Big Blast: ਵੱਡੀ ਖਬਰ, ਜ਼ੋਰਦਾਰ ਧਮਾਕੇ ਨਾਲ ਹਿੱਲਿਆ ਇਹ ਇਲਾਕਾ! 4 ਲੋਕਾਂ ਦੀ ਮੌਤ 9 ਹੋਰ ਗੰਭੀਰ ਰੂਪ 'ਚ ਜ਼ਖ਼ਮੀ... 

Wait 5 sec.

Big Blast: ਲੋਕਾਂ ਵਿਚਾਲੇ ਉਸ ਸਮੇਂ ਹਾਹਾਕਾਰ ਮੱਚ ਗਿਆ, ਜਦੋਂ ਅਚਾਨਕ ਜ਼ੋਰਦਾਰ ਧਮਾਕਾ ਹੋਇਆ। ਇਸ ਧਮਾਕੇ ਤੋਂ ਬਾਅਦ 4 ਲੋਕਾਂ ਦੀ ਮੌਤ ਹੋ ਗਈ ਹੈ, ਜਦਕਿ 9 ਹੋਰ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਏ ਹਨ। ਦੱਸ ਦੇਈਏ ਕਿ ਇਹ ਹਾਦਸਾ ਦੱਖਣੀ-ਪੱਛਮੀ ਚੀਨ ਦੇ ਚੋਂਗਕਿੰਗ ਕਾਰਪੋਰੇਸ਼ਨ ਇਲਾਕੇ 'ਚ ਹਾਈਵੇਅ ਲਈ ਬਣਾਈ ਜਾ ਰਹੀ ਇੱਕ ਸੁਰੰਗ ਵਿੱਚ ਵਾਪਰਿਆ। ਮਿਲੀ ਜਾਣਕਾਰੀ ਅਨੁਸਾਰ ਇਹ ਧਮਾਕਾ ਵਾਨਝੋਉ ਜ਼ਿਲ੍ਹੇ ਵਿੱਚ ਉਸ ਸਮੇਂ ਹੋਇਆ ਜਦੋਂ ਹੁਬੇਈ ਅਤੇ ਸਿਚੁਆਨ ਸੂਬਿਆਂ ਨੂੰ ਜੋੜਨ ਵਾਲੇ ਨੈਸ਼ਨਲ ਹਾਈਵੇ ਦਾ ਨਿਰਮਾਣ ਕਾਰਜ ਚੱਲ ਰਿਹਾ ਸੀ। ਧਮਾਕਾ ਸੋਮਵਾਰ ਦੁਪਹਿਰ ਨੂੰ ਹੋਇਆ, ਜਿਸ ਤੋਂ ਬਾਅਦ ਤੁਰੰਤ ਬਚਾਅ ਕਾਰਜ ਸ਼ੁਰੂ ਕਰ ਦਿੱਤੇ ਗਏ।ਜਾਣੋ ਕਿਵੇਂ ਵਾਪਰਿਆ ਹਾਦਸਾ?ਸ਼ੁਰੂਆਤੀ ਰਿਪੋਰਟਾਂ ਅਨੁਸਾਰ ਇੱਕ ਵਿਅਕਤੀ ਲਾਪਤਾ ਸੀ ਅਤੇ 12 ਲੋਕ ਜ਼ਖ਼ਮੀ ਸਨ। ਸਰਕਾਰੀ ਨਿਊਜ਼ ਏਜੰਸੀ 'ਸ਼ਿਨਹੂਆ' ਮੁਤਾਬਕ, ਅੱਧੀ ਰਾਤ ਤੱਕ ਬਚਾਅ ਟੀਮ ਨੇ ਲਾਪਤਾ ਵਿਅਕਤੀ ਦੀ ਲਾਸ਼ ਬਰਾਮਦ ਕਰ ਲਈ ਅਤੇ ਤਿੰਨ ਜ਼ਖ਼ਮੀਆਂ ਨੇ ਹਸਪਤਾਲ ਵਿੱਚ ਇਲਾਜ ਦੌਰਾਨ ਦਮ ਤੋੜ ਦਿੱਤਾ। ਮੁੱਢਲੀ ਜਾਂਚ ਤੋਂ ਸੰਕੇਤ ਮਿਲੇ ਹਨ ਕਿ ਸੁਰੰਗ ਦੇ ਅੰਦਰ ਜਲਣਸ਼ੀਲ ਗੈਸ ਲੀਕ ਹੋਣ ਕਾਰਨ ਇਹ ਧਮਾਕਾ ਹੋਇਆ ਹੈ। ਸੁਰੰਗਾਂ ਦੇ ਨਿਰਮਾਣ ਦੌਰਾਨ ਅਕਸਰ ਅਜਿਹੀਆਂ ਗੈਸਾਂ ਇਕੱਠੀਆਂ ਹੋ ਜਾਂਦੀਆਂ ਹਨ, ਜੋ ਮਾਮੂਲੀ ਚੰਗਿਆੜੀ ਨਾਲ ਵੀ ਵੱਡੇ ਧਮਾਕੇ ਦਾ ਰੂਪ ਲੈ ਲੈਂਦੀਆਂ ਹਨ।ਅਧਿਕਾਰੀਆਂ ਨੇ ਹਾਦਸੇ ਵਾਲੀ ਜਗ੍ਹਾ ਦੀ ਘੇਰਾਬੰਦੀ ਕਰ ਦਿੱਤੀ ਹੈ ਅਤੇ ਸੁਰੰਗ ਦੇ ਨਿਰਮਾਣ ਕਾਰਜ ਨੂੰ ਫਿਲਹਾਲ ਰੋਕ ਦਿੱਤਾ ਗਿਆ ਹੈ। ਦੁਰਘਟਨਾ ਦੇ ਅਸਲ ਕਾਰਨਾਂ ਦਾ ਪਤਾ ਲਗਾਉਣ ਲਈ ਉੱਚ ਪੱਧਰੀ ਜਾਂਚ ਜਾਰੀ ਹੈ। ਜ਼ਖ਼ਮੀਆਂ ਨੂੰ ਨੇੜਲੇ ਹਸਪਤਾਲਾਂ ਵਿੱਚ ਦਾਖਲ ਕਰਵਾਇਆ ਗਿਆ ਹੈ, ਜਿੱਥੇ ਕੁਝ ਦੀ ਹਾਲਤ ਅਜੇ ਵੀ ਨਾਜ਼ੁਕ ਦੱਸੀ ਜਾ ਰਹੀ ਹੈ।Read More: Property Rates Hike: ਆਮ ਜਨਤਾ ਨੂੰ ਵੱਡਾ ਝਟਕਾ, ਸੂਬੇ ਸਰਕਾਰ ਵੱਲੋਂ ਅਹਿਮ ਫ਼ੈਸਲਾ; ਪ੍ਰਾਪਰਟੀ ਖਰੀਦਣਾ ਹੋਵੇਗਾ ਮਹਿੰਗਾ: ਕਲੈਕਟਰ ਰੇਟਾਂ 'ਚ 75% ਦਾ ਵਾਧਾ...ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।