ਅਫ਼ਗਾਨਿਸਤਾਨ ਵਿੱਚ ਐਤਵਾਰ ਦੇਰ ਰਾਤ ਭੂਚਾਲ ਦੇ ਜ਼ੋਰਦਾਰ ਝਟਕੇ ਮਹਿਸੂਸ ਕੀਤੇ ਗਏ ਹਨ। ਇੱਥੇ ਪੰਜ ਘੰਟਿਆਂ ਵਿੱਚ ਦੋ ਵਾਰ ਤੇਜ਼ ਭੂਚਾਲ ਆਇਆ, ਜਿਸ ਤੋਂ ਬਾਅਦ ਲੋਕਾਂ ਵਿੱਚ ਡਰ ਅਤੇ ਦਹਿਸ਼ਤ ਦਾ ਮਾਹੌਲ ਬਣ ਗਿਆ। ਅਮਰੀਕੀ ਭੂ-ਵੈਜ਼ਾਨਿਕ ਸਰਵੇਖਣ (USGS) ਮੁਤਾਬਕ, ਪਹਿਲੇ ਭੂਚਾਲ ਦੀ ਤੀਬਰਤਾ ਰਿਕਟਰ ਸਕੇਲ ‘ਤੇ 3.9 ਦਰਜ ਕੀਤੀ ਗਈ, ਜਦਕਿ ਦੂਜਾ ਭੂਚਾਲ ਕਾਫ਼ੀ ਤਾਕਤਵਰ ਸੀ, ਜਿਸਦੀ ਤੀਬਰਤਾ 6.3 ਮਾਪੀ ਗਈ ਹੈ। ਇਹ ਭੂਚਾਲ ਅਫ਼ਗਾਨਿਸਤਾਨ ਦੇ ਪੂਰਬੀ ਹਿੱਸੇ ਵਿੱਚ ਆਏ ਉਸ ਭੂਚਾਲ ਤੋਂ ਲਗਭਗ ਦੋ ਮਹੀਨੇ ਬਾਅਦ ਆਇਆ ਹੈ, ਜਿਸ ‘ਚ ਕਈ ਲੋਕਾਂ ਦੀ ਜਾਨ ਗਈ ਸੀ।USGS ਨੇ ਦੱਸਿਆ ਕਿ ਇਹ ਭੂਚਾਲ ਸਥਾਨਕ ਸਮੇਂ ਅਨੁਸਾਰ ਰਾਤ 12:59 ਵਜੇ (20:29 GMT) ਹਿੰਦੂ ਕੁਸ਼ ਖੇਤਰ ਦੇ ਮਜ਼ਾਰ-ਏ-ਸ਼ਰੀਫ਼ ਸ਼ਹਿਰ ਦੇ ਨੇੜੇ ਖੋਲਮ ‘ਚ 28 ਕਿਲੋਮੀਟਰ (17 ਮੀਲ) ਦੀ ਗਹਿਰਾਈ ‘ਤੇ ਆਇਆ। ਰਾਜਧਾਨੀ ਕਾਬੁਲ ਵਿੱਚ ਸਥਿਤ ਏਐਫਪੀ ਖ਼ਬਰ ਏਜੰਸੀ ਦੇ ਪੱਤਰਕਾਰਾਂ ਨੇ ਵੀ ਭੂਚਾਲ ਦੇ ਝਟਕੇ ਮਹਿਸੂਸ ਕੀਤੇ।ਭੂਚਾਲ ਦੇ ਝਟਕੇ ਕਦੋਂ-ਕਦੋਂ ਮਹਿਸੂਸ ਹੋਏ?ਭਾਰਤੀ ਏਜੰਸੀ ਨੈਸ਼ਨਲ ਸੈਂਟਰ ਫ਼ੋਰ ਸੀਸਮੋਲੋਜੀ (NCS) ਮੁਤਾਬਕ, ਪਹਿਲਾ ਭੂਚਾਲ ਐਤਵਾਰ ਯਾਨੀਕਿ 2 ਨਵੰਬਰ ਦੀ ਰਾਤ 8:40:52 ਵਜੇ ਆਇਆ ਸੀ, ਜਿਸਦੀ ਤੀਬਰਤਾ ਰਿਕਟਰ ਸਕੇਲ ‘ਤੇ 3.9 ਮਾਪੀ ਗਈ ਸੀ। ਇਸ ਭੂਚਾਲ ਦਾ ਕੇਂਦਰ ਧਰਤੀ ਦੇ ਅੰਦਰ 10 ਕਿਲੋਮੀਟਰ ਦੀ ਗਹਿਰਾਈ ‘ਚ ਸੀ।ਪੰਜ ਘੰਟਿਆਂ ਦੇ ਅੰਦਰ ਹੀ ਹਿੰਦੂ ਕੁਸ਼ ਖੇਤਰ ‘ਚ ਦੂਜਾ ਭੂਚਾਲ ਆਇਆ, ਜਿਸਦੀ ਤੀਬਰਤਾ ਰਿਕਟਰ ਸਕੇਲ ‘ਤੇ 6.3 ਦਰਜ ਕੀਤੀ ਗਈ। ਇਸਦਾ ਕੇਂਦਰ ਧਰਤੀ ਦੇ ਅੰਦਰ 23 ਕਿਲੋਮੀਟਰ ਦੀ ਗਹਿਰਾਈ ‘ਚ ਸੀ। ਭੂਚਾਲ ਤੋਂ ਬਾਅਦ ਘਰ ਛੱਡ ਕੇ ਬਾਹਰ ਨਿਕਲੇ ਲੋਕਸਥਾਨਕ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਲੋਕਾਂ ਲਈ ਐਮਰਜੈਂਸੀ ਟੈਲੀਫ਼ੋਨ ਨੰਬਰ ਜਾਰੀ ਕੀਤੇ, ਪਰ ਕਿਸੇ ਵੀ ਮੌਤ ਜਾਂ ਜ਼ਖ਼ਮੀ ਹੋਣ ਦੀ ਤੁਰੰਤ ਕੋਈ ਜਾਣਕਾਰੀ ਨਹੀਂ ਮਿਲੀ। ਏਐਫਪੀ ਦੇ ਪੱਤਰਕਾਰ ਨੇ ਦੱਸਿਆ ਕਿ ਮਜ਼ਾਰ-ਏ-ਸ਼ਰੀਫ਼ ਵਿੱਚ ਕਈ ਲੋਕ ਅੱਧੀ ਰਾਤ ਨੂੰ ਆਪਣੇ ਘਰ ਡਿੱਗਣ ਦੇ ਡਰ ਨਾਲ ਸੜਕਾਂ ‘ਤੇ ਦੌੜ ਪਏ।ਤਾਲਿਬਾਨ ਅਧਿਕਾਰੀਆਂ ਨੂੰ 2021 ਵਿੱਚ ਸੱਤਾ ਵਿੱਚ ਵਾਪਸੀ ਤੋਂ ਬਾਅਦ ਕਈ ਵੱਡੇ ਭੂਚਾਲਾਂ ਦਾ ਸਾਹਮਣਾ ਕਰਨਾ ਪਿਆ ਹੈ। ਇਸ ‘ਚ 2023 ਵਿੱਚ ਇਰਾਨ ਦੀ ਸਰਹੱਦ ਨਾਲ ਲੱਗਦੇ ਪੱਛਮੀ ਹੇਰਾਤ ਖੇਤਰ ਵਿੱਚ ਆਇਆ ਭੂਚਾਲ ਵੀ ਸ਼ਾਮਲ ਹੈ, ਜਿਸ ‘ਚ 1,500 ਤੋਂ ਵੱਧ ਲੋਕਾਂ ਦੀ ਮੌਤ ਹੋਈ ਸੀ ਅਤੇ 63,000 ਤੋਂ ਵੱਧ ਘਰ ਢਹਿ ਗਏ ਸਨ। ਇਸੇ ਸਾਲ 31 ਅਗਸਤ ਨੂੰ ਦੇਸ਼ ਦੇ ਪੂਰਬੀ ਹਿੱਸੇ ‘ਚ 6.0 ਤੀਬਰਤਾ ਦਾ ਭੂਚਾਲ ਆਇਆ ਸੀ, ਜਿਸ ‘ਚ 2,200 ਤੋਂ ਵੱਧ ਲੋਕ ਮਾਰੇ ਗਏ ਸਨ। ਇਹ ਅਫ਼ਗਾਨਿਸਤਾਨ ਦੇ ਹਾਲੀਆ ਇਤਿਹਾਸ ਦਾ ਸਭ ਤੋਂ ਘਾਤਕ ਭੂਚਾਲ ਸੀ। ਹਿੰਦੂ ਕੁਸ਼ ਖੇਤਰ ‘ਚ ਭੂਚਾਲ ਆਉਣਾ ਆਮ ਗੱਲਅਫ਼ਗਾਨਿਸਤਾਨ ਵਿੱਚ ਭੂਚਾਲ ਆਉਣਾ ਆਮ ਗੱਲ ਹੈ, ਖ਼ਾਸ ਤੌਰ ‘ਤੇ ਹਿੰਦੂ ਕੁਸ਼ ਪਹਾੜੀ ਖੇਤਰ ਦੇ ਨੇੜੇ, ਜਿੱਥੇ ਯੂਰੇਸ਼ੀਅਨ ਅਤੇ ਭਾਰਤੀ ਟੈਕਟੋਨਿਕ ਪਲੇਟਾਂ ਇਕ-ਦੂਜੇ ਨਾਲ ਟਕਰਾਉਂਦੀਆਂ ਹਨ। ਦਹਾਕਿਆਂ ਤੱਕ ਚੱਲੇ ਯੁੱਧ ਤੋਂ ਬਾਅਦ ਅਫ਼ਗਾਨਿਸਤਾਨ ਇਸ ਵੇਲੇ ਕਈ ਸੰਕਟਾਂ ਨਾਲ ਜੂਝ ਰਿਹਾ ਹੈ — ਜਿਸ ਵਿੱਚ ਵਿਆਪਕ ਗਰੀਬੀ, ਗੰਭੀਰ ਸੁੱਕਾ ਅਤੇ ਗੁਆਂਢੀ ਦੇਸ਼ਾਂ ਪਾਕਿਸਤਾਨ ਤੇ ਇਰਾਨ ਵੱਲੋਂ ਲੱਖਾਂ ਅਫ਼ਗਾਨ ਨਾਗਰਿਕਾਂ ਨੂੰ ਵਾਪਸ ਭੇਜਣ ਦੀਆਂ ਘਟਨਾਵਾਂ ਵੀ ਸ਼ਾਮਲ ਹਨ।