ਇਨਸਾਨੀਅਤ ਸ਼ਰਮਸਾਰ !  ਕੈਫੇ 'ਚ ਇੱਕ ਨਾਬਾਲਗ ਵਿਦਿਆਰਥਣ ਨਾਲ 7 ਲੋਕਾਂ ਨੇ ਕੀਤਾ ਗੈਂਗਰੇਪ , ਵੀਡੀਓ ਬਣਾ ਕੇ ਕੀਤਾ ਬਲੈਕਮੇਲ 

Wait 5 sec.

Minor Student Gang Rape : ਉੱਤਰ ਪ੍ਰਦੇਸ਼ ਦੇ ਬਰੇਲੀ 'ਚ 2 ਅਪ੍ਰੈਲ ਨੂੰ ਇੱਕ 16 ਸਾਲਾ ਵਿਦਿਆਰਥਣ ਨਾਲ 7 ਲੋਕਾਂ ਨੇ ਇੱਕ ਕੈਫੇ ਵਿੱਚ ਜ਼ਬਰ ਜਿਨਾਹ ਕੀਤਾ ਹੈ। ਮੁੱਖ ਆਰੋਪੀ ਅਸਦ ਹੈਦਰ ਉਰਫ਼ ਕਰਨ ਨੇ ਪਹਿਲਾਂ 19 ਮਾਰਚ ਨੂੰ ਵਿਦਿਆਰਥਣ ਨਾਲ ਜ਼ਬਰ ਜਿਨਾਹ ਕੀਤਾ ਸੀ ਅਤੇ ਘਟਨਾ ਦੀ ਵੀਡੀਓ ਬਣਾਈ ਸੀ। ਇਸੇ ਵੀਡੀਓ ਨੂੰ ਸੋਸ਼ਲ ਮੀਡੀਆ 'ਤੇ ਪੋਸਟ ਕਰਨ ਦੀ ਧਮਕੀ ਦੇ ਕੇ ਆਰੋਪੀ ਚਾਂਦ ਨੇ ਵਿਦਿਆਰਥਣ ਨੂੰ ਸਕੂਲ ਜਾਂਦੇ ਸਮੇਂ ਜ਼ਬਰਦਸਤੀ ਰੋਕਿਆ ਅਤੇ ਉਸਨੂੰ ਕੈਫੇ ਲੈ ਗਿਆ। ਉੱਥੇ ਕੈਫੇ ਦੇ ਮਾਲਕ ਸੈਫੀ, ਸਮੀਰ, ਬੰਟੀ ਅਤੇ ਹੋਰ ਮੁਲਜ਼ਮਾਂ ਨੇ ਵਿਦਿਆਰਥਣ ਨਾਲ ਗੈਂਗਰੇਪ ਕੀਤਾ। ਸ਼ਿਕਾਇਤ ਦੇ ਆਧਾਰ 'ਤੇ ਪੁਲਿਸ ਨੇ ਐਫਆਈਆਰ ਦਰਜ ਕੀਤੀ ਹੈ ਅਤੇ ਫਰਾਰ ਮੁਲਜ਼ਮਾਂ ਦੀ ਭਾਲ ਤੇਜ਼ ਕਰ ਦਿੱਤੀ ਹੈ।ਖਾਲੀ ਪੇਟ ਪਪੀਤਾ ਖਾਣ ਦੇ ਕੀ ਹਨ ਫਾਇਦੇ ?ਵੀਡੀਓ ਬਣਾ ਕੇ ਬਲੈਕਮੇਲ ਕਰਨ ਦੀ ਦਿੱਤੀ ਧਮਕੀ  ਡੀਐਸਪੀ (ਉੱਤਰੀ) ਮੁਕੇਸ਼ ਚੰਦਰ ਮਿਸ਼ਰਾ ਦੇ ਅਨੁਸਾਰ ਇਹ ਘਟਨਾ 19 ਮਾਰਚ ਨੂੰ ਸ਼ੁਰੂ ਹੋਈ ਸੀ। ਆਰੋਪੀ ਅਸਦ ਵਿਦਿਆਰਥਣ ਨੂੰ ਕੈਫੇ ਦੇ ਉੱਪਰ ਇੱਕ ਕਮਰੇ ਵਿੱਚ ਲੈ ਗਿਆ ਅਤੇ ਉਸ ਨਾਲ ਬਲਾਤਕਾਰ ਕੀਤਾ। ਉਸਨੇ ਇਸ ਘਿਨਾਉਣੇ ਕੰਮ ਦੀ ਵੀਡੀਓ ਵੀ ਬਣਾਈ। ਵਿਦਿਆਰਥਣ ਡਰ ਗਈ ਸੀ ਅਤੇ ਮੁਲਜ਼ਮ ਨੇ ਇਸਦਾ ਫਾਇਦਾ ਉਠਾ ਕੇ ਉਸਨੂੰ ਦੁਬਾਰਾ ਨਿਸ਼ਾਨਾ ਬਣਾਇਆ। 2 ਅਪ੍ਰੈਲ ਨੂੰ ਜਦੋਂ ਉਹ ਆਪਣੀ ਮਾਰਕਸ਼ੀਟ ਲੈਣ ਲਈ ਸਕੂਲ ਜਾ ਰਹੀ ਸੀ ਤਾਂ ਉਸਨੂੰ ਰੋਕਿਆ ਗਿਆ ਅਤੇ ਬਲੈਕਮੇਲ ਕੀਤਾ ਗਿਆ।ਇਹ ਰਾਜ਼ ਉਦੋਂ ਖੁੱਲ੍ਹਿਆ ਜਦੋਂ ਉਸਦੀ ਸਿਹਤ ਵਿਗੜ ਗਈਖ਼ਬਰਾਂ ਅਨੁਸਾਰ ਬਲਾਤਕਾਰ ਤੋਂ ਬਾਅਦ ਵਿਦਿਆਰਥਣ ਕਿਸੇ ਤਰ੍ਹਾਂ ਇੱਕ ਰਾਹਗੀਰ ਦੀ ਮਦਦ ਨਾਲ ਪਰੇਸ਼ਾਨ ਹਾਲਤ ਵਿੱਚ ਘਰ ਪਹੁੰਚਣ ਵਿੱਚ ਕਾਮਯਾਬ ਹੋ ਗਈ। ਡਰ ਦੇ ਮਾਰੇ ਉਸਨੇ ਦੋ ਦਿਨਾਂ ਤੱਕ ਆਪਣੇ ਪਰਿਵਾਰ ਤੋਂ ਘਟਨਾ ਨੂੰ ਗੁਪਤ ਰੱਖਿਆ। ਹਾਲਾਂਕਿ ਜਦੋਂ ਉਸਦੀ ਸਿਹਤ ਵਿਗੜ ਗਈ ਅਤੇ ਰਿਸ਼ਤੇਦਾਰਾਂ ਨੇ ਉਸਦੀ ਹਾਲਤ ਦੇਖੀ ਤਾਂ ਉਸਨੇ ਆਪਣੀ ਮੁਸ਼ਕਲ ਦੱਸੀ। 5 ਅਪ੍ਰੈਲ ਨੂੰ ਪੁਲਿਸ ਨੇ ਬੀਐਨਐਸ ਅਤੇ ਪੋਕਸੋ ਐਕਟ ਦੀਆਂ ਗੰਭੀਰ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ। ਆਰੋਪੀਆਂ ਦੀ ਭਾਲ ਕਰ ਰਹੀ ਹੈ ਪੁਲਿਸ ਪੁਲਿਸ ਨੇ ਐਫਆਈਆਰ ਵਿੱਚ ਅਸਦ ਹੈਦਰ, ਚਾਂਦ, ਕੈਫੇ ਮਾਲਕ ਸੈਫੀ, ਸਮੀਰ ਅਹਿਮਦ, ਬੰਟੀ ਅਤੇ ਦੋ ਅਣਪਛਾਤੇ ਵਿਅਕਤੀਆਂ ਨੂੰ ਨਾਮਜ਼ਦ ਕੀਤਾ ਹੈ। ਸਟੇਸ਼ਨ ਇੰਚਾਰਜ ਦੀ ਅਗਵਾਈ ਵਿੱਚ ਪੁਲਿਸ ਟੀਮਾਂ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਨ ਲਈ ਸੰਭਾਵਿਤ ਟਿਕਾਣਿਆਂ 'ਤੇ ਛਾਪੇਮਾਰੀ ਕਰ ਰਹੀਆਂ ਹਨ। ਪੁਲਿਸ ਦਾ ਕਹਿਣਾ ਹੈ ਕਿ ਜਲਦੀ ਹੀ ਸਾਰੇ ਮੁਲਜ਼ਮਾਂ ਨੂੰ ਸਲਾਖਾਂ ਪਿੱਛੇ ਸੁੱਟ ਦਿੱਤਾ ਜਾਵੇਗਾ।