Govt Announcement: ਸਰਕਾਰ ਦਾ ਵੱਡਾ ਫੈਸਲਾ, ਹੁਣ ਹਫਤੇ 'ਚ 2 ਦਿਨ ਰਹੇਗੀ ਛੁੱਟੀ; ਜਾਣੋ ਕਿਉਂ ਕੀਤਾ ਅਜਿਹਾ ਐਲਾਨ?

Wait 5 sec.

Govt Announcement: ਇਜ਼ਰਾਈਲ, ਅਮਰੀਕਾ ਅਤੇ ਈਰਾਨ ਤਣਾਅ ਦੇ ਚਲਦਿਆਂ ਕਈ ਦੇਸ਼ਾਂ ਉੱਪਰ ਡੂੰਘਾ ਪ੍ਰਭਾਵ ਪੈ ਰਿਹਾ ਹੈ। ਇਸ ਨਾਲ ਸਿਰਫ਼ ਗੈਸ ਹੀ ਨਹੀਂ ਬਲਕਿ ਪੈਟਰੋਲ-ਡੀਜ਼ਲ ਸੰਕਟ ਵੀ ਵੱਧ ਗਿਆ ਹੈ। ਦੱਸ ਦੇਈਏ ਕਿ ਇਸ ਜੰਗ ਕਾਰਨ ਕਈ ਦੇਸ਼ਾਂ ਵਿੱਚ ਪੈਟਰੋਲ ਅਤੇ ਡੀਜ਼ਲ ਦੀ ਭਾਰੀ ਘਾਟ ਪੈਦਾ ਹੋ ਗਈ ਹੈ। ਨਤੀਜੇ ਵਜੋਂ, ਲੋਕਾਂ ਨੂੰ ਈਂਧਣ ਲਈ ਕਈ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।ਉਧਰ, ਇਸ ਸੰਕਟ ਦਾ ਤੁਰਤ ਹੱਲ ਲੱਭਣ ਲਈ ਨੇਪਾਲ ਸਰਕਾਰ ਨੇ ਵੱਡਾ ਫੈਸਲਾ ਲਿਆ ਹੈ। ਨੇਪਾਲੀ ਕੈਬਨਿਟ ਨੇ ਪੈਟਰੋਲ ਅਤੇ ਡੀਜ਼ਲ ਦੀ ਘਾਟ ਨੂੰ ਕਾਬੂ ਵਿੱਚ ਲਿਆਉਣ ਲਈ ਦੋ ਦਿਨਾਂ ਦੀ ਹਫਤਾਵਾਰੀ ਛੁੱਟੀ ਦਾ ਐਲਾਨ ਕੀਤਾ ਹੈ।ਨੇਪਾਲ ਦੇ ਪ੍ਰਧਾਨ ਮੰਤਰੀ ਵੱਲੋਂ ਜਾਰੀ ਨਿਰਦੇਸ਼ਨੇਪਾਲ ਦੇ ਪ੍ਰਧਾਨ ਮੰਤਰੀ ਬਲੇਂਦਰ ਸ਼ਾਹ ਨੇ ਪੈਟਰੋਲੀਅਮ ਦੀ ਘਾਟ ਨੂੰ ਹੱਲ ਕਰਨ ਲਈ ਇੱਕ ਮੀਟਿੰਗ ਬੁਲਾਈ। ਇਸ ਮੀਟਿੰਗ ਦੌਰਾਨ ਉਨ੍ਹਾਂ ਨੇ ਪੈਟਰੋਲ ਅਤੇ ਡੀਜ਼ਲ ਦੀ ਕਮੀ ਨਾਲ ਨਜਿੱਠਣ ਲਈ ਇੱਕ ਉਪਾਅ ਵਜੋਂ ਦੋ ਦਿਨਾਂ ਦੀ ਹਫਤਾਵਾਰੀ ਛੁੱਟੀ ਲਾਗੂ ਕਰਨ ਦਾ ਐਲਾਨ ਕੀਤਾ, ਜਿਸ ਨਾਲ ਕੁਝ ਹੱਦ ਤੱਕ ਤੇਲ ਦੀ ਖਪਤ ਨੂੰ ਘਟਾਇਆ ਜਾਵੇਗਾ। ਦੱਸਣਯੋਗ ਹੈ ਕਿ ਇਜ਼ਰਾਈਲ, ਅਮਰੀਕਾ ਅਤੇ ਈਰਾਨ ਨਾਲ ਟਕਰਾਅ ਨੇ ਪੈਟਰੋਲ ਅਤੇ ਡੀਜ਼ਲ ਦੀ ਗੰਭੀਰ ਵਿਸ਼ਵਵਿਆਪੀ ਕਮੀ ਪੈਦਾ ਕਰ ਦਿੱਤੀ ਹੈ, ਜਿਸ ਨਾਲ ਕੀਮਤਾਂ ਅਸਮਾਨ ਛੂਹ ਰਹੀਆਂ ਹਨ। ਇਹ ਸਥਿਤੀ ਮੁੱਖ ਤੌਰ ਉਤੇ ਈਰਾਨ ਦੁਆਰਾ ਹੋਰਮੁਜ਼ ਜਲਡਮਰੂ ਦੀ ਨਾਕਾਬੰਦੀ ਕਾਰਨ ਪੈਦਾ ਹੋਈ ਹੈ, ਕਿਉਂਕਿ ਇਹ ਮਹੱਤਵਪੂਰਨ ਜਲ ਮਾਰਗ ਦੁਨੀਆ ਦੇ ਗੈਸ ਅਤੇ ਪੈਟਰੋਲੀਅਮ ਉਤਪਾਦਾਂ ਦਾ 20-25 ਪ੍ਰਤੀਸ਼ਤ ਸਪਲਾਈ ਕਰਦਾ ਹੈ। Read More: Gold Silver Rate Today: ਸੋਮਵਾਰ ਨੂੰ ਸੋਨੇ-ਚਾਂਦੀ 'ਚ ਵੱਡੀ ਗਿਰਾਵਟ, ਬਾਜ਼ਾਰ ਖੁੱਲ੍ਹਦੇ ਹੀ ਧੜੰਮ ਡਿੱਗੇ ਰੇਟ; ਜਾਣੋ 10 ਗ੍ਰਾਮ ਸਣੇ 22 ਅਤੇ 24 ਕੈਰੇਟ ਅੱਜ ਕਿੰਨਾ ਸਸਤਾ?ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।