Blackout Today: ਅੱਜ ਇੱਕ ਵਾਰ ਫਿਰ ਤੋਂ ਬਲੈਕਆਊਟ ਹੋਣ ਜਾ ਰਿਹਾ ਹੈ। ਦੱਸ ਦੇਈਏ ਕਿ ਜਲਵਾਯੂ ਪਰਿਵਰਤਨ ਦੀਆਂ ਚੁਣੌਤੀਆਂ ਨਾਲ ਨਜਿੱਠਣ ਅਤੇ ਧਰਤੀ ਨੂੰ ਬਚਾਉਣ ਦੇ ਮਕਸਦ ਨਾਲ ਇਸ ਸਾਲ ਵੀ 'ਅਰਥ ਆਵਰ' (Earth Hour 2026) ਮਨਾਇਆ ਜਾ ਰਿਹਾ ਹੈ। ਦਿੱਲੀ ਦੀ ਪ੍ਰਮੁੱਖ ਬਿਜਲੀ ਕੰਪਨੀ BSES ਨੇ ਦੱਖਣੀ, ਪੱਛਮੀ, ਪੂਰਬੀ ਅਤੇ ਮੱਧ ਦਿੱਲੀ ਦੇ ਆਪਣੇ ਲਗਭਗ 54 ਲੱਖ ਖਪਤਕਾਰਾਂ ਅਤੇ ਕਰੀਬ 2.25 ਕਰੋੜ ਲੋਕਾਂ ਨੂੰ ਇਸ ਮੁਹਿੰਮ ਵਿੱਚ ਵੱਧ-ਚੜ੍ਹ ਕੇ ਹਿੱਸਾ ਲੈਣ ਦਾ ਸੱਦਾ ਦਿੱਤਾ ਹੈ।ਰਾਤ 8:30 ਤੋਂ 9:30 ਵਜੇ ਤੱਕ ਰਹੇਗਾ 'ਅਰਥ ਆਵਰ'ਕੰਪਨੀ ਨੇ ਅਪੀਲ ਕੀਤੀ ਹੈ ਕਿ 28 ਮਾਰਚ ਯਾਨੀ ਅੱਜ ਰਾਤ 8:30 ਵਜੇ ਤੋਂ 9:30 ਵਜੇ ਤੱਕ ਇੱਕ ਘੰਟੇ ਲਈ ਆਪਣੇ ਘਰਾਂ ਅਤੇ ਦਫਤਰਾਂ ਦੀਆਂ ਗੈਰ-ਜ਼ਰੂਰੀ ਲਾਈਟਾਂ ਬੰਦ ਰੱਖੀਆਂ ਜਾਣ। ਯਾਨੀ ਕਿ ਇਕ ਘੰਟੇ ਲਈ ਬਲੈਕਆਊਟ (Blackout) ਕੀਤਾ ਜਾਵੇਗਾ, ਜਿਸ ਤੋਂ ਕਿਸੇ ਨੂੰ ਘਬਰਾਉਣ ਦੀ ਲੋੜ ਨਹੀਂ। ਇਸ ਸਾਲ ਦੀ ਥੀਮ ‘Give an Hour for Earth’ (ਧਰਤੀ ਲਈ ਇੱਕ ਘੰਟਾ ਦਿਓ) ਰੱਖੀ ਗਈ ਹੈ। ਇਸ ਦਾ ਮਕਸਦ ਸਿਰਫ਼ ਪ੍ਰਤੀਕਾਤਮਕ ਤੌਰ 'ਤੇ ਲਾਈਟਾਂ ਬੰਦ ਕਰਨਾ ਨਹੀਂ, ਸਗੋਂ ਲੋਕਾਂ ਦੀ ਜੀਵਨ ਸ਼ੈਲੀ ਵਿੱਚ ਵਾਤਾਵਰਣ ਪ੍ਰਤੀ ਸਾਰਥਕ ਬਦਲਾਅ ਲਿਆਉਣਾ ਹੈ।ਅੰਕੜੇ ਦੱਸਦੇ ਹਨ ਕਿ ਦਿੱਲੀ ਦੇ ਲੋਕ ਵਾਤਾਵਰਣ ਪ੍ਰਤੀ ਲਗਾਤਾਰ ਜਾਗਰੂਕ ਹੋ ਰਹੇ ਹਨ। ਸਾਲ 2024 'ਚ ਅਰਥ ਆਵਰ ਦੌਰਾਨ ਦਿੱਲੀ ਵਿੱਚ 206 ਮੈਗਾਵਾਟ ਬਿਜਲੀ ਦੀ ਬਚਤ ਹੋਈ ਸੀ। ਸਾਲ 2025 'ਚ ਇਹ ਅੰਕੜਾ ਵੱਧ ਕੇ 269 ਮੈਗਾਵਾਟ ਤੱਕ ਪਹੁੰਚ ਗਿਆ ਸੀ। ਸਾਲ 2026 'ਚ ਉਮੀਦ ਜਤਾਈ ਜਾ ਰਹੀ ਹੈ ਕਿ ਇਸ ਵਾਰ ਬਿਜਲੀ ਬਚਤ ਦੇ ਪਿਛਲੇ ਸਾਰੇ ਰਿਕਾਰਡ ਟੁੱਟ ਜਾਣਗੇ। ਸਿਰਫ਼ ਜਾਗਰੂਕਤਾ ਹੀ ਨਹੀਂ, BSES ਖ਼ੁਦ ਵੀ ਈਕੋ-ਫ੍ਰੈਂਡਲੀ ਕਦਮ ਚੁੱਕ ਰਹੀ ਹੈ। ਕੰਪਨੀ ਨੇ ਹੁਣ ਤੱਕ 13,000 ਤੋਂ ਵੱਧ ਰੂਫਟਾਪ ਸੋਲਰ ਕਨੈਕਸ਼ਨ ਸਥਾਪਿਤ ਕੀਤੇ ਹਨ। 6,300 ਤੋਂ ਵੱਧ ਇਲੈਕਟ੍ਰਿਕ ਵਾਹਨ (EV) ਚਾਰਜਿੰਗ ਪੁਆਇੰਟ ਲਗਾਏ ਹਨ। ਬਿਜਲੀ ਸਪਲਾਈ ਵਿੱਚ ਲਗਾਤਾਰ ਸੂਰਜੀ ਊਰਜਾ ਅਤੇ ਹੋਰ 'ਗ੍ਰੀਨ ਐਨਰਜੀ' ਸਰੋਤਾਂ ਦਾ ਹਿੱਸਾ ਵਧਾਇਆ ਜਾ ਰਿਹਾ ਹੈ। ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।