Haryana News : ਹਰਿਆਣਾ ਦੇ ਯਮੁਨਾਨਗਰ ਦੇ ਭੇੜਥਲ ਪਿੰਡ ਵਿੱਚ ਵੀਰਵਾਰ ਸਵੇਰੇ ਇੱਕ ਦਰਦਨਾਕ ਹਾਦਸਾ ਵਾਪਰਿਆ ਹੈ। ਜਿੱਥੇ ਇਕ ਗੈਸ ਸਿਲੰਡਰ ਤੋਂ ਗੈਸ ਤਬਦੀਲ ਕਰਦੇ ਸਮੇਂ ਸਿਲੰਡਰ ਫੱਟ ਗਿਆ ਤੇ ਅੱਗ ਲੱਗ ਗਈ। ਇਸ ਹਾਦਸੇ ਵਿੱਚ ਦੋ ਮਹੀਨੇ ਦੀ ਬੱਚੀ ਸਮੇਤ ਕੁੱਲ 11 ਲੋਕ ਝੁਲਸ ਗਏ। ਜਿਸ 'ਚ 7 ਬੱਚੇ, ਇੱਕ ਮਹਿਲਾ, ਇੱਕ ਲੜਕੀ ਅਤੇ ਦੋ ਔਰਤਾਂ ਸ਼ਾਮਲ ਹਨ।ਸਵੇਰੇ ਕਿੰਨੀ ਦੇਰ ਤੱਕ ਸੈਰ ਕਰਨੀ ਚਾਹੀਦਾ ਹੈ?ਸਿਲੰਡਰ ਤੋਂ ਗੈਸ ਪਲਟਦੇ ਸਮੇਂ ਹੋਇਆ ਧਮਾਕਾ ਇਹ ਘਟਨਾ ਸਵੇਰੇ 8 ਵਜੇ ਦੇ ਕਰੀਬ ਵਾਪਰੀ ਜਦੋਂ ਇਕ ਕੁਆਰਟਰ ਵਿਚ ਇਕ ਐਲ.ਪੀ.ਜੀ. ਸਿਲੰਡਰ ਤੋਂ ਛੋਟੇ ਸਿਲੰਡਰਾਂ ਵਿਚ ਗੈਸ ਤਬਦੀਲ ਕੀਤੀ ਜਾ ਰਹੀ ਸੀ। ਇਸ ਦੌਰਾਨ ਗੈਸ ਲੀਕ ਹੋ ਗਈ ਅਤੇ ਪੂਰੇ ਕਮਰੇ ਵਿਚ ਫੈਲ ਗਈ। ਸਟੋਵ ਨੇ ਅੱਗ ਨੂੰ ਭੜਕਾ ਦਿੱਤਾ, ਜਿਸ ਨਾਲ ਇਕ ਵੱਡਾ ਧਮਾਕਾ ਹੋਇਆ। ਧਮਾਕੇ ਦੀ ਤੀਬਰਤਾ ਇੰਨੀ ਜ਼ਿਆਦਾ ਸੀ ਕਿ ਤਿੰਨ ਕੁਆਰਟਰਾਂ ਵਿਚਕਾਰ ਦੋ ਕੰਧਾਂ ਢਹਿ ਗਈਆਂ, ਜਦੋਂ ਕਿ ਛੱਤ ਅਤੇ ਆਲੇ-ਦੁਆਲੇ ਦੀਆਂ ਕੰਧਾਂ ਵਿਚ ਤਰੇੜਾਂ ਆ ਗਈਆਂ।ਹਾਦਸੇ ਦੀ ਸੂਚਨਾ ਮਿਲਦੇ ਹੀ ਪ੍ਰਸ਼ਾਸਨ ਮੌਕੇ 'ਤੇ ਪੁੱਜਿਆ ਅਤੇ ਜ਼ਖਮੀਆਂ ਨੂੰ ਜਗਾਧਰੀ ਉਪ-ਜ਼ਿਲ੍ਹਾ ਹਸਪਤਾਲ ਲਿਜਾਇਆ ਗਿਆ। ਮੁੱਢਲੀ ਸਹਾਇਤਾ ਤੋਂ ਬਾਅਦ ਸਾਰਿਆਂ ਨੂੰ ਗੰਭੀਰ ਹਾਲਤ ਵਿਚ ਪੀ.ਜੀ.ਆਈ.ਚੰਡੀਗੜ੍ਹ ਰੈਫਰ ਕਰ ਦਿੱਤਾ ਗਿਆ। ਪੁਲਿਸ ਜਾਂਚ ਵਿੱਚ ਗੈਸ ਲੀਕ ਹੋਣ ਦੀ ਪੁਸ਼ਟੀ ਹੋਈ ਹੈ। ਜਾਣਕਾਰੀ ਅਨੁਸਾਰ ਸਾਰੇ ਜ਼ਖਮੀ ਮਧੂਬਨੀ ਦੇ ਰਹਿਣ ਵਾਲੇ ਹਨ। ਰਾਮਸ਼ਰਣ (43) ਅਤੇ ਰਾਮ ਗਿਆਨ (43) ਆਪਣੇ ਪਰਿਵਾਰ ਦੇ ਨਾਲ ਭੇੜਥਲ ਪਿੰਡ ਕੁਆਰਟਰ ਵਿੱਚ ਰਹਿੰਦੇ ਹਨ ਅਤੇ ਪਾਸ ਦੀ ਪਲਾਈ ਫੈੱਕਟਰੀ ਵਿੱਚ ਕੰਮ ਕਰਦੇ ਹਨ। ਮੌਕੇ ਤੋਂ ਦੋ ਸਿਲੰਡਰ ਵੀ ਬਰਾਮਦ ਕੀਤੇ ਗਏ ਹਨ ਅਤੇ ਮਾਮਲੇ ਦੀ ਜਾਂਚ ਜਾਰੀ ਹੈ।ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।