14 ਅੱਤਵਾਦੀ ਦੇਸ਼ 'ਚ ਹੋਏ ਦਾਖਲ, 400 ਕਿਲੋ RDX, ਮਾਰ ਦਿਆਂਗੇ ਇੱਕ ਕਰੋੜ ਤੋਂ ਵੱਧ ਲੋਕ, ਮੁੰਬਈ 'ਤੇ 26/11 ਤੋਂ ਵੀ ਵੱਡੇ ਹਮਲੇ ਦੀ ਮਿਲੀ ਧਮਕੀ

Wait 5 sec.

ਮੁੰਬਈ ਨੂੰ ਇੱਕ ਵਾਰ ਫਿਰ ਬੰਬ ਧਮਾਕੇ ਦੀ ਧਮਕੀ ਮਿਲੀ ਹੈ। ਇਸ ਵਾਰ ਆਤਮਘਾਤੀ ਬੰਬ ਧਮਾਕੇ ਦੀ ਧਮਕੀ ਭੇਜੀ ਗਈ ਹੈ। ਇਹ ਧਮਕੀ ਭਰਿਆ ਸੁਨੇਹਾ ਮੁੰਬਈ ਪੁਲਿਸ ਦੇ ਟ੍ਰੈਫਿਕ ਪੁਲਿਸ ਦੇ ਵਟਸਐਪ ਨੰਬਰ 'ਤੇ ਭੇਜਿਆ ਗਿਆ ਹੈ। ਅਨੰਤ ਚਤੁਰਦਸ਼ੀ ਦੇ ਮੌਕੇ 'ਤੇ ਧਮਕੀ ਮਿਲਣ ਤੋਂ ਬਾਅਦ ਪੁਲਿਸ ਚੌਕਸ ਹੋ ਗਈ ਹੈ।ਸੁਨੇਹੇ ਵਿੱਚ ਦਾਅਵਾ ਕੀਤਾ ਗਿਆ ਹੈ ਕਿ 34 ਵਾਹਨਾਂ ਵਿੱਚ ਮਨੁੱਖੀ ਬੰਬ ਲਗਾਏ ਗਏ ਹਨ ਤੇ ਧਮਾਕੇ ਤੋਂ ਬਾਅਦ ਪੂਰਾ ਮੁੰਬਈ ਸ਼ਹਿਰ ਹਿੱਲ ਜਾਵੇਗਾ। ਧਮਕੀ ਵਿੱਚ 'ਲਸ਼ਕਰ-ਏ-ਜੇਹਾਦੀ' ਨਾਮਕ ਇੱਕ ਸੰਗਠਨ ਦਾ ਜ਼ਿਕਰ ਹੈ। ਨਾਲ ਹੀ ਇਹ ਦਾਅਵਾ ਕੀਤਾ ਗਿਆ ਹੈ ਕਿ 14 ਪਾਕਿਸਤਾਨੀ ਅੱਤਵਾਦੀ ਭਾਰਤ ਵਿੱਚ ਦਾਖਲ ਹੋ ਗਏ ਹਨ। ਟ੍ਰੈਫਿਕ ਪੁਲਿਸ ਨੂੰ ਮਿਲੇ ਸੁਨੇਹੇ ਵਿੱਚ ਕਿਹਾ ਗਿਆ ਹੈ ਕਿ 400 ਕਿਲੋਗ੍ਰਾਮ ਆਰਡੀਐਕਸ ਦੇ ਧਮਾਕੇ ਨਾਲ 1 ਕਰੋੜ ਲੋਕ ਮਾਰੇ ਜਾਣਗੇ। ਇਸ ਧਮਕੀ ਤੋਂ ਬਾਅਦ ਮੁੰਬਈ ਪੁਲਿਸ ਹਾਈ ਅਲਰਟ 'ਤੇ ਹੈ।ਇਹ ਪਹਿਲੀ ਵਾਰ ਨਹੀਂ ਹੈ ਜਦੋਂ ਮੁੰਬਈ ਨੂੰ ਵੱਡੇ ਪੱਧਰ 'ਤੇ ਬੰਬ ਧਮਾਕੇ ਦੀ ਧਮਕੀ ਦਿੱਤੀ ਗਈ ਹੈ। ਇਸ ਤੋਂ ਪਹਿਲਾਂ ਵੀ ਪੁਲਿਸ ਕੰਟਰੋਲ ਰੂਮ ਨੂੰ ਕਾਲ ਕਰਕੇ ਜਾਂ ਪੁਲਿਸ ਨੰਬਰ 'ਤੇ ਸੰਦੇਸ਼ਾਂ ਰਾਹੀਂ ਕਈ ਵਾਰ ਅਜਿਹੀਆਂ ਧਮਕੀਆਂ ਦਿੱਤੀਆਂ ਜਾ ਚੁੱਕੀਆਂ ਹਨ। ਹਾਲਾਂਕਿ, ਇਸ ਵਾਰ ਧਮਕੀ ਬਹੁਤ ਗੰਭੀਰ ਹੈ ਅਤੇ ਕਿਹਾ ਗਿਆ ਹੈ ਕਿ ਲੱਖਾਂ ਲੋਕਾਂ ਨੂੰ ਨਿਸ਼ਾਨਾ ਬਣਾਇਆ ਜਾਵੇਗਾ।Mumbai Police say, "Traffic Police in Mumbai received threats over their official WhatsApp number. In the threat, a claim has been made that 34 'human bombs' have been planted in 34 vehicles across the city and the blast will shake entire Mumbai. The organisation, claiming to be…— ANI (@ANI) September 5, 2025ਲਗਭਗ ਦੋ ਹਫ਼ਤੇ ਪਹਿਲਾਂ, ਵਰਲੀ ਦੇ ਫੋਰ ਸੀਜ਼ਨ ਹੋਟਲ ਵਿੱਚ ਧਮਾਕੇ ਦੀ ਚੇਤਾਵਨੀ ਦਿੱਤੀ ਗਈ ਸੀ। ਇਸ ਤੋਂ ਪਹਿਲਾਂ 14 ਅਗਸਤ ਨੂੰ, ਪੁਲਿਸ ਨੂੰ ਫ਼ੋਨ ਕੀਤਾ ਗਿਆ ਸੀ ਅਤੇ ਦੱਸਿਆ ਗਿਆ ਸੀ ਕਿ ਇੱਕ ਰੇਲਗੱਡੀ ਵਿੱਚ ਧਮਾਕਾ ਹੋਣ ਵਾਲਾ ਹੈ। ਕਾਲ ਕਰਨ ਵਾਲੇ ਨੇ ਇਹ ਕਹਿੰਦੇ ਹੀ ਕਾਲ ਕੱਟ ਦਿੱਤੀ। ਨਾ ਤਾਂ ਸਮਾਂ ਅਤੇ ਨਾ ਹੀ ਸਥਾਨ ਦੱਸਿਆ ਗਿਆ ਸੀ। ਹਾਲਾਂਕਿ, ਪੁਲਿਸ ਨੇ ਗੰਭੀਰਤਾ ਨਾਲ ਜਾਂਚ ਕੀਤੀ ਸੀ ਅਤੇ ਉਨ੍ਹਾਂ ਨੂੰ ਕੁਝ ਵੀ ਸ਼ੱਕੀ ਨਹੀਂ ਮਿਲਿਆ।26 ਜੁਲਾਈ ਨੂੰ ਮੁੰਬਈ ਨੂੰ ਹਿਲਾ ਦੇਣ ਦੀ ਇੱਕ ਹੋਰ ਧਮਕੀ ਆਈ, ਜਿਸਨੇ ਹਲਚਲ ਮਚਾ ਦਿੱਤੀ। ਕਿਹਾ ਗਿਆ ਸੀ ਕਿ ਛਤਰਪਤੀ ਸ਼ਿਵਾਜੀ ਮਹਾਰਾਜ ਟਰਮੀਨਸ (CSMT) ਨੂੰ ਬੰਬ ਨਾਲ ਉਡਾ ਦਿੱਤਾ ਜਾਵੇਗਾ। ਧਮਕੀ ਦੇਣ ਵਾਲੇ ਵਿਅਕਤੀ ਨੇ ਸਪੱਸ਼ਟ ਤੌਰ 'ਤੇ ਕਿਹਾ ਸੀ ਕਿ ਸਟੇਸ਼ਨ 'ਤੇ ਬੰਬ ਰੱਖਿਆ ਜਾਵੇਗਾ, ਜੋ ਯਾਤਰੀਆਂ ਦੀ ਜਾਨ ਨੂੰ ਖ਼ਤਰਾ ਹੋ ਸਕਦਾ ਹੈ। ਇਸ ਦੌਰਾਨ ਵੀ ਪੁਲਿਸ ਨੂੰ ਜਾਂਚ ਵਿੱਚ ਕੁਝ ਵੀ ਸ਼ੱਕੀ ਨਹੀਂ ਮਿਲਿਆ।