ਪੰਜਾਬ ਦੇ ਵਿੱਚ ਹੜ੍ਹਾ ਦੀ ਮਾਰ ਝੱਲ ਰਹੇ ਇਲਾਕਿਆਂ ਵਿੱਚ ਇੱਕ ਸਪੈਸ਼ਲ ਵਹੀਕਲ ਪਾਣੀ ਵਿੱਚ ਚਲਾ ਕੇ ਲੋਕਾਂ ਦੀ ਜਾਨ ਬਚਾਈ ਜਾ ਰਹੀ ਹੈ । ਟੈਂਕ ਵਾਂਗ ਦਿਖਣ ਵਾਲਾ ਇਹ ਵਹੀਕਲ ਕਾਫੀ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ । ਸਾਰੇ ਹੀ ਪੰਜਾਬੀਆਂ ਵਿੱਚ ਇਹ ਭੰਬਲਭੂਸਾ ਬਣਿਆ ਪਿਆ ਹੈ ਕਿ ਇਹ ਜੋ ਗੱਡੀ ਹੈ ਅਸਲ ਵਿੱਚ ਹੈ ਕੀ ? ਅੱਜ ਤੁਹਾਨੂੰ ਏਬੀਪੀ ਸਾਂਝਾ ਦੀ ਸਪੈਸ਼ਲ ਰਿਪੋਰਟ ਵਿੱਚ ਦੱਸਦੇ ਹਾਂ ਕਿ ਇਹ ਸਪੈਸ਼ਲ ਟੈਂਕ ਵਰਗਾ ਦਿਖਣ ਵਾਲਾ ਵਹੀਕਲ ਦਾ ਨਾਮ ਕੀ ਹੈ । ਇਹ ਵਹੀਕਲ SMV N1200 ATOR ਹੈ ਯਾਨੀ ਕਿ ਸਪੈਸ਼ਲ ਮੋਬਿਲਿਟੀ ਵਹੀਕਲ N1200 ATOR ਜੋ ਕਿ ਕੁਦਰਤੀ ਆਫਤਾਂ ਜਾਂ ਫਿਰ ਆਰਮੀ ਆਪਰੇਸ਼ਨ ਵਿੱਚ ਵਰਤਿਆ ਜਾਂਦਾ ਹੈ । SMV N1200 ATOR ਨੂੰ ਚੰਡੀਗੜ੍ਹ ਵਿੱਚ ਜੇਐਸਡਬਲਯੂ ਗੀਕੋ ਮੋਟਰ ਵੱਲੋਂ ਤਿਆਰ ਕੀਤਾ ਜਾਂਦਾ ਹੈ । ਜੋ ਕਿ ਵੱਖ ਵੱਖ ਤਰਾਂ ਦੀਆਂ ਕੁਦਰਤੀ ਆਫਤਾਂ ਜਾਂ ਫਿਰ ਆਰਮੀ ਵੱਲ਼ੋਂ ਵੱਖ ਵੱਖ ਆਪਰੇਸ਼ਨਾਂ ਵਿੱਚ ਵਰਤਿਆ ਜਾਂਦਾ ਹੈ। ਹੁਣ ਜਦੋਂ ਪੰਜਾਬ ਦੇ ਉੱਤੇ ਹੜਾਂ ਦੀ ਮਾਰ ਪਈ ਹੈ ਤਾਂ ਇਹ ਵਹੀਕਲ ਵੱਖ ਵੱਖ ਜਿਲ੍ਹਿਆਂ ਵਿੱਚ ਲੋਕਾਂ ਦੀ ਮਦਦ ਕਰ ਰਿਹਾ ਹੈ । ਲੋਕਾਂ ਦੀ ਜਾਨ ਬਚਾਉਣ ਵਿੱਚ ਹਰ ਤਰਫੋਂ ਮਦਦ ਕਰ ਰਿਹਾ ਹੈ । ਪਹਾੜ ਹੋਵੇ ਜਾਂ ਫਿਰ ਰੇਗੀਸਤਾਨ ਜਾਂ ਫਿਰ ਦਲਦਲ ਭਰਿਆ ਇਲਾਕਾ ਹੋਵੇ ਜਾਂ ਦਰਿਆ ਇਹ ਹਰ ਤਰਾਂ ਦੇ ਰਸਤੇ ਤੇ ਚੱਲ ਸਕਦਾ ਹੈ । ਇਸ ATOR ਵਹੀਕਲ ਨੂੰ ਤਿਆਰ ਹੀ ਇਸ ਢੰਗ ਨਾਲ ਕੀਤਾ ਗਿਆ ਹੈ ਕਿ ਕਿਸੇ ਵੀ ਤਰਾਂ ਦੇ ਤਾਪਮਾਨ ਜਿਵੇਂ ਕਿ -40 ਡਿਗਰੀ ਜਿਥੇ ਬਹੁਤ ਹੀ ਜਿਆਦਾ ਠੰਡ ਹੁੰਦੀ ਹੈ ਉੱਥੇ ਵੀ ਚੱਲ ਸਕਦਾ ਹੈ ਅਤੇ +45 ਡਿਗਰੀ ਜਿੱਥੇ ਬਹੁਤ ਹੀ ਜਿਆਦਾ ਗਰਮੀ ਹੁੰਦੀ ਹੈ ਉੱਥੇ ਵੀ ਚਲਾਇਆ ਜਾ ਸਕਦਾ ਹੈ । ਚਾਹੇ ਪੱਥਰੀਲਾ ਇਲਾਕਾ ਹੋਵੇ ਜਾਂ ਫਿਰ ਬਰਫ਼ੀਲਾ ਰਸਤਾ ਹੋਵੇ ਹਰ ਤਰਾਂ ਦੇ ਰਸਤੇ ਉੱਤੇ ਚੱਲਣ ਦੀ ਸਮੱਰਥਾ ਰੱਖਦਾ ਹੈ ਇਹ ATOR ਵਹੀਕਲ ।