹਰ ਹਫ਼ਤੇ ਹਜ਼ਾਰਾਂ ਲੋਕ ਆਪਣੀ ਜਾਨ ਗੁਆ ਰਹੇ ਹਨ, ਜਿਨ੍ਹਾਂ 'ਚੋਂ ਜ਼ਿਆਦਾਤਰ ਨੌਜਵਾਨ ਹਨ। ਜੇਕਰ ਉਨ੍ਹਾਂ ਨੂੰ ਬਚਾਉਣਾ ਹੈ ਤਾਂ ਮੈਨੂੰ ਪਾਬੰਦੀ ਲਗਾਉਣੀ ਪਵੇਗੀ। ਇਹ ਮੈਨੂੰ ਆਪਣੇ ਤਰੀਕੇ ਨਾਲ ਹੀ ਸੁਲਝਾਉਣਾ ਪਵੇਗਾ।" ਟਰੰਪ ਨੇ ਇਹ ਵੀ ਕਿਹਾ ਕਿ ਜੇਕਰ ਪਾਬੰਦੀ ਲਗਾਈ ਗਈ ਤਾਂ ਇਹ ਰੂਸ ਅਤੇ ਯੂਕਰੇਨ ਦੋਵਾਂ 'ਤੇ ਭਾਰੀ ਪਵੇਗੀ।ਟਰੰਪ ਨੇ ਦਿੱਤੀ ਆਰਥਿਕ ਜੰਗ ਦੀ ਧਮਕੀਟਰੰਪ ਨੇ ਧਮਕੀ ਦਿੱਤੀ ਹੈ ਕਿ ਜੇਕਰ ਜੰਗ ਨਾ ਰੁਕੀ ਤਾਂ ਆਰਥਿਕ ਜੰਗ ਸ਼ੁਰੂ ਹੋ ਸਕਦੀ ਹੈ। ਉਨ੍ਹਾਂ ਕਿਹਾ ਕਿ ਇਸਦੇ ਗੰਭੀਰ ਨਤੀਜੇ ਵੇਖਣ ਨੂੰ ਮਿਲ ਸਕਦੇ ਹਨ। ਟਰੰਪ ਨੇ ਕਿਹਾ, ਇਹ ਵਿਸ਼ਵ ਯੁੱਧ ਨਹੀਂ ਹੋਵੇਗਾ, ਪਰ ਆਰਥਿਕ ਯੁੱਧ ਜ਼ਰੂਰ ਹੋਵੇਗਾ। ਇਹ ਬਹੁਤ ਖ਼ਤਰਨਾਕ ਸਾਬਤ ਹੋਵੇਗਾ।ਜੰਗ ਰੋਕਣ ਲਈ ਹੋਵੇਗੀ ਇਕ ਹੋਰ ਮੀਟਿੰਗਅਮਰੀਕਾ ਕੂਟਨੀਤਕ ਪੱਧਰ 'ਤੇ ਯੂਕਰੇਨ ਦੇ ਸੰਘਰਸ਼ ਨੂੰ ਖਤਮ ਕਰਨ ਵੱਲ ਕਦਮ ਚੁੱਕ ਰਿਹਾ ਹੈ। ਇਸੇ ਕ੍ਰਮ ਵਿੱਚ ਇਸ ਹਫ਼ਤੇ ਅਮਰੀਕਾ ਤੇ ਯੂਕਰੇਨ ਦੇ ਪ੍ਰਤਿਨਿਧੀਆਂ ਵਿਚਕਾਰ ਇੱਕ ਮੀਟਿੰਗ ਤੈਅ ਕੀਤੀ ਗਈ ਹੈ। ਟਰੰਪ ਦੇ ਰਾਜਦੂਤ ਸਟੀਵ ਵਿਟਕਾਫ ਨੇ ਕਿਹਾ ਕਿ ਉਹ ਇਸ ਹਫ਼ਤੇ ਨਿਊਯਾਰਕ ਵਿੱਚ ਯੂਕਰੇਨੀ ਪ੍ਰਤੀਨਿਧੀਆਂ ਨਾਲ ਮਿਲਣਗੇ। ਫਾਕਸ ਨਿਊਜ਼ ਨੂੰ ਦਿੱਤੇ ਇੱਕ ਇੰਟਰਵਿਊ ਵਿੱਚ ਵਿਟਕਾਫ ਨੇ ਕਿਹਾ, "ਮੈਂ ਇਸ ਹਫ਼ਤੇ ਯੂਕਰੇਨ ਦੇ ਪ੍ਰਤੀਨਿਧੀਆਂ ਨਾਲ ਮਿਲ ਰਿਹਾ ਹਾਂ। ਮੈਂ ਨਿਊਯਾਰਕ ਵਿੱਚ ਉਨ੍ਹਾਂ ਨਾਲ ਮਿਲਾਂਗਾ।" ਦੱਸ ਦਈਏ ਕਿ ਰੂਸ-ਯੂਕਰੇਨ ਜੰਗ ਨੂੰ ਰੋਕਣ ਲਈ ਕਈ ਕੋਸ਼ਿਸ਼ਾਂ ਹੋਈਆਂ ਹਨ, ਪਰ ਅਜੇ ਤੱਕ ਗੱਲਬਾਤ ਦਾ ਕੋਈ ਨਤੀਜਾ ਨਹੀਂ ਨਿਕਲਿਆ।