US-Israel-Iran War News : ਟਰੰਪ ਨੇ ਈਰਾਨ ਨੂੰ ਦਿੱਤੀ ਵੱਡੀ ਧਮਕੀ ! ਮੰਗਲਵਾਰ ਨੂੰ ਈਰਾਨ 'ਚ ਇਸ ਜਗ੍ਹਾ ਹਮਲੇ ਕਰ ਸਕਦਾ ਅਮਰੀਕਾ  

Wait 5 sec.

US-Israel-Iran War News : ਅਮਰੀਕਾ ਅਤੇ ਈਰਾਨ ਵਿਚਕਾਰ ਚੱਲ ਰਹੀ ਜੰਗ ਨੂੰ ਲਗਭਗ ਪੰਜ ਹਫ਼ਤੇ ਹੋ ਚੁੱਕੇ ਹਨ। 28 ਫਰਵਰੀ ਨੂੰ ਅਮਰੀਕਾ ਅਤੇ ਇਜ਼ਰਾਈਲ ਨੇ ਈਰਾਨ 'ਤੇ ਵੱਡੇ ਹਵਾਈ ਹਮਲੇ ਕੀਤੇ। ਉਦੋਂ ਤੋਂ ਦੋਵੇਂ ਦੇਸ਼ ਆਹਮੋ-ਸਾਹਮਣੇ ਹਨ। ਈਰਾਨ ਨੇ ਹੋਰਮੁਜ਼ ਜਲਡਮਰੂ ਨੂੰ ਬੰਦ ਕਰਕੇ ਬਦਲਾ ਲਿਆ, ਉਹ ਸਮੁੰਦਰੀ ਰਸਤਾ ਜਿਸ ਵਿੱਚੋਂ ਦੁਨੀਆ ਦਾ 20% ਤੇਲ ਲੰਘਦਾ ਹੈ। ਯੁੱਧ ਸਿਖਰ 'ਤੇ ਹੈ। ਅਮਰੀਕਾ ਨੇ ਆਪਣੇ ਦੋਵੇਂ ਪਾਇਲਟਾਂ ਨੂੰ ਰੇਸਿਕਿਊ ਕਰਕੇ ਈਰਾਨ ਤੋਂ ਬਚਾ ਲਿਆ ਹੈ।ਕਿੰਨਾ ਲੋਕਾਂ ਨੂੰ ਨਹੀਂ ਖਾਣਾ ਚਾਹੀਦਾ ਪਨੀਰ ?ਦੂਜੇ ਪਾਸੇ ਰਾਸ਼ਟਰਪਤੀ ਡੋਨਾਲਡ ਟਰੰਪ ਦਾ 10 ਦਿਨਾਂ ਦਾ ਅਲਟੀਮੇਟਮ ਵੀ ਖਤਮ ਹੋਣ ਵਾਲਾ ਹੈ। ਟਰੰਪ ਨੇ ਚੇਤਾਵਨੀ ਦਿੱਤੀ ਸੀ ਕਿ ਜੇਕਰ ਈਰਾਨ ਅਗਲੇ 10 ਦਿਨਾਂ ਦੇ ਅੰਦਰ ਹੋਰਮੁਜ਼ ਜਲਡਮਰੂ ਨੂੰ ਨਹੀਂ ਖੋਲ੍ਹਦਾ ਹੈ ਤਾਂ ਇੰਨੇ ਹਮਲੇ ਹੋਣਗੇ ਕਿ ਤਹਿਰਾਨ ਤਬਾਹ ਹੋ ਜਾਵੇਗਾ। ਇਸ ਸਭ ਦੇ ਵਿਚਕਾਰ ਟਰੰਪ ਨੇ ਇੱਕ ਵਾਰ ਫਿਰ ਈਰਾਨ ਨੂੰ ਉਸਦੇ ਪਾਵਰ ਪਲਾਂਟਾਂ ਅਤੇ ਹੋਰ ਬੁਨਿਆਦੀ ਢਾਂਚੇ ਨੂੰ ਨਿਸ਼ਾਨਾ ਬਣਾਉਣ ਦੀ ਧਮਕੀ ਦਿੱਤੀ ਹੈ। ਰਾਸ਼ਟਰਪਤੀ ਨੇ ਮੰਗਲਵਾਰ ਨੂੰ ਤਬਾਹੀ ਮਚਾਉਣ ਦੀ ਚੇਤਾਵਨੀ ਦੇ ਦਿੱਤੀ ਹੈ।ਰਾਸ਼ਟਰਪਤੀ ਟਰੰਪ ਨੇ ਆਪਣੇ ਸੋਸ਼ਲ ਮੀਡੀਆ 'ਤੇ ਇੱਕ ਪੋਸਟ ਲਿਖੀ ਜੋ ਦੁਨੀਆ ਭਰ ਵਿੱਚ ਚਰਚਾ ਦਾ ਕੇਂਦਰ ਬਣ ਗਈ ਹੈ। ਉਨ੍ਹਾਂ ਕਿਹਾ ਕਿ ਮੰਗਲਵਾਰ ਨੂੰ ਈਰਾਨ ਵਿੱਚ "ਪਾਵਰ ਪਲਾਂਟ ਦਿਵਸ" ਅਤੇ ਬਰਿੱਜ ਡੇ ਹੋਵੇਗਾ, ਯਾਨੀ ਸਾਫ਼ ਧਮਕੀ ਹੈ ਕਿ ਈਰਾਨ ਦੇ ਪਾਵਰ ਪਲਾਂਟਾਂ ਅਤੇ ਪੁਲਾਂ 'ਤੇ ਹਮਲੇ ਕੀਤੇ ਜਾਣਗੇ। ਫਿਰ ਟਰੰਪ ਨੇ ਕਿਹਾ, "ਹੋਰਮੁਜ਼ ਖੋਲ੍ਹੋ ਨਹੀਂ ਤਾਂ ਤੁਸੀਂ ਨਤੀਜਾ ਬੁਰਾ ਹੋਵੇਗਾ। ਬਸ ਦੇਖਦੇ ਰਹੋ। ਅਤੇ ਅੰਤ ਵਿੱਚ ਉਸਨੇ ਲਿਖਿਆ, "ਅੱਲ੍ਹਾ ਦੀ ਤਾਰੀਫ਼ ਕਰੋ।"ਪਾਵਰ ਪਲਾਂਟਾਂ ਅਤੇ ਪੁਲਾਂ 'ਤੇ ਹਮਲਾ ਕਿਉਂ?ਜੇਕਰ ਕਿਸੇ ਦੇਸ਼ ਦੇ ਪਾਵਰ ਪਲਾਂਟ ਤਬਾਹ ਹੋ ਜਾਂਦੇ ਹਨ ਤਾਂ ਪੂਰਾ ਦੇਸ਼ ਹਨੇਰੇ ਵਿੱਚ ਡੁੱਬ ਜਾਂਦਾ ਹੈ। ਹਸਪਤਾਲ ਬੰਦ ਹੋ ਜਾਂਦੇ ਹਨ, ਪਾਣੀ ਬੰਦ ਹੋ ਜਾਂਦਾ ਹੈ ਅਤੇ ਖਾਣਾ ਪਕਾਉਣਾ ਬੰਦ ਹੋ ਜਾਂਦਾ ਹੈ। ਅਤੇ ਜੇਕਰ ਪੁਲ ਢਹਿ ਜਾਂਦੇ ਹਨ ਤਾਂ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਆਵਾਜਾਈ ਵਿੱਚ ਵਿਘਨ ਪੈਂਦਾ ਹੈ। ਇਹ ਆਮ ਲੋਕਾਂ ਦੇ ਜੀਵਨ 'ਤੇ ਸਿੱਧਾ ਹਮਲਾ ਹੈ।ਹੋਰਮੁਜ਼ ਜਲਡਮਰੂ ਬੰਦ ਹੋਣ ਨਾਲ ਕੀ ਹੋ ਰਿਹਾ ?ਦੁਨੀਆ ਦਾ 20% ਤੇਲ ਇਸ ਰਸਤੇ ਰਾਹੀਂ ਲੰਘਦਾ ਹੈ। ਇਸਨੂੰ ਬੰਦ ਕਰਕੇ ਈਰਾਨ ਨੇ ਵਿਸ਼ਵ ਪੱਧਰ 'ਤੇ ਤੇਲ ਦੀਆਂ ਕੀਮਤਾਂ ਨੂੰ ਪ੍ਰਤੀ ਬੈਰਲ $100 ਤੋਂ ਉੱਪਰ ਧੱਕ ਦਿੱਤਾ ਹੈ। ਭਾਰਤ, ਚੀਨ ਅਤੇ ਜਾਪਾਨ ਵਰਗੇ ਦੇਸ਼ ਇਸ ਤੇਲ 'ਤੇ ਨਿਰਭਰ ਕਰਦੇ ਹਨ। ਈਰਾਨ ਨੇ ਭਾਰਤ ਸਮੇਤ ਕੁਝ ਦੋਸਤਾਨਾ ਦੇਸ਼ਾਂ ਨੂੰ ਹੀ ਇਸ ਰਸਤੇ ਰਾਹੀਂ ਲੰਘਣ ਦੀ ਇਜਾਜ਼ਤ ਦਿੱਤੀ ਹੈ। ਹਾਲਾਂਕਿ ਅਮਰੀਕਾ ਅਤੇ ਪੱਛਮੀ ਦੇਸ਼ਾਂ ਦੇ ਜਹਾਜ਼ਾਂ ਨੂੰ ਅਜੇ ਵੀ ਲੰਘਣ ਤੋਂ ਰੋਕਿਆ ਗਿਆ ਹੈ।