Trump Issues Notice: ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਭਾਰਤ 'ਤੇ 50 ਪ੍ਰਤੀਸ਼ਤ ਟੈਰਿਫ ਲਗਾਉਣ ਲਈ ਨੋਟਿਸ ਜਾਰੀ ਕਰ ਦਿੱਤਾ ਹੈ। ਇਸ ਵਿੱਚ ਦੱਸਿਆ ਗਿਆ ਹੈ ਕਿ ਨਵਾਂ ਟੈਰਿਫ ਸਿਸਟਮ 27 ਅਗਸਤ ਰਾਤ 12:01 ਵਜੇ ਤੋਂ ਲਾਗੂ ਹੋਵੇਗਾ। ਟਰੰਪ ਅਤੇ ਭਾਰਤ ਵਿਚਾਲੇ ਚੱਲ ਰਹੀ ਦੂਰੀ ਹੋਰ ਵਧਣ ਵਾਲੀ ਹੈ। ਟਰੰਪ ਭਾਰਤ ਵੱਲੋਂ ਰੂਸ ਤੋਂ ਤੇਲ ਖਰੀਦਣ ਕਰਕੇ ਨਾਰਾਜ਼ ਹਨ ਅਤੇ ਇਸ ਬਾਰੇ ਉਹ ਆਪਣੀ ਨਾਰਾਜ਼ਗੀ ਵੀ ਜ਼ਾਹਰ ਕਰ ਚੁੱਕੇ ਹਨ।ਟਰੰਪ ਪ੍ਰਸ਼ਾਸਨ ਦਾ ਕਹਿਣਾ ਹੈ ਕਿ ਭਾਰਤ ਵੱਲੋਂ ਰੂਸ ਤੋਂ ਤੇਲ ਦੀ ਲਗਾਤਾਰ ਖਰੀਦ ਅਮਰੀਕਾ ਦੀ ਰਾਸ਼ਟਰੀ ਸੁਰੱਖਿਆ ਲਈ ਚਿੰਤਾ ਦੀ ਗੱਲ ਹੈ। ਯੂਐਸ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਊਰਿਟੀ ਨੇ ਕਸਟਮਜ਼ ਐਂਡ ਬੌਰਡਰ ਪ੍ਰੋਟੈਕਸ਼ਨ ਰਾਹੀਂ ਟੈਰਿਫ ਨੂੰ ਲੈ ਕੇ ਜਾਣਕਾਰੀ ਸਾਂਝੀ ਕੀਤੀ ਹੈ। ਟਰੰਪ ਇਸ ਰਾਹੀਂ ਭਾਰਤ 'ਤੇ ਦਬਾਅ ਵਧਾਉਣਾ ਚਾਹੁੰਦੇ ਹਨ। ਉਹ ਪਹਿਲਾਂ ਭਾਰਤ 'ਤੇ 25 ਪ੍ਰਤੀਸ਼ਤ ਟੈਰਿਫ ਲਗਾ ਚੁੱਕੇ ਸਨ, ਪਰ ਹੁਣ ਇਸਨੂੰ ਵਧਾ ਕੇ 50 ਪ੍ਰਤੀਸ਼ਤ ਕਰ ਦਿੱਤਾ ਹੈ।