ਟਰੰਪ ਦੀ ਜ਼ਿੱਦ ਦਾ ਖਮਿਆਜ਼ਾ ਭੁਗਤ ਰਿਹਾ ਅਮਰੀਕਾ! ਇਤਿਹਾਸਕ Shutdown ਕਾਰਨ 40 ਏਅਰਪੋਰਟਾਂ 'ਤੇ ਉਡਾਣਾਂ ਰੱਦ

Wait 5 sec.

ਅਮਰੀਕਾ 'ਚ ਚੱਲ ਰਹੇ ਦੇਸ਼ ਦੇ ਸਭ ਤੋਂ ਲੰਬੇ ਸਰਕਾਰੀ ਸ਼ਟਡਾਊਨ ਦਾ ਅਸਰ ਹੁਣ ਹਵਾਈ ਯਾਤਰਾ 'ਤੇ ਪੈ ਰਿਹਾ ਹੈ। ਸ਼ੁੱਕਰਵਾਰ ਤੋਂ ਨਿਊਯਾਰਕ, ਲਾਸ ਐਂਜਲਿਸ ਅਤੇ ਸ਼ਿਕਾਗੋ ਸਮੇਤ ਲਗਭਗ 40 ਵੱਡੇ ਏਅਰਪੋਰਟਾਂ 'ਤੇ ਉਡਾਣਾਂ 'ਚ ਕਟੌਤੀ ਕੀਤੀ ਜਾਵੇਗੀ। ਇਹ ਫ਼ੈਸਲਾ ਏਅਰ ਟ੍ਰੈਫਿਕ ਕੰਟਰੋਲ ਸਟਾਫ ਦੀ ਘਾਟ ਅਤੇ ਸੁਰੱਖਿਆ ਕਾਇਮ ਰੱਖਣ ਲਈ ਲਿਆ ਗਿਆ ਹੈ।ਐਫ.ਏ.ਏ. ਨੇ 10% ਉਡਾਣ ਕਟੌਤੀ ਦਾ ਐਲਾਨ ਕੀਤਾਐਫ.ਏ.ਏ. ਨੇ ਕਿਹਾ ਕਿ ਉਹ 40 “ਹਾਈ ਟ੍ਰੈਫਿਕ ਵਾਲੇ” ਏਅਰਪੋਰਟਾਂ 'ਤੇ ਹਵਾਈ ਆਵਾਜਾਈ 'ਚ 10% ਤੱਕ ਕਮੀ ਕਰੇਗਾ। ਅਮਰੀਕੀ ਪਰਿਵਹਨ ਸਕੱਤਰ ਸੀਨ ਡਫੀ ਨੇ ਚੇਤਾਵਨੀ ਦਿੱਤੀ ਕਿ ਆਉਣ ਵਾਲੇ ਦਿਨਾਂ ਵਿੱਚ ਦੇਸ਼ ਭਰ ਦੇ 40 ਵੱਡੇ ਹਵਾਈ ਅੱਡਿਆਂ 'ਤੇ ਉਡਾਣ ਸਮਰੱਥਾ 10% ਤੱਕ ਘਟ ਸਕਦੀ ਹੈ। ਸ਼ਟਡਾਊਨ ਹੁਣ ਆਪਣੇ 37ਵੇਂ ਦਿਨ 'ਚ ਦਾਖ਼ਲ ਹੋ ਚੁੱਕਾ ਹੈ ਅਤੇ ਇਹ ਅਮਰੀਕਾ ਦੇ ਇਤਿਹਾਸ ਦਾ ਸਭ ਤੋਂ ਲੰਬਾ ਸਰਕਾਰੀ ਸ਼ਟਡਾਊਨ ਬਣ ਗਿਆ ਹੈ।ਰਾਜਨੀਤਿਕ ਜਕੜ ਇਸ ਸ਼ਟਡਾਊਨ ਦਾ ਮੁੱਖ ਕਾਰਨ ਬਣੀ ਹੈ। ਇਸ ਵਾਰ ਵਿਵਾਦ ਦਾ ਕੇਂਦਰੀ ਮੁੱਦਾ ਹੈਲਥ ਇੰਸ਼ੋਰੈਂਸ ਨਾਲ ਜੁੜੀ ਟੈਕਸ ਕ੍ਰੈਡਿਟ ਸਕੀਮ ਦਾ ਵਿਸਥਾਰ ਹੈ। ਡੈਮੋਕ੍ਰੈਟਿਕ ਪਾਰਟੀ ਚਾਹੁੰਦੀ ਹੈ ਕਿ ਇਹ ਟੈਕਸ ਕ੍ਰੈਡਿਟ 2025 ਤੋਂ ਬਾਅਦ ਵੀ ਜਾਰੀ ਰਹੇ, ਤਾਂ ਜੋ ਲੱਖਾਂ ਅਮਰੀਕੀ ਸਸਤੀ ਹੈਲਥ ਇੰਸ਼ੋਰੈਂਸ ਲੈ ਸਕਣ।ਉਧਰ ਰਿਪਬਲਿਕਨ ਪਾਰਟੀ, ਜਿਸ ਦੇ ਨੇਤਾ ਡੋਨਾਲਡ ਟਰੰਪ ਹਨ, ਇਸ ਵਿਸਥਾਰ ਦਾ ਵਿਰੋਧ ਕਰ ਰਹੀ ਹੈ। ਇਸ ਕਾਰਨ ਸਰਕਾਰੀ ਬਜਟ ਪਾਸ ਨਹੀਂ ਹੋ ਸਕਿਆ ਅਤੇ 1 ਅਕਤੂਬਰ ਤੋਂ ਅਮਰੀਕਾ ਸ਼ਟਡਾਊਨ ਦੀ ਸਥਿਤੀ ਵਿੱਚ ਚਲਾ ਗਿਆ।ਉਡਾਣਾਂ 'ਤੇ ਪਾਬੰਦੀਆਂਸ਼ਟਡਾਊਨ ਕਾਰਨ ਏਅਰ ਟ੍ਰੈਫਿਕ ਕੰਟਰੋਲਰਾਂ ਦੀ ਭਾਰੀ ਘਾਟ ਪੈ ਗਈ ਹੈ, ਜਿਸ ਨਾਲ ਉਡਾਣਾਂ ਪ੍ਰਭਾਵਿਤ ਹੋ ਰਹੀਆਂ ਹਨ। ਨਿਊਯਾਰਕ ਦੇ JFK, ਨਿਊਆਰਕ ਲਿਬਰਟੀ ਅਤੇ ਲਾਗਾਰਡੀਆ ਏਅਰਪੋਰਟਾਂ 'ਤੇ ਪਹਿਲਾਂ ਹੀ ਸਟਾਫ ਦੀ ਘਾਟ ਕਾਰਨ ਉਡਾਣਾਂ 'ਤੇ ਪਾਬੰਦੀਆਂ ਲਗਾਈ ਜਾ ਚੁੱਕੀਆਂ ਹਨ।ਐਫ.ਏ.ਏ. ਦੇ ਮੁਖੀ ਬ੍ਰਾਇਨ ਬੈਡਫੋਰਡ ਨੇ ਕਿਹਾ ਕਿ ਕਈ ਏਅਰ ਟ੍ਰੈਫਿਕ ਕੰਟਰੋਲਰ ਤਣਾਅ ਅਤੇ ਥਕਾਵਟ ਕਾਰਨ ਬਿਮਾਰ ਪੈ ਰਹੇ ਹਨ ਅਤੇ ਉਨ੍ਹਾਂ ਨੂੰ ਪਿਛਲੇ ਇੱਕ ਮਹੀਨੇ ਤੋਂ ਤਨਖ਼ਾਹ ਵੀ ਨਹੀਂ ਮਿਲੀ। ਇਸੀ ਕਾਰਨ ਆਉਣ ਵਾਲੇ ਦਿਨਾਂ ਵਿੱਚ ਉਡਾਣਾਂ ਵਿੱਚ ਹੋਰ ਕਟੌਤੀ ਕੀਤੀ ਜਾਵੇਗੀ।ਲਗਭਗ 14 ਲੱਖ ਫੈਡਰਲ ਕਰਮਚਾਰੀ ਬਿਨਾਂ ਤਨਖ਼ਾਹ ਦੇ ਕੰਮ ਕਰ ਰਹੇ ਹਨ ਜਾਂ ਮਜ਼ਬੂਰੀ ਵਜੋਂ ਛੁੱਟੀ 'ਤੇ ਹਨ। ਕਈ ਕਰਮਚਾਰੀ ਦੂਜੀਆਂ ਨੌਕਰੀਆਂ ਕਰਨ ਜਾਂ ਤਣਾਅ ਨਾਲ ਜੂਝਣ ਲਈ ਮਜਬੂਰ ਹਨ।ਉਡਾਣ ਕਟੌਤੀ ਦੀ ਯੋਜਨਾ ਇਸ ਤਰ੍ਹਾਂ ਲਾਗੂ ਕੀਤੀ ਜਾਵੇਗੀ:ਸ਼ੁੱਕਰਵਾਰ ਨੂੰ ਘਰੇਲੂ ਉਡਾਣਾਂ ਵਿੱਚ 4% ਕਮੀਸ਼ਨੀਵਾਰ ਨੂੰ 5% ਕਮੀਐਤਵਾਰ ਨੂੰ 6% ਕਮੀਅਗਲੇ ਹਫ਼ਤੇ 10% ਤੱਕ ਵਾਧਾ (ਕਟੌਤੀ)ਸੀਬੀਐਸ ਨਿਊਜ਼ ਦੇ ਮੁਤਾਬਕ, ਇਹ ਕਟੌਤੀ ਅਮਰੀਕਾ ਦੇ ਸਭ ਤੋਂ ਰੁੱਝੇ ਹੋਏ ਏਅਰਪੋਰਟਾਂ — ਅਟਲਾਂਟਾ, ਡਲਾਸ/ਫੋਰਟ ਵਰਥ, ਡੈਨਵਰ, ਸ਼ਿਕਾਗੋ ਓ’ਹੇਅਰ ਅਤੇ ਲਾਸ ਐਂਜਲਿਸ ਇੰਟਰਨੈਸ਼ਨਲ — 'ਤੇ ਲਾਗੂ ਹੋਵੇਗੀ।