Summer School Holidays: ਭੱਖਦੀ ਗਰਮੀ ਵਿਚਾਲੇ ਛੁੱਟੀਆਂ ਦਾ ਐਲਾਨ, ਮਈ ਮਹੀਨੇ ਇਸ ਦਿਨ ਤੋਂ ਸ਼ੁਰੂ ਹੋਣਗੇ Holidays; ਜਾਣੋ ਕਦੋਂ ਤੱਕ ਬੰਦ ਰਹਿਣਗੇ ਸਕੂਲ...

Wait 5 sec.

Summer School Holidays: ਭਾਰਤ 'ਚ ਭੱਖਦੀ ਗਰਮੀ ਲਗਾਤਾਰ ਆਪਣਾ ਕਹਿਰ ਦਿਖਾ ਰਹੀ ਹੈ। ਦੱਸ ਦੇਈਏ ਕਿ ਅਸਮਾਨੋਂ ਵਰ੍ਹਦੀ ਅੱਗ ਵਿਚਾਲੇ ਲੋਕਾਂ ਦਾ ਘਰੋਂ ਬਾਹਰ ਨਿਕਲਣਾ ਮੁਸ਼ਕਲ ਹੋ ਗਿਆ ਹੈ। ਇਸ ਵਿਚਾਲੇ ਵਿਦਿਆਰਥੀਆਂ, ਅਧਿਆਪਕਾਂ ਅਤੇ ਮਾਪਿਆਂ ਲਈ ਖਾਸ ਖਬਰ ਸਾਹਮਣੇ ਆ ਰਹੀ ਹੈ। ਦਰਅਸਲ, ਧੁੱਪ ਅਤੇ ਲੂ (Heatwave) ਦੇ ਵਧਦੇ ਪ੍ਰਕੋਪ ਨੂੰ ਦੇਖਦੇ ਹੋਏ ਦੇਸ਼ ਭਰ ਦੇ ਕਈ ਸੂਬਿਆਂ ਨੇ ਕਰੋੜਾਂ ਸਕੂਲੀ ਬੱਚਿਆਂ ਨੂੰ ਰਾਹਤ ਦੇਣ ਲਈ ਜਾਂ ਤਾਂ ਸਕੂਲਾਂ ਵਿੱਚ ਛੁੱਟੀਆਂ ਦਾ ਐਲਾਨ ਕਰ ਦਿੱਤਾ ਹੈ ਜਾਂ ਉਨ੍ਹਾਂ ਦੇ ਸਮੇਂ 'ਚ ਕਟੌਤੀ ਕੀਤੀ ਹੈ। ਇੱਥੇ ਜਾਣੋ ਕਿੱਥੇ ਕਿੰਨੇ ਦਿਨਾਂ ਦੀਆਂ ਹੋਈਆਂ ਛੁੱਟੀਆਂ...ਦਿੱਲੀ 'ਚ 50 ਦਿਨਾਂ ਦੀਆਂ ਛੁੱਟੀਆਂਦਿੱਲੀ ਸਿੱਖਿਆ ਨਿਰਦੇਸ਼ਾਲਿਆ ਨੇ ਰਾਜਧਾਨੀ ਦੇ ਸਾਰੇ ਸਕੂਲਾਂ ਲਈ 50 ਦਿਨਾਂ ਦੀਆਂ ਲੰਬੀਆਂ ਛੁੱਟੀਆਂ ਦਾ ਐਲਾਨ ਕੀਤਾ ਹੈ। ਦਿੱਲੀ ਦੇ ਸਕੂਲ 11 ਮਈ ਤੋਂ 30 ਜੂਨ 2026 ਤੱਕ ਬੰਦ ਰਹਿਣਗੇ ਤੇ ਹੁਣ ਸਿੱਧੇ 1 ਜੁਲਾਈ ਨੂੰ ਹੀ ਖੁੱਲ੍ਹਣਗੇ। ਵਧਦੇ ਤਾਪਮਾਨ ਨੂੰ ਦੇਖਦੇ ਹੋਏ ਮਾਪਿਆਂ ਲਈ ਇਹ ਰਾਹਤ ਦੀ ਖਬਰ ਹੈ।ਵੱਖ-ਵੱਖ ਸੂਬਿਆਂ 'ਚ ਛੁੱਟੀਆਂ ਦੀ ਸਥਿਤੀਓਡੀਸ਼ਾ: ਇੱਥੇ 27 ਅਪ੍ਰੈਲ ਤੋਂ ਹੀ ਸਕੂਲਾਂ 'ਚ ਛੁੱਟੀਆਂ ਹੋ ਚੁੱਕੀਆਂ ਹਨ।ਪੱਛਮੀ ਬੰਗਾਲ: ਦਾਰਜੀਲਿੰਗ ਦੇ ਪਹਾੜੀ ਇਲਾਕਿਆਂ ਨੂੰ ਛੱਡ ਕੇ ਪੂਰੇ ਰਾਜ 'ਚ 22 ਅਪ੍ਰੈਲ ਤੋਂ ਛੁੱਟੀਆਂ ਸ਼ੁਰੂ ਹੋ ਗਈਆਂ ਸਨ।ਛੱਤੀਸਗੜ੍ਹ: ਇੱਥੇ ਛੁੱਟੀਆਂ ਦਾ ਸਭ ਤੋਂ ਲੰਬਾ ਸਮਾਂ ਦੇਖਿਆ ਜਾ ਰਿਹਾ ਹੈ, ਜਿੱਥੇ 20 ਅਪ੍ਰੈਲ ਤੋਂ 15 ਜੂਨ ਤੱਕ ਛੁੱਟੀਆਂ ਦਾ ਐਲਾਨ ਹੈ।ਉੱਤਰ ਪ੍ਰਦੇਸ਼: ਲਖਨਊ, ਕਾਨਪੁਰ ਅਤੇ ਵਾਰਾਣਸੀ ਸਮੇਤ ਪੂਰੇ ਸੂਬੇ 'ਚ ਪ੍ਰਾਇਮਰੀ ਅਤੇ ਸੈਕੰਡਰੀ ਸਕੂਲਾਂ ਲਈ 20 ਮਈ ਤੋਂ 15 ਜੂਨ ਤੱਕ ਛੁੱਟੀਆਂ ਰਹਿਣਗੀਆਂ।ਇੱਥੇ ਬਦਲਿਆਂ ਸਕੂਲਾਂ ਸਮਾਂਜਿਨ੍ਹਾਂ ਸੂਬਿਆਂ 'ਚ ਅਜੇ ਛੁੱਟੀਆਂ ਦਾ ਐਲਾਨ ਨਹੀਂ ਹੋਇਆ, ਉੱਥੇ ਬੱਚਿਆਂ ਨੂੰ ਦੁਪਹਿਰ ਦੀ ਭਿਆਨਕ ਗਰਮੀ ਤੋਂ ਬਚਾਉਣ ਲਈ ਸਕੂਲ ਸਵੇਰ ਵੇਲੇ ਚਲਾਏ ਜਾ ਰਹੇ ਹਨ। ਨੋਇਡਾ, ਗਾਜ਼ੀਆਬਾਦ ਅਤੇ ਰਾਜਸਥਾਨ 'ਚ ਸਕੂਲ ਸਵੇਰੇ 7:30 ਵਜੇ ਤੋਂ ਦੁਪਹਿਰ 12:00 ਵਜੇ ਤੱਕ ਚੱਲ ਰਹੇ ਹਨ। ਝਾਰਖੰਡ 'ਚ ਇੱਥੇ ਸਵੇਰੇ 11:30 ਵਜੇ ਤੱਕ ਹੀ ਸਕੂਲ ਖੁੱਲ੍ਹੇ ਰੱਖਣ ਦੇ ਨਿਰਦੇਸ਼ ਹਨ। ਮਹਾਰਾਸ਼ਟਰ 'ਚ ਰਾਜ 'ਚ ਸਕੂਲਾਂ ਦਾ ਸਮਾਂ ਸਵੇਰੇ 7:00 ਵਜੇ ਤੋਂ 11:15 ਵਜੇ ਤੱਕ ਕਰ ਦਿੱਤਾ ਗਿਆ ਹੈ।ਪੰਜਾਬ ਵਾਸੀਆਂ ਨੂੰ ਮਿਲੇਗੀ ਰਾਹਤ ਭਾਰਤੀ ਮੌਸਮ ਵਿਭਾਗ (IMD) ਅਨੁਸਾਰ, ਆਉਣ ਵਾਲੇ ਦਿਨਾਂ ਵਿੱਚ ਗਰਮੀ ਅਜੇ ਹੋਰ ਸਤਾਏਗੀ। ਹਾਲਾਂਕਿ, ਪੰਜਾਬ ਅਤੇ ਉੱਤਰੀ ਭਾਰਤ ਦੇ ਕੁਝ ਹਿੱਸਿਆਂ ਵਿੱਚ ਅਗਲੇ ਹਫ਼ਤੇ ਸੋਮਵਾਰ ਤੋਂ ਬੁੱਧਵਾਰ ਦੇ ਵਿਚਕਾਰ ਹਲਕੀ ਬਾਰਿਸ਼ ਅਤੇ ਹਨੇਰੀ ਦੀ ਸੰਭਾਵਨਾ ਹੈ।