Chamoli Cloudburst: ਉੱਤਰਾਖੰਡ ਦੇ ਚਮੋਲੀ 'ਚ ਫਟਿਆ ਬਦਲ, ਭਾਰੀ ਨੁਕਸਾਨ ਦੀ ਸੰਭਾਵਨਾ, ਕਈ ਲੋਕ ਲਾਪਤਾ

Wait 5 sec.

ਉੱਤਰਾਖੰਡ ਦੇ ਚਮੋਲੀ ਵਿੱਚ ਇਕ ਵਾਰ ਫਿਰ ਬਦਲ ਫਟਣ ਦੀ ਘਟਨਾ ਸਾਹਮਣੇ ਆਈ ਹੈ। ਜ਼ਿਲ੍ਹੇ ਦੀ ਤਹਸੀਲ ਦੇਵਾਲ ਦੇ ਮੋਪਾਟਾ ਪਿੰਡ ਵਿੱਚ ਬਦਲ ਫਟਣ ਨਾਲ ਹਾਹਾਕਾਰ ਮਚ ਗਿਆ ਹੈ। ਬਦਲ ਫਟਣ ਕਾਰਨ ਮਕਾਨ ਅਤੇ ਗੋਸ਼ਾਲਾ ਡੁੱਬਣ ਦੀ ਖ਼ਬਰ ਹੈ। ਇਸ ਘਟਨਾ ਵਿੱਚ ਦੋ ਲੋਕ ਲਾਪਤਾ ਹਨ।ਪਿੰਡ ਵਿੱਚ ਹਰ ਥਾਂ ਮਲਬਾ ਅਤੇ ਤਬਾਹੀ ਦਾ ਮੰਜ਼ਰ ਦਿਖ ਰਿਹਾ ਹੈ। ਨਾਲ ਹੀ ਪਿੰਡ ਵਾਸੀਆਂ ਵਿੱਚ ਦਹਿਸ਼ਤ ਦਾ ਮਾਹੌਲ ਹੈ। ਪ੍ਰਸ਼ਾਸਕੀ ਟੀਮਾਂ ਰਾਹਤ ਅਤੇ ਬਚਾਅ ਕਾਰਜ ਵਿੱਚ ਲੱਗੀਆਂ ਹੋਈਆਂ ਹਨ। ਤਾਰਾ ਸਿੰਘ ਨਾਂ ਦੇ ਵਿਅਕਤੀ ਅਤੇ ਉਸ ਦੀ ਪਤਨੀ ਦੇ ਲਾਪਤਾ ਹੋਣ ਦੀ ਜਾਣਕਾਰੀ ਮਿਲੀ ਹੈ, ਜਿਸ ਨਾਲ ਪਰਿਵਾਰ ਵਿੱਚ ਕੋਹਰਾਮ ਮਚਿਆ ਹੈ।