TikTok Ban: ਭਾਰਤ 'ਚ ਚੀਨੀ ਕੰਪਨੀ TikTok ਤੋਂ ਹਟਾਈ ਗਈ ਪਾਬੰਦੀ ? ਜਾਣੋ ਵਾਈਰਲ ਖਬਰਾਂ ਦੀ ਸੱਚਾਈ; ਕੇਂਦਰ ਸਰਕਾਰ ਨੇ ਦਿੱਤਾ ਇਹ ਜਵਾਬ...

Wait 5 sec.

TikTok Ban: ਭਾਰਤ ਸਰਕਾਰ ਦੇ ਸੂਤਰਾਂ ਨੇ ਕਿਹਾ ਕਿ TikTok 'ਤੇ ਪਾਬੰਦੀ ਹਟਾਉਣ ਦੀ ਕੋਈ ਇਜਾਜ਼ਤ ਨਹੀਂ ਦਿੱਤੀ ਗਈ ਹੈ। ਇਹ ਬਿਆਨ ਉਸ ਸਮੇਂ ਆਇਆ ਜਦੋਂ ਕੁਝ ਯੂਜ਼ਰ ਨੇ ਦਾਅਵਾ ਕੀਤਾ ਸੀ ਕਿ ਉਹ TikTok ਵੈੱਬਸਾਈਟ 'ਤੇ ਜਾ ਸਕਦੇ ਸਨ। ਹਾਲਾਂਕਿ, ਉਹ ਨਾ ਤਾਂ ਵੀਡੀਓ ਦੇਖ ਸਕਦੇ ਸਨ ਅਤੇ ਨਾ ਹੀ ਐਪ ਡਾਊਨਲੋਡ ਕਰ ਸਕਦੇ ਸਨ।2020 ਵਿੱਚ ਲਗਾਈ ਗਈ ਸੀ ਪਾਬੰਦੀ ਭਾਰਤ ਨੇ ਜੂਨ 2020 ਵਿੱਚ 59 ਚੀਨੀ ਮੋਬਾਈਲ ਐਪਸ 'ਤੇ ਪਾਬੰਦੀ ਲਗਾ ਦਿੱਤਾ ਸੀ। ਇਨ੍ਹਾਂ ਵਿੱਚ TikTok, WeChat ਅਤੇ Helo ਵਰਗੀਆਂ ਪ੍ਰਸਿੱਧ ਐਪਸ ਸ਼ਾਮਲ ਸਨ। ਇਹ ਫੈਸਲਾ ਗਲਵਾਨ ਘਾਟੀ ਵਿੱਚ ਭਾਰਤ-ਚੀਨ ਟਕਰਾਅ ਤੋਂ ਬਾਅਦ ਲਿਆ ਗਿਆ ਸੀ।ਸੁਰੱਖਿਆ ਅਤੇ ਡੇਟਾ ਚਿੰਤਾਵਾਂਸਰਕਾਰ ਨੇ ਕਿਹਾ ਸੀ ਕਿ ਇਹ ਐਪਸ ਯੂਜ਼ਰਸ ਡੇਟਾ ਇਕੱਠਾ ਕਰ ਰਹੀਆਂ ਹਨ ਅਤੇ ਇਸਨੂੰ ਭਾਰਤ ਤੋਂ ਬਾਹਰ ਭੇਜ ਸਕਦੀਆਂ ਹਨ। ਇਹ ਦੇਸ਼ ਦੀ ਪ੍ਰਭੂਸੱਤਾ, ਸੁਰੱਖਿਆ ਅਤੇ ਜਨਤਕ ਵਿਵਸਥਾ ਲਈ ਖ਼ਤਰਾ ਹੈ। ਇਹੀ ਕਾਰਨ ਸੀ ਕਿ ਉਨ੍ਹਾਂ 'ਤੇ IT ਐਕਟ ਦੀ ਧਾਰਾ 69A ਦੇ ਤਹਿਤ ਪਾਬੰਦੀ ਲਗਾਈ ਗਈ ਸੀ।ਭਾਰਤ-ਚੀਨ ਸਬੰਧਾਂ ਨੂੰ ਬਿਹਤਰ ਬਣਾਉਣ ਦੀਆਂ ਕੋਸ਼ਿਸ਼ਾਂਹਾਲਾਂਕਿ TikTok ਵਰਗੀਆਂ ਐਪਸ 'ਤੇ ਪਾਬੰਦੀ ਜਾਰੀ ਹੈ, ਭਾਰਤ ਅਤੇ ਚੀਨ ਨੇ ਹਾਲ ਹੀ ਵਿੱਚ ਸਬੰਧਾਂ ਨੂੰ ਬਿਹਤਰ ਬਣਾਉਣ ਲਈ ਕਈ ਕਦਮ ਚੁੱਕੇ ਹਨ। ਸਰਹੱਦ 'ਤੇ ਤਿੰਨ ਵਪਾਰਕ ਰਸਤੇ ਦੁਬਾਰਾ ਖੋਲ੍ਹ ਦਿੱਤੇ ਗਏ ਹਨ - ਲਿਪੁਲੇਖ ਪਾਸ, ਸ਼ਿਪਕੀ ਲਾ ਪਾਸ ਅਤੇ ਨਾਥੂ ਲਾ ਪਾਸ। ਦੋਵੇਂ ਦੇਸ਼ ਸਿੱਧੀਆਂ ਉਡਾਣਾਂ ਸ਼ੁਰੂ ਕਰਨ ਅਤੇ ਇੱਕ ਨਵਾਂ ਹਵਾਈ ਸੇਵਾ ਸਮਝੌਤਾ ਕਰਨ 'ਤੇ ਸਹਿਮਤ ਹੋਏ ਹਨ। ਸੈਲਾਨੀਆਂ, ਕਾਰੋਬਾਰੀਆਂ, ਮੀਡੀਆ ਅਤੇ ਹੋਰ ਯਾਤਰੀਆਂ ਲਈ ਵੀਜ਼ਾ ਸਹੂਲਤਾਂ ਨੂੰ ਸੌਖਾ ਬਣਾਉਣ ਲਈ ਵੀ ਇੱਕ ਸਮਝੌਤਾ ਹੋਇਆ ਹੈ।ਪ੍ਰਧਾਨ ਮੰਤਰੀ ਮੋਦੀ ਦੀ ਚੀਨ ਫੇਰੀਪ੍ਰਧਾਨ ਮੰਤਰੀ ਨਰਿੰਦਰ ਮੋਦੀ 31 ਅਗਸਤ ਤੋਂ 1 ਸਤੰਬਰ ਤੱਕ ਚੀਨ ਦੇ ਤਿਆਨਜਿਨ ਵਿੱਚ ਹੋਣ ਵਾਲੇ ਸ਼ੰਘਾਈ ਸਹਿਯੋਗ ਸੰਗਠਨ (SCO) ਸੰਮੇਲਨ ਵਿੱਚ ਸ਼ਾਮਲ ਹੋਣਗੇ। ਇਸ ਦੌਰਾਨ ਉਨ੍ਹਾਂ ਦੇ ਕਈ ਦੇਸ਼ਾਂ ਦੇ ਨੇਤਾਵਾਂ ਨਾਲ ਦੁਵੱਲੀ ਮੀਟਿੰਗਾਂ ਹੋਣ ਦੀ ਵੀ ਉਮੀਦ ਹੈ।ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।