Bengal Opinion Poll 2026 : ਇਸ ਸਾਲ ਦੇਸ਼ ਦੇ ਪੰਜ ਰਾਜਾਂ ਵਿੱਚ ਵਿਧਾਨ ਸਭਾ ਚੋਣਾਂ ਹੋਣੀਆਂ ਹਨ। ਪੱਛਮੀ ਬੰਗਾਲ ਅਤੇ ਅਸਾਮ ਵਿਧਾਨ ਸਭਾ ਚੋਣਾਂ 'ਤੇ ਦੇਸ਼ ਦੀਆਂ ਨਜ਼ਰਾਂ ਟਿਕੀਆਂ ਹਨ। ਇਸ ਨੂੰ ਲੈ ਕੇ MATRIZE ਨੇ ਓਪੀਨੀਅਨ ਪੋਲ ਕਰਵਾਇਆ ਹੈ। ਸਰਵੇਖਣ ਦੇ ਅਨੁਸਾਰ ਟੀਐਮਸੀ ਨੂੰ 43 ਪ੍ਰਤੀਸ਼ਤ, ਭਾਜਪਾ ਨੂੰ 42 ਪ੍ਰਤੀਸ਼ਤ ਅਤੇ ਹੋਰਾਂ ਨੂੰ 16 ਪ੍ਰਤੀਸ਼ਤ ਵੋਟਾਂ ਮਿਲਣ ਦੀ ਉਮੀਦ ਹੈ। ਟੀਐਮਸੀ ਨੂੰ 140-160 ਸੀਟਾਂ, ਭਾਜਪਾ ਨੂੰ 130-150 ਅਤੇ ਹੋਰਾਂ ਨੂੰ 8-16 ਸੀਟਾਂ ਮਿਲਣ ਦੀ ਉਮੀਦ ਹੈ।