Chief Minister's Residence: ਸਿਆਸਤ 'ਚ ਵੱਡਾ ਫੇਰਬਦਲ! ਮੁੱਖ ਮੰਤਰੀ ਵੱਲੋਂ ਸਰਕਾਰੀ ਰਿਹਾਇਸ਼ ਕੀਤੀ ਜਾ ਰਹੀ ਖਾਲੀ; ਨਵੀਂ ਜਗ੍ਹਾ ਸ਼ਿਫਟ...

Wait 5 sec.

Chief Minister's Residence: ਸਿਆਸੀ ਜਗਤ ਵਿੱਚ ਇਸ ਸਮੇਂ ਹਾਹਾਕਾਰ ਮੱਚਿਆ ਹੋਇਆ ਹੈ। ਦੱਸ ਦੇਈਏ ਕਿ ਬਿਹਾਰ ਦੀ ਸਿਆਸਤ 'ਚ ਇੱਕ ਨਵਾਂ ਮੋੜ ਆਇਆ ਹੈ। ਨਿਤੀਸ਼ ਕੁਮਾਰ ਹੁਣ ਬਿਹਾਰ ਦੇ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇਣ ਜਾ ਰਹੇ ਹਨ ਤੇ ਉਨ੍ਹਾਂ ਨੇ ਆਪਣੀ ਸਰਕਾਰੀ ਰਿਹਾਇਸ਼ (1 ਐਨੀ ਮਾਰਗ) ਖਾਲੀ ਕਰਨੀ ਸ਼ੁਰੂ ਕਰ ਦਿੱਤੀ ਹੈ। ਉਹ ਹੁਣ ਪਟਨਾ ਵਿੱਚ 7 ਸਰਕੂਲਰ ਰੋਡ ਸਥਿਤ ਨਵੀਂ ਰਿਹਾਇਸ਼ ਵਿੱਚ ਸ਼ਿਫਟ ਹੋ ਰਹੇ ਹਨ।ਬਣਨਗੇ ਰਾਜ ਸਭਾ ਮੈਂਬਰ ਨਿਤੀਸ਼ ਕੁਮਾਰ ਹੁਣ ਰਾਜ ਸਭਾ ਦੇ ਮੈਂਬਰ ਬਣ ਗਏ ਹਨ ਅਤੇ ਉਨ੍ਹਾਂ ਨੇ ਸ਼ੁੱਕਰਵਾਰ ਨੂੰ ਹਿੰਦੀ ਵਿੱਚ ਸਹੁੰ ਚੁੱਕ ਲਈ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਇੱਕ ਵੱਡਾ ਸਿਆਸੀ ਰਿਕਾਰਡ ਵੀ ਆਪਣੇ ਨਾਮ ਕੀਤਾ ਹੈ। ਉਹ ਬਿਹਾਰ ਦੇ ਛੇਵੇਂ ਅਜਿਹੇ ਨੇਤਾ ਬਣ ਗਏ ਹਨ ਜੋ ਸੰਸਦ ਅਤੇ ਰਾਜ ਵਿਧਾਨ ਸਭਾ ਦੇ ਚਾਰੇ ਸਦਨਾਂ (ਲੋਕ ਸਭਾ, ਰਾਜ ਸਭਾ, ਵਿਧਾਨ ਸਭਾ ਅਤੇ ਵਿਧਾਨ ਪ੍ਰੀਸ਼ਦ) ਦੇ ਮੈਂਬਰ ਰਹਿ ਚੁੱਕੇ ਹਨ।ਜਾਣੋ ਕੌਣ ਬਣੇਗਾ ਮੁੱਖ ਮੰਤਰੀ? ਨਿਸ਼ਾਂਤ ਕੁਮਾਰ ਬਣ ਸਕਦੇ ਡਿਪਟੀCM ਨਵੀਂ ਸਿਆਸੀ ਸਥਿਤੀ ਅਨੁਸਾਰ ਬਿਹਾਰ ਵਿੱਚ ਹੁਣ ਭਾਜਪਾ ਦਾ ਮੁੱਖ ਮੰਤਰੀ ਹੋਵੇਗਾ। ਜੇਡੀਯੂ (JD-U) ਦੇ ਹਿੱਸੇ ਦੋ ਉਪ-ਮੁੱਖ ਮੰਤਰੀ ਦੇ ਅਹੁਦੇ ਆਉਣਗੇ। ਚਰਚਾ ਹੈ ਕਿ ਨਿਤੀਸ਼ ਕੁਮਾਰ ਦੇ ਪੁੱਤਰ ਨਿਸ਼ਾਂਤ ਕੁਮਾਰ ਨਵੀਂ ਸਰਕਾਰ ਵਿੱਚ ਉਪ-ਮੁੱਖ ਮੰਤਰੀ ਦੀ ਜ਼ਿੰਮੇਵਾਰੀ ਸੰਭਾਲ ਸਕਦੇ ਹਨ।ਮੰਤਰੀ ਮੰਡਲ ਦਾ ਨਵਾਂ ਰੂਪਨਵੀਂ ਸਰਕਾਰ ਵਿੱਚ ਮੰਤਰੀਆਂ ਦੀ ਗਿਣਤੀ ਦਾ ਵੇਰਵਾ ਵੀ ਸਾਹਮਣੇ ਆਇਆ ਹੈ। ਭਾਜਪਾ ਕੋਲ ਮੁੱਖ ਮੰਤਰੀ ਦੇ ਨਾਲ-ਨਾਲ 15 ਮੰਤਰੀ ਹੋਣਗੇ, ਜਦਕਿ ਜੇਡੀਯੂ ਦੇ ਦੋ ਡਿਪਟੀ ਸੀਐਮ ਅਤੇ 16 ਮੰਤਰੀ ਹੋਣਗੇ। ਗ੍ਰਹਿ ਮੰਤਰਾਲਾ ਭਾਜਪਾ ਕੋਲ ਹੀ ਰਹੇਗਾ। ਵਿਧਾਨ ਸਭਾ ਵਿੱਚ ਭਾਜਪਾ ਦਾ ਸਪੀਕਰ ਬਣਿਆ ਰਹੇਗਾ, ਜਦਕਿ ਵਿਧਾਨ ਪ੍ਰੀਸ਼ਦ ਵਿੱਚ ਜੇਡੀਯੂ ਦਾ ਪ੍ਰਧਾਨ ਬਣ ਸਕਦਾ ਹੈ।ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।