National Highway: ਜੰਮੂ ਅਤੇ ਕਸ਼ਮੀਰ ਟ੍ਰੈਫਿਕ ਪੁਲਿਸ ਹੈੱਡਕੁਆਰਟਰ, ਜੰਮੂ / ਸ਼੍ਰੀਨਗਰ ਵੱਲੋਂ 27 ਅਗਸਤ 2025 ਲਈ ਇੱਕ ਟ੍ਰੈਫਿਕ ਯੋਜਨਾ ਅਤੇ ਐਡਵਾਇਜ਼ਰੀ ਜਾਰੀ ਕੀਤੀ ਹੈ। ਭਾਰੀ ਬਾਰਸ਼, ਜ਼ਮੀਨ ਖਿਸਕਣ ਅਤੇ ਕਈ ਥਾਵਾਂ 'ਤੇ ਪੱਥਰ ਡਿੱਗਣ ਕਾਰਨ, ਜੰਮੂ-ਸ਼੍ਰੀਨਗਰ ਰਾਸ਼ਟਰੀ ਰਾਜਮਾਰਗ (NH-44) ਨੂੰ ਆਵਾਜਾਈ ਲਈ ਪੂਰੀ ਤਰ੍ਹਾਂ ਬੰਦ ਕਰ ਦਿੱਤਾ ਗਿਆ ਹੈ।ਟ੍ਰੈਫਿਕ ਪੁਲਿਸ ਨੇ ਦੱਸਿਆ ਕਿ ਜੰਮੂ-ਪਠਾਨਕੋਟ ਰਾਜਮਾਰਗ 'ਤੇ ਵਾਹਨਾਂ ਦੀ ਆਵਾਜਾਈ ਬਾਰੇ ਫੈਸਲਾ ਅੱਜ ਲਿਆ ਜਾਵੇਗਾ, ਜਦੋਂ ਸੜਕ ਦੀ ਸਥਿਤੀ ਦੀ ਸਮੀਖਿਆ ਕੀਤੀ ਜਾਵੇਗੀ। ਫਿਲਹਾਲ, ਲੋਕਾਂ ਨੂੰ ਮੌਸਮ ਵਿੱਚ ਸੁਧਾਰ ਹੋਣ ਅਤੇ ਸੜਕ ਸਾਫ਼ ਹੋਣ ਤੱਕ ਯਾਤਰਾ ਕਰਨ ਤੋਂ ਬਚਣ ਦੀ ਅਪੀਲ ਕੀਤੀ ਗਈ ਹੈ।ਬੰਦ ਰਹਿਣਗੇ ਇਹ ਰਸਤੇ:ਕਿਸ਼ਤਵਾੜ-ਸਿੰਥਨ-ਅਨੰਤਨਾਗ ਰੋਡ (NH-244): ਪੂਰੀ ਤਰ੍ਹਾਂ ਬੰਦਸ਼੍ਰੀਨਗਰ-ਸੋਨਾਮਾਰਗ-ਗੁਮਰੀ ਰੋਡ (SSG ਰੋਡ): ਬਜਰੀ ਨਾਲੇ ਵਿੱਚ ਜ਼ਮੀਨ ਖਿਸਕਣ ਕਾਰਨ ਬੰਦਮੁਗਲ ਰੋਡ: ਜ਼ਮੀਨ ਖਿਸਕਣ ਅਤੇ ਚੱਟਾਨਾਂ ਡਿੱਗਣ ਕਾਰਨ ਬੰਦਸੜਕ ਦੀ ਸਥਿਤੀ ਜਾਣਨ ਲਈ ਸੰਪਰਕ ਨੰਬਰ:ਜੰਮੂ: 0191-2459048, 0191-2740550, 9419147732, 103ਸ਼੍ਰੀਨਗਰ: 0194-2450022, 2485396, 18001807091, 103ਰਾਮਬਨ: 9419993745, 1800-180-7043ਊਧਮਪੁਰ: 8491928625PCR ਕਿਸ਼ਤਵਾੜ: 9906154100ਪੀ.ਸੀ.ਆਰ. ਕਾਰਗਿਲ: 9541902330, 9541902331ਲੋਕਾਂ ਨੂੰ ਸੜਕ ਦੀ ਸਥਿਤੀ ਦੀ ਪੁਸ਼ਟੀ ਕਰਨ ਤੋਂ ਬਾਅਦ ਹੀ ਯਾਤਰਾ ਸ਼ੁਰੂ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ।ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।