Video Leak: ਗਾਇਨਾਕੋਲੋਜਿਸਟ ਕੋਲ ਜਾਂਚ ਲਈ ਆਈ ਮਹਿਲਾਵਾਂ ਦੇ ਨਿੱਜੀ ਵੀਡੀਓ ਗੰਦੀਆਂ ਸਾਈਟਾਂ 'ਤੇ ਲੀਕ, ਮੱਚਿਆ ਹੜਕੰਪ..ਜਾਣੋ ਪੂਰਾ ਮਾਮਲਾ!

Wait 5 sec.

ਗੁਜਰਾਤ ਦੇ ਰਾਜਕੋਟ 'ਚ ਸਥਿਤ ਇੱਕ ਮੈਟਰਨਿਟੀ ਹਸਪਤਾਲ ਤੋਂ ਇਕ ਬਹੁਤ ਹੀ ਹੈਰਾਨ ਕਰਨ ਵਾਲਾ ਤੇ ਸ਼ਰਮਨਾਕ ਸਾਈਬਰ ਕ੍ਰਾਈਮ ਸਾਹਮਣੇ ਆਇਆ ਹੈ। ਹਸਪਤਾਲ ਦੇ ਸੀਸੀਟੀਵੀ ਕੈਮਰਿਆਂ ਦੀ ਇੱਕ ਛੋਟੀ ਜਿਹੀ ਲਾਪਰਵਾਹੀ ਅਰਥਾਤ ‘ਡਿਫਾਲਟ ਪਾਸਵਰਡ’ ਕਾਰਨ ਗਾਇਨਾਕੋਲੋਜਿਸਟ ਕੋਲ ਜਾਂਚ ਲਈ ਆਈ ਮਹਿਲਾਵਾਂ ਦੇ ਕਈ ਨਿੱਜੀ ਵੀਡੀਓ ਹੁਣ ਪੌਰਨ ਸਾਈਟਾਂ ‘ਤੇ ਪਹੁੰਚ ਚੁੱਕੇ ਹਨ। ਇਸ ਘਟਨਾ ਨੂੰ ਭਾਰਤ ਦਾ ਹੁਣ ਤੱਕ ਦਾ ਸਭ ਤੋਂ ਵੱਡਾ ਸਾਈਬਰ ਪੌਰਨ ਸਕੈਂਡਲ ਕਿਹਾ ਜਾ ਰਿਹਾ ਹੈ।₹700 ਤੋਂ ₹4,000 ਵਿੱਚ ਵੇਚੇ ਗਏ ਵੀਡੀਓਰਿਪੋਰਟ ਅਨੁਸਾਰ, ਹੈਕਰਾਂ ਨੇ ਜਨਵਰੀ 2024 ਤੋਂ ਦਸੰਬਰ 2024 ਤੱਕ ਦੇਸ਼ ਭਰ ਦੇ 80 ਤੋਂ ਵੱਧ ਸੀਸੀਟੀਵੀ ਡੈਸ਼ਬੋਰਡ ਹੈਕ ਕਰ ਲਏ ਅਤੇ ਲਗਭਗ 50,000 ਵੀਡੀਓ ਕਲਿੱਪ ਚੋਰੀ ਕਰ ਲਈਆਂ। ਇਸ ਵੱਡੇ ਨੈੱਟਵਰਕ ਵਿੱਚ ਪੁਣੇ, ਮੁੰਬਈ, ਨਾਸਿਕ, ਸੂਰਤ, ਅਹਿਮਦਾਬਾਦ ਅਤੇ ਦਿੱਲੀ ਵਰਗੇ ਵੱਡੇ ਸ਼ਹਿਰ ਸ਼ਾਮਲ ਸਨ। ਹੈਕਰਾਂ ਨੇ ਸਿਰਫ ਹਸਪਤਾਲਾਂ ਹੀ ਨਹੀਂ, ਸਗੋਂ ਸਕੂਲਾਂ, ਫੈਕਟਰੀਆਂ, ਦਫਤਰਾਂ ਅਤੇ ਨਿੱਜੀ ਘਰਾਂ ਦੇ ਕੈਮਰਿਆਂ ਤੋਂ ਵੀ ਵੀਡੀਓ ਚੋਰੀ ਕੀਤੀਆਂ।ਚੋਰੀ ਕੀਤੀ ਗਈ ਫੁਟੇਜ ਦੇ ਟੀਜ਼ਰ ਯੂਟਿਊਬ ਚੈਨਲਾਂ ‘ਤੇ ਅੱਪਲੋਡ ਕੀਤੇ ਜਾਂਦੇ ਸਨ, ਜਿਥੋਂ ਦਰਸ਼ਕਾਂ ਨੂੰ ਟੈਲੀਗ੍ਰਾਮ ਗਰੁੱਪਾਂ ‘ਤੇ ਲਿਜਾਇਆ ਜਾਂਦਾ ਸੀ। ਇੱਥੇ ਅਸਲੀ ਵੀਡੀਓ ₹700 ਤੋਂ ₹4,000 ਤੱਕ ਵਿੱਚ ਵੇਚੀਆਂ ਜਾ ਰਹੀਆਂ ਸਨਹੈਕਿੰਗ ਦਾ ਕਾਰਣ: ‘Admin123’ ਅਤੇ ‘Brute Force Attack’ਇਸ ਸਾਰੇ ਸਾਈਬਰ ਕਰਾਈਮ ਦਾ ਮੁੱਖ ਕਾਰਣ ਸੀ ਸੀਸੀਟੀਵੀ ਕੈਮਰਿਆਂ ਦੇ ਫੈਕਟਰੀ ਡਿਫੌਲਟ ਪਾਸਵਰਡ।ਲਾਪਰਵਾਹੀ: ਹੈਕਰਾਂ ਨੇ ਹਸਪਤਾਲ ਦੇ ਸੀਸੀਟੀਵੀ ਸਿਸਟਮ ਵਿੱਚ ਆਸਾਨੀ ਨਾਲ ‘admin123’ ਪਾਸਵਰਡ ਨਾਲ ਡਿਫੌਲਟ ਐਡਮਿਨ ਲੌਗਇਨ ਕੀਤਾ ਅਤੇ ਗਾਇਨਾਕਾਲੋਜੀ ਵਾਰਡ ਵਿੱਚ ਰਿਕਾਰਡ ਹੋਈ ਨਿੱਜੀ ਫੁਟੇਜ ਚੋਰੀ ਕਰ ਲਈ।ਤਕਨੀਕ: ਅਹਿਮਦਾਬਾਦ ਸਾਈਬਰ ਕਰਾਈਮ ਬ੍ਰਾਂਚ ਦੇ ਅਧਿਕਾਰੀਆਂ ਨੇ ਦੱਸਿਆ ਕਿ ਹੈਕਰਾਂ ਨੇ 'ਬ੍ਰੂਟ ਫੋਰਸ ਅਟੈਕ' (Brute Force Attack) ਤਕਨੀਕ ਵਰਤੀ। ਇਸ ਤਕਨੀਕ ‘ਚ ਇੱਕ ਬੌਟ ਹਜ਼ਾਰਾਂ ਪਾਸਵਰਡ ਟਰਾਈ ਕਰਦਾ ਹੈ ਜਦ ਤੱਕ ਸਹੀ ਪਾਸਵਰਡ ਨਾ ਮਿਲ ਜਾਵੇ।ਨੈੱਟਵਰਕ ਦਾ ਮਾਸਟਰਮਾਈਂਡ ਅਤੇ ਉਸ ਦੀ ਟੀਮਇਸ ਨੈੱਟਵਰਕ ਦਾ ਮੁੱਖ ਦੋਸ਼ੀ ਪਰੀਤ ਧਾਮੇਲੀਆ, ਜੋ ਇੱਕ ਬੀ.ਕਾਮ ਗ੍ਰੈਜੂਏਟ ਹੈ, ਉਸਨੇ ਹੈਕਿੰਗ ਨੂੰ ਅੰਜਾਮ ਦੇਣ ਲਈ ਤਿੰਨ ਵੱਖ-ਵੱਖ ਸੌਫਟਵੇਅਰ ਟੂਲਜ਼ ਦੀ ਵਰਤੋਂ ਕੀਤੀ।ਦਿੱਲੀ ਤੋਂ ਗ੍ਰਿਫ਼ਤਾਰ ਉਸਦਾ ਸਾਥੀ ਰੋਹਿਤ ਸਿਸੋਦੀਆ ਆਪਣੇ ਆਪ ਨੂੰ ਮੈਡੀਕਲ ਲੈਬ ਟੈਕਨਾਲੋਜੀ ਡਿਪਲੋਮਾ ਹੋਲਡਰ ਦੱਸਦਾ ਹੈ। ਉਹ ਚੋਰੀ ਕੀਤੇ ਲਾਗਇਨ ਡਾਟਾ ਦੀ ਵਰਤੋਂ ਕਰਕੇ ਹਸਪਤਾਲਾਂ ਦੀ ਲਾਈਵ ਫੀਡ ਤੱਕ ਪਹੁੰਚ ਬਣਾਉਂਦਾ ਸੀ।ਮੁੱਖ ਦੋਸ਼ੀਆਂ ਦੀ ਗ੍ਰਿਫ਼ਤਾਰੀ ਤੋਂ ਬਾਅਦ ਵੀ ਜਾਂਚ ਅਧਿਕਾਰੀਆਂ ਨੇ ਪਤਾ ਲਗਾਇਆ ਕਿ ਚੋਰੀ ਕੀਤੇ ਵੀਡੀਓ ਜੂਨ ਤੱਕ ਵੀ ਟੈਲੀਗ੍ਰਾਮ ‘ਤੇ ਐਕਟਿਵ ਸਨ, ਜੋ ਇਸ ਸੰਗਠਿਤ ਰੈਕੇਟ ਦੀ ਦਹਿਸ਼ਤ ਨੂੰ ਦਰਸਾਉਂਦਾ ਹੈ।