ਕੇਂਦਰ ਵੱਲੋਂ ਔਰਤਾਂ ਨੂੰ ਵੱਡੀ ਰਾਹਤ ਦਿੱਤੀ ਜਾ ਸਕਦੀ ਹੈ। ਵੱਡੀ ਗਿਣਤੀ ਦੇ ਵਿੱਚ ਔਰਤਾਂ ਖੁਦ ਦੇ ਸਕਿਨ ਕੇਅਰ ਦੇ ਲਈ ਸੈਲੂਨ ਅਤੇ ਬਿਊਟੀ ਪਾਰਲਰ ਜਾਂਦੀਆਂ ਹਨ। ਜੇਕਰ ਪਹਿਲਾਂ ਔਰਤਾਂ ਮੋਟੇ ਜਿਹੇ ਬਿੱਲ ਨੂੰ ਦੇਖ ਕੇ ਟੈਂਸ਼ਨ ਚ ਆ ਜਾਂਦੀਆਂ ਸਨ ਤਾਂ ਤੁਹਾਨੂੰ ਦੱਸ ਦਈਏ ਕੇਂਦਰ ਸਰਕਾਰ ਜਲਦ ਹੀ ਰਾਹਤ ਭਰਿਆ ਐਲਾਨ ਕਰਨ ਵਾਲੀ ਹੈ। ਜੀ ਹਾਂ ਸਤੰਬਰ ਦੇ ਸ਼ੁਰੂ ਵਿੱਚ ਹੋਣ ਵਾਲੀ ਜੀਐਸਟੀ ਕੌਂਸਲ ਦੀ ਮੀਟਿੰਗ ਵਿੱਚ ਪੀਐਮ ਮੋਦੀ ਦੇ ਵਾਅਦੇ ਅਨੁਸਾਰ ਕ੍ਰਾਂਤੀਕਾਰੀ ਬਦਲਾਅ ਦੇਖਣ ਨੂੰ ਮਿਲ ਸਕਦੇ ਹਨ। ਖ਼ਾਸ ਕਰਕੇ ਆਮ ਲੋਕਾਂ ਨੂੰ ਵੱਡਾ ਫਾਇਦਾ ਹੋਣ ਦੀ ਸੰਭਾਵਨਾ ਹੈ। ਮੀਟਿੰਗ ਵਿੱਚ ਸੀਮੈਂਟ, ਸੈਲੂਨ ਅਤੇ ਬਿਊਟੀ ਪਾਰਲਰ ਦੇ ਨਾਲ ਨਾਲ ਸਿਹਤ ਬੀਮਾ ਯੋਜਨਾਵਾਂ ਸਮੇਤ ਕਈ ਉਤਪਾਦਾਂ ’ਤੇ ਟੈਕਸ ਘਟਾਉਣ ਦੀ ਯੋਜਨਾ ’ਤੇ ਵਿਚਾਰ ਹੋਵੇਗਾ।ਇਸ ਮੀਟਿੰਗ ਵਿੱਚ ਸਾਰੇ ਖਾਦ ਤੇ ਟੈਕਸਟਾਈਲ ਉਤਪਾਦਾਂ ਨੂੰ 5 ਪ੍ਰਤੀਸ਼ਤ ਸਲੈਬ ਵਿੱਚ ਲਿਆਉਣ ’ਤੇ ਵੀ ਵਿਚਾਰ ਕੀਤਾ ਜਾ ਸਕਦਾ ਹੈ, ਤਾਂ ਜੋ ਦੇਸ਼ ਵਿੱਚ ਟੈਕਸ ਸਿਸਟਮ ਨੂੰ ਹੋਰ ਆਸਾਨ ਬਣਾਇਆ ਜਾ ਸਕੇ ਅਤੇ ਵਰਗੀਕਰਨ ਨਾਲ ਜੁੜੀਆਂ ਸਾਰੀਆਂ ਚਿੰਤਾਵਾਂ ਦਾ ਖ਼ਾਤਮਾ ਕੀਤਾ ਜਾ ਸਕੇ। 'ਸੀਮੈਂਟ 'ਤੇ ਜੀਐਸਟੀ 28 ਫੀਸਦੀ ਤੋਂ ਘਟਾ ਕੇ 18 ਫੀਸਦੀ ਕਰਨ ਦਾ ਪ੍ਰਸਤਾਵ'ਟਾਈਮਜ਼ ਆਫ਼ ਇੰਡੀਆ ਨੇ ਸੂਤਰਾਂ ਦੇ ਹਵਾਲੇ ਨਾਲ ਦੱਸਿਆ ਹੈ ਕਿ ਸੀਮੈਂਟ 'ਤੇ ਜੀਐਸਟੀ 28 ਫੀਸਦੀ ਤੋਂ ਘਟਾ ਕੇ 18 ਫੀਸਦੀ ਕਰਨ ਦਾ ਪ੍ਰਸਤਾਵ ਹੈ। ਇਸ ਨਾਲ ਨਿਰਮਾਣ ਅਤੇ ਬੁਨਿਆਦੀ ਢਾਂਚੇ ਵਾਲੇ ਖੇਤਰਾਂ ਦੀ ਲੰਮੇ ਸਮੇਂ ਤੋਂ ਚੱਲ ਰਹੀ ਮੰਗ ਪੂਰੀ ਹੋਵੇਗੀ, ਕਿਉਂਕਿ ਨਿਰਮਾਣ ਸਮੱਗਰੀ ਇੱਕ ਮੁੱਖ ਕੱਚਾ ਮਾਲ ਹੈ। ਇਸ ਨਾਲ ਆਮ ਲੋਕਾਂ ਨੂੰ ਘਰ ਬਣਾਉਣ ਵਿੱਚ ਸੁਵਿਧਾ ਮਿਲੇਗੀ।3-4 ਸਤੰਬਰ ਨੂੰ ਹੋਵੇਗੀ ਜੀਐਸਟੀ ਕੌਂਸਲ ਦੀ ਮੀਟਿੰਗਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਦੀ ਅਗਵਾਈ ਵਿੱਚ ਜੀਐਸਟੀ ਕੌਂਸਲ ਦੀ ਮੀਟਿੰਗ 3 ਅਤੇ 4 ਸਤੰਬਰ ਨੂੰ ਹੋਣ ਜਾ ਰਹੀ ਹੈ। ਇਸ ਮੀਟਿੰਗ ਵਿੱਚ ਜ਼ਿਆਦਾਤਰ ਵਸਤੂਆਂ ਅਤੇ ਸੇਵਾਵਾਂ ਲਈ 5 ਫੀਸਦੀ ਅਤੇ 18 ਫੀਸਦੀ ਦੀ ਘੱਟ ਸਲੈਬ ਤੇ ਲਗਜ਼ਰੀ ਆਈਟਮਾਂ ‘ਤੇ 40 ਫੀਸਦੀ ਦੀ ਸਲੈਬ ਵਿੱਚ ਬਦਲਾਵ ‘ਤੇ ਫੈਸਲਾ ਲਿਆ ਜਾ ਸਕਦਾ ਹੈ। ਹਾਲਾਂਕਿ ਪੱਛਮੀ ਬੰਗਾਲ ਵਰਗੇ ਰਾਜਾਂ ਨੇ ਜੀਐਸਟੀ ਦੀ ਸੀਮਾ 40 ਫੀਸਦੀ ਤੋਂ ਵਧਾਉਣ ਦਾ ਸੁਝਾਅ ਦਿੱਤਾ ਹੈ, ਪਰ ਸੂਤਰਾਂ ਮੁਤਾਬਕ ਇਸ ਲਈ ਕਾਨੂੰਨ ਵਿੱਚ ਵੱਡੇ ਸੋਧ ਕਰਨੇ ਪੈਣਗੇ।ਕਾਰਾਂ ‘ਤੇ ਕਿੰਨਾ ਦੇਣਾ ਪਵੇਗਾ ਟੈਕਸਮੋਦੀ ਸਰਕਾਰ ਦਾ ਮੰਨਣਾ ਹੈ ਕਿ 4 ਮੀਟਰ ਤੱਕ ਲੰਬੀਆਂ ਛੋਟੀਆਂ ਕਾਰਾਂ ‘ਤੇ 18 ਪ੍ਰਤੀਸ਼ਤ ਟੈਕਸ ਲਗਾਇਆ ਜਾਵੇ, ਜਦਕਿ ਵੱਡੀਆਂ ਕਾਰਾਂ ‘ਤੇ 40 ਪ੍ਰਤੀਸ਼ਤ ਟੈਕਸ ਲਗਾਇਆ ਜਾਵੇਗਾ। ਇਹ ਮੌਜੂਦਾ 50 ਪ੍ਰਤੀਸ਼ਤ (28 ਪ੍ਰਤੀਸ਼ਤ ਜੀ.ਐਸ.ਟੀ. ਅਤੇ 22 ਪ੍ਰਤੀਸ਼ਤ ਸੈਸ) ਨਾਲੋਂ ਘੱਟ ਹੋਵੇਗਾ।