Congress Party: ਕਾਂਗਰਸ 'ਚ ਵੱਡਾ ਫੇਰਬਦਲ, ਨਵੀਂ ਟੀਮ ਦਾ ਐਲਾਨ: ਇਨ੍ਹਾਂ ਦਿੱਗਜਾਂ ਨੂੰ ਮਿਲੀ ਅਹਿਮ ਜ਼ਿੰਮੇਵਾਰੀ...

Wait 5 sec.

Congress Party: ਸਿਆਸੀ ਜਗਤ ਵਿੱਚ ਇਸ ਸਮੇਂ ਹਲਚਲ ਮੱਚੀ ਹੋਈ ਹੈ। ਦੱਸ ਦੇਈਏ ਕਿ ਕਾਂਗਰਸ ਹਾਈ ਕਮਾਂਡ ਵੱਲੋਂ ਵੱਡਾ ਫੇਰਬਦਲ ਕੀਤਾ ਗਿਆ ਹੈ। ਜਿਸ ਦੀ ਰਾਜਨੀਤਿਕ ਗਲਿਆਰੀਆਂ ਵਿੱਚ ਚਰਚਾ ਛਿੜ ਗਈ ਹੈ। ਦਰਅਸਲ, ਹਿਮਾਚਲ ਪ੍ਰਦੇਸ਼ ਕਾਂਗਰਸ ਕਮੇਟੀ (HPCC) ਦੇ ਸੰਗਠਨ ਵਿੱਚ ਵੱਡਾ ਫੇਰਬਦਲ ਕਰਦਿਆਂ ਨਵੀਂ ਕਾਰਜਕਾਰਨੀ ਕਮੇਟੀ, ਅਨੁਸ਼ਾਸਨੀ ਕਮੇਟੀ ਅਤੇ ਹੋਰ ਅਹੁਦੇਦਾਰਾਂ ਦੀ ਨਿਯੁਕਤੀ ਨੂੰ ਹਰੀ ਝੰਡੀ ਦੇ ਦਿੱਤੀ ਹੈ। ਕਾਂਗਰਸ ਦੇ ਜਨਰਲ ਸਕੱਤਰ ਕੇ.ਸੀ. ਵੇਣੂਗੋਪਾਲ ਵੱਲੋਂ ਜਾਰੀ ਪ੍ਰੈੱਸ ਨੋਟ ਅਨੁਸਾਰ, ਕਾਂਗਰਸ ਪ੍ਰਧਾਨ ਨੇ ਇਨ੍ਹਾਂ ਨਿਯੁਕਤੀਆਂ ਦੇ ਪ੍ਰਸਤਾਵ ਨੂੰ ਤੁਰੰਤ ਪ੍ਰਭਾਵ ਨਾਲ ਮਨਜ਼ੂਰੀ ਦੇ ਦਿੱਤੀ ਹੈ।ਕਾਰਜਕਾਰੀ ਕਮੇਟੀ 'ਚ ਸ਼ਾਮਲ ਵੱਡੇ ਚਿਹਰੇ  ਹਿਮਾਚਲ ਕਾਂਗਰਸ ਦੀ 21 ਮੈਂਬਰੀ ਕਾਰਜਕਾਰੀ ਕਮੇਟੀ ਵਿੱਚ ਸੂਬੇ ਦੇ ਸਿਆਸੀ ਦਿੱਗਜਾਂ ਨੂੰ ਸ਼ਾਮਲ ਕੀਤਾ ਗਿਆ ਹੈ। ਇਸ ਸੂਚੀ ਵਿੱਚ ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ, ਉਪ-ਮੁੱਖ ਮੰਤਰੀ ਮੁਕੇਸ਼ ਅਗਨੀਹੋਤਰੀ, ਸਾਬਕਾ ਕੇਂਦਰੀ ਮੰਤਰੀ ਆਨੰਦ ਸ਼ਰਮਾ, ਪ੍ਰਦੇਸ਼ ਪ੍ਰਧਾਨ ਪ੍ਰਤਿਭਾ ਸਿੰਘ, ਆਸ਼ਾ ਕੁਮਾਰੀ, ਕੌਲ ਸਿੰਘ ਠਾਕੁਰ ਅਤੇ ਵਿਕਰਮਾਦਿਤਿਆ ਸਿੰਘ ਵਰਗੇ ਪ੍ਰਮੁੱਖ ਨਾਂ ਸ਼ਾਮਲ ਹਨ। ਇਸ ਤੋਂ ਇਲਾਵਾ ਏ.ਆਈ.ਸੀ.ਸੀ. ਦੇ ਇੰਚਾਰਜ ਸਕੱਤਰ ਅਤੇ ਸੂਬੇ ਦੇ ਸਾਰੇ ਵਿਧਾਇਕ ਇਸ ਕਮੇਟੀ ਦੇ ਅਹੁਦੇਦਾਰ ਮੈਂਬਰ ਹੋਣਗੇ।ਕੁਲਦੀਪ ਰਾਠੌਰ ਸੰਭਾਲਣਗੇ ਅਨੁਸ਼ਾਸਨੀ ਕਮੇਟੀ ਦੀ ਕਮਾਨ  ਪਾਰਟੀ ਨੇ ਅਨੁਸ਼ਾਸਨੀ ਕਾਰਵਾਈ ਕਮੇਟੀ ਦਾ ਗਠਨ ਵੀ ਕੀਤਾ ਹੈ, ਜਿਸ ਦੀ ਕਮਾਨ ਸਾਬਕਾ ਪ੍ਰਦੇਸ਼ ਪ੍ਰਧਾਨ ਅਤੇ ਵਿਧਾਇਕ ਕੁਲਦੀਪ ਸਿੰਘ ਰਾਠੌਰ ਨੂੰ ਬਤੌਰ ਚੇਅਰਮੈਨ ਸੌਂਪੀ ਗਈ ਹੈ। ਇਸ ਕਮੇਟੀ ਵਿੱਚ ਹਰਸ਼ਵਰਧਨ ਚੌਹਾਨ, ਅਸ਼ੀਸ਼ ਬੁਟੇਲ, ਭਵਾਨੀ ਸਿੰਘ ਪਠਾਨੀਆ ਅਤੇ ਨੀਰਜ ਨਈਅਰ ਵਰਗੇ ਆਗੂਆਂ ਨੂੰ ਮੈਂਬਰ ਵਜੋਂ ਸ਼ਾਮਲ ਕੀਤਾ ਗਿਆ ਹੈ।ਮੀਤ ਪ੍ਰਧਾਨ ਅਤੇ ਜਨਰਲ ਸਕੱਤਰਾਂ ਦੀ ਫੌਜ  ਪਾਰਟੀ ਦੇ ਸੰਗਠਨ ਨੂੰ ਮਜ਼ਬੂਤ ਕਰਨ ਲਈ 12 ਮੀਤ ਪ੍ਰਧਾਨਾਂ ਅਤੇ 27 ਜਨਰਲ ਸਕੱਤਰਾਂ ਦੀ ਨਿਯੁਕਤੀ ਕੀਤੀ ਗਈ ਹੈ। ਮੀਤ ਪ੍ਰਧਾਨਾਂ ਵਿੱਚ ਪ੍ਰਕਾਸ਼ ਚੌਧਰੀ, ਨੀਰਜ ਭਾਰਤੀ, ਸਤਪਾਲ ਰਾਏਜ਼ਾਦਾ ਅਤੇ ਰਜਨੀਸ਼ ਕਿਮਟਾ ਦੇ ਨਾਂ ਪ੍ਰਮੁੱਖ ਹਨ। ਜਨਰਲ ਸਕੱਤਰਾਂ ਦੀ ਸੂਚੀ ਵਿੱਚ ਵਿਨੋਦ ਜ਼ਿੰਟਾ, ਪਵਨ ਠਾਕੁਰ, ਅਨੀਤਾ ਵਰਮਾ ਅਤੇ ਦੀਪਕ ਸ਼ਰਮਾ ਸਮੇਤ ਕਈ ਨੌਜਵਾਨ ਅਤੇ ਤਜ਼ਰਬੇਕਾਰ ਚਿਹਰਿਆਂ ਨੂੰ ਥਾਂ ਮਿਲੀ ਹੈ।ਮਦਨ ਚੌਧਰੀ ਨੂੰ ਅਹਿਮ ਜ਼ਿੰਮੇਵਾਰੀ  ਮਦਨ ਚੌਧਰੀ ਨੂੰ ਹਿਮਾਚਲ ਪ੍ਰਦੇਸ਼ ਕਾਂਗਰਸ ਕਮੇਟੀ ਦਾ ਨਵਾਂ ਖਜ਼ਾਨਚੀ ਨਿਯੁਕਤ ਕੀਤਾ ਗਿਆ ਹੈ। ਇਨ੍ਹਾਂ ਨਿਯੁਕਤੀਆਂ ਰਾਹੀਂ ਕਾਂਗਰਸ ਨੇ ਸੂਬੇ ਵਿੱਚ ਵੱਖ-ਵੱਖ ਧੜਿਆਂ ਅਤੇ ਖੇਤਰਾਂ ਵਿੱਚ ਸੰਤੁਲਨ ਬਣਾਉਣ ਦੀ ਕੋਸ਼ਿਸ਼ ਕੀਤੀ ਹੈ, ਤਾਂ ਜੋ ਆਉਣ ਵਾਲੇ ਸਮੇਂ ਵਿੱਚ ਪਾਰਟੀ ਦੀਆਂ ਗਤੀਵਿਧੀਆਂ ਨੂੰ ਹੋਰ ਤੇਜ਼ ਕੀਤਾ ਜਾ ਸਕੇ।