52 ਸਾਲਾਂ ਬਾਅਦ ਭਾਰਤ ਦੀਆਂ ਧੀਆਂ ਨੇ ਵਰਲਡ ਕੱਪ ਜਿੱਤ ਰਚਿਆ ਇਤਿਹਾਸ, ਦੱਖਣੀ ਅਫ਼ਰੀਕਾ ਫਾਈਨਲ ‘ਚ ਹਾਰਿਆ; 25 ਸਾਲਾਂ ਬਾਅਦ ਮਿਲਿਆ ਨਵਾਂ ਚੈਂਪੀਅਨ

Wait 5 sec.

ਭਾਰਤੀ ਟੀਮ ਆਖਿਰਕਾਰ 52 ਸਾਲਾਂ ਦੇ ਲੰਬੇ ਇੰਤਜ਼ਾਰ ਤੋਂ ਬਾਅਦ ਪਹਿਲੀ ਵਾਰ ODI ਵਰਲਡ ਚੈਂਪੀਅਨ ਬਣ ਗਈ ਹੈ। ਭਾਰਤ ਨੇ 2025 ਵਰਲਡ ਕੱਪ ਫਾਈਨਲ ‘ਚ ਦੱਖਣੀ ਅਫ਼ਰੀਕਾ ਨੂੰ 52 ਰਨਾਂ ਨਾਲ ਹਰਾਇਆ। ਨਵੀ ਮੁੰਬਈ ਦੇ ਡੀ.ਵਾਈ. ਪਾਟਿਲ ਸਟੇਡੀਅਮ ‘ਚ ਹੋਈ ਇਸ ਖਿਤਾਬੀ ਟੱਕਰ ‘ਚ ਭਾਰਤੀ ਟੀਮ ਨੇ ਪਹਿਲਾਂ ਖੇਡਦਿਆਂ ਸਕੋਰਬੋਰਡ ‘ਤੇ 298 ਰਨ ਜੋੜੇ ਸਨ। ਜਵਾਬ ‘ਚ ਲੌਰਾ ਵੁਲਫਾਰਟ ਨੇ ਸ਼ਾਨਦਾਰ ਸ਼ਤਕ ਲਾ ਕੇ ਦੱਖਣੀ ਅਫ਼ਰੀਕਾ ਦੀਆਂ ਉਮੀਦਾਂ ਜਿਊਂਦੀਆਂ ਰੱਖੀਆਂ। ਉਸਨੇ 101 ਰਨਾਂ ਦੀ ਪਾਰੀ ਖੇਡੀ। ਪਰ ਸ਼ੈਫਾਲੀ ਵਰਮਾ ਅਤੇ ਦੀਪਤੀ ਸ਼ਰਮਾ ਦੀ ਘਾਤਕ ਗੇਂਦਬਾਜ਼ੀ ਨੇ ਭਾਰਤ ਨੂੰ ਪਹਿਲੀ ਵਾਰ ਵਿਸ਼ਵ ਚੈਂਪੀਅਨ ਬਣਾਉਣ ‘ਚ ਅਹਿਮ ਭੂਮਿਕਾ ਨਿਭਾਈ।ਮਹਿਲਾ ਵਰਲਡ ਕੱਪ ਦੀ ਸ਼ੁਰੂਆਤ 1973 ਵਿੱਚ ਹੋਈ ਸੀ, ਪਰ ਭਾਰਤੀ ਟੀਮ ਅੱਜ ਤੱਕ ਕਦੇ ਵੀ ਵਿਸ਼ਵ ਵਿਜੇਤਾ ਦਾ ਖ਼ਿਤਾਬ ਨਹੀਂ ਜਿੱਤ ਸਕੀ ਸੀ। ਆਖਿਰਕਾਰ ਹਰਮਨਪ੍ਰੀਤ ਕੌਰ ਦੀ ਕਪਤਾਨੀ ਹੇਠ ਟੀਮ ਇੰਡੀਆ ਨੇ ਇਤਿਹਾਸ ਰਚ ਦਿੱਤਾ ਹੈ। ਟੀਮ ਇੰਡੀਆ ਇਸ ਤੋਂ ਪਹਿਲਾਂ 2005 ਅਤੇ 2017 ਦਾ ਫਾਈਨਲ ਖੇਡ ਚੁੱਕੀ ਸੀ, ਪਰ 2025 ਦਾ ਸਾਲ ਭਾਰਤੀ ਮਹਿਲਾ ਕ੍ਰਿਕਟ ਇਤਿਹਾਸ ਵਿੱਚ ਇੱਕ ਨਵਾਂ ਅਧਿਆਏ ਲਿਖ ਗਿਆ ਹੈ। ਸ਼ੈਫਾਲੀ ‘ਦ ਗ੍ਰੇਟ’ ਵਰਮਾ ਸ਼ੈਫਾਲੀ ਵਰਮਾ ਇੱਕ ਰਿਪਲੇਸਮੈਂਟ ਵਜੋਂ ਇਸ ਵਰਲਡ ਕੱਪ ਦੇ ਨਾਕਆਉਟ ਮੈਚਾਂ ਵਿੱਚ ਖੇਡਣ ਆਈ ਸੀ। ਕਿਸੇ ਨੇ ਸੋਚਿਆ ਵੀ ਨਹੀਂ ਸੀ ਕਿ ਫਾਈਨਲ ‘ਚ ਉਹ ਭਾਰਤ ਦੀ ਇਤਿਹਾਸਕ ਜਿੱਤ ਦੀ ਹੀਰੋ ਬਣੇਗੀ। ਫਾਈਨਲ ਮੈਚ ਵਿੱਚ ਉਸਨੇ 87 ਰਨਾਂ ਦੀ ਯਾਦਗਾਰ ਪਾਰੀ ਖੇਡੀ। ਕਪਤਾਨ ਹਰਮਨਪ੍ਰੀਤ ਨੇ ਜਦੋਂ ਉਸਨੂੰ ਗੇਂਦ ਸੌਂਪੀ, ਉਹ ਇਕ ਵੱਡਾ ਦਾਅ ਸੀ। ਸ਼ੈਫਾਲੀ ‘ਸਰਪ੍ਰਾਈਜ਼ ਪੈਕੇਜ’ ਸਾਬਤ ਹੋਈ। ਪਹਿਲਾਂ ਉਸਨੇ ਸੂਨ ਲੂਸ ਨੂੰ ਆਉਟ ਕਰਕੇ ਵਧ ਰਹੀ ਵੱਡੀ ਸਾਂਝ ਤੋੜੀ, ਤੇ ਫਿਰ ਮੈਰੀਜ਼ਨ ਕੈਪ ਨੂੰ ਵੀ ਪੈਵਿਲੀਅਨ ਵਾਪਸ ਭੇਜਿਆ।ਦੀਪਤੀ ਸ਼ਰਮਾ ਦਾ ਜਾਦੂਈ ਪੰਜਾਜਿਵੇਂ ਬੱਲੇਬਾਜ਼ੀ ‘ਚ ਸ਼ੈਫਾਲੀ ਵਰਮਾ ਨੇ ਕਮਾਲ ਦਿਖਾਇਆ, ਓਹੋ ਜਿਹਾ ਯੋਗਦਾਨ ਗੇਂਦਬਾਜ਼ੀ ‘ਚ ਦੀਪਤੀ ਸ਼ਰਮਾ ਦਾ ਰਿਹਾ। ਉਸਨੇ 9.3 ਓਵਰਾਂ ਵਿੱਚ ਸਿਰਫ਼ 39 ਰਨ ਦੇ ਕੇ 5 ਵਿਕਟਾਂ ਹਾਸਲ ਕੀਤੀਆਂ। ਦੱਖਣੀ ਅਫ਼ਰੀਕਾ ਦੀ ਕਪਤਾਨ ਲੌਰਾ ਵੁਲਫਾਰਟ, ਜਿਸਨੇ 101 ਰਨਾਂ ਦੀ ਸ਼ਤਕੀ ਪਾਰੀ ਖੇਡੀ ਅਤੇ ਭਾਰਤ ਲਈ ਮੁਸ਼ਕਲਾਂ ਖੜੀਆਂ ਕੀਤੀਆਂ ਹੋਈਆਂ ਸਨ, ਉਸਨੂੰ ਵੀ ਦੀਪਤੀ ਨੇ ਹੀ ਆਉਟ ਕੀਤਾ। ਵੁਲਫਾਰਟ ਇੱਕ ਪਾਸੇ ਤੋਂ ਲੜਦੀ ਰਹੀ, ਪਰ ਦੂਜੇ ਪਾਸੇ ਤੋਂ ਉਸਨੂੰ ਕੋਈ ਸਹਿਯੋਗ ਨਹੀਂ ਮਿਲਿਆ।25 ਸਾਲਾਂ ਬਾਅਦ ਨਵਾਂ ਚੈਂਪਿਅਨਇਸ ਤੋਂ ਪਹਿਲਾਂ ਸਿਰਫ਼ ਆਸਟ੍ਰੇਲੀਆ, ਇੰਗਲੈਂਡ ਅਤੇ ਨਿਊਜ਼ੀਲੈਂਡ ਹੀ ਮਹਿਲਾ ODI ਵਰਲਡ ਕੱਪ ਟਰਾਫੀ ਜਿੱਤ ਚੁੱਕੀਆਂ ਸਨ। ਆਖਰੀ ਵਾਰ 2000 ਵਿੱਚ ਮਹਿਲਾ ਵਨਡੇ ਕ੍ਰਿਕਟ ਨੂੰ ਨਵਾਂ ਚੈਂਪੀਅਨ ਮਿਲਿਆ ਸੀ, ਜਦੋਂ ਨਿਊਜ਼ੀਲੈਂਡ ਨੇ ਖਿਤਾਬ ਜਿੱਤਿਆ ਸੀ। ਉਸ ਤੋਂ ਪਹਿਲਾਂ ਤੇ ਉਸ ਤੋਂ ਬਾਅਦ ਵੀ ਆਸਟ੍ਰੇਲੀਆ ਅਤੇ ਇੰਗਲੈਂਡ ਹੀ ਚੈਂਪੀਅਨ ਬਣਦੇ ਆਏ ਹਨ। ਹੁਣ 25 ਸਾਲਾਂ ਬਾਅਦ ਭਾਰਤ ਦੇ ਰੂਪ ‘ਚ ਮਹਿਲਾ ਵਨਡੇ ਕ੍ਰਿਕਟ ਨੂੰ ਨਵਾਂ ਵਿਸ਼ਵ ਚੈਂਪੀਅਨ ਮਿਲਿਆ ਹੈ।