Holidays: ਇਸ ਹਫ਼ਤੇ ਉਨ੍ਹਾਂ ਲੋਕਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਏਗਾ, ਜੋ ਬੈਂਕ ਜਾ ਕੇ ਆਪਣਾ ਕੰਮ ਪੂਰਾ ਕਰਵਾ ਰਹੇ ਹਨ। ਦੱਸ ਦੇਈਏ ਕਿ 13 ਅਪ੍ਰੈਲ ਤੋਂ ਸ਼ੁਰੂ ਹੋਣ ਵਾਲਾ ਨਵਾਂ ਹਫਤਾ ਬੈਂਕ ਗਾਹਕਾਂ ਲਈ ਅਹਿਮ ਰਹਿਣ ਵਾਲਾ ਹੈ। ਇਸ ਦੌਰਾਨ ਦੇਸ਼ ਦੇ ਵੱਖ-ਵੱਖ ਹਿੱਸਿਆਂ 'ਚ ਕਈ ਤਿਉਹਾਰਾਂ ਅਤੇ ਵਿਸ਼ੇਸ਼ ਮੌਕਿਆਂ ਦੇ ਚਲਦੇ ਬੈਂਕ ਕਈ ਦਿਨ ਬੰਦ ਰਹਿਣਗੇ। ਅਜਿਹੇ 'ਚ ਜੇਕਰ ਤੁਸੀਂ ਬੈਂਕ ਨਾਲ ਜੁੜਿਆ ਕੋਈ ਕੰਮ ਕਰਨਾ ਹੈ ਤਾਂ ਤੁਹਾਡੇ ਲਈ ਇਹ ਖਬਰ ਬੇਹੱਦ ਖ਼ਾਸ ਹੈ। ਦਰਅਸਲ, ਇਸ ਹਫਤੇ ਵਿਸਾਖੀ, ਅੰਬੇਡਕਰ ਜਯੰਤੀ, ਤਮਿਲ ਨਵਾਂ ਸਾਲ, ਵਿਸ਼ੂ ਅਤੇ ਪੋਹੇਲਾ ਵਿਸਾਖ ਵਰਗੇ ਵੱਡੇ ਤਿਉਹਾਰਾਂ ਕਾਰਨ ਵੱਖ-ਵੱਖ ਸੂਬਿਆਂ 'ਚ ਬੈਂਕ ਛੁੱਟੀਆਂ ਦਾ ਐਲਾਨ ਕੀਤਾ ਗਿਆ ਹੈ। ਇਸ ਵਿਚ ਐਤਵਾਰ ਦੀ ਹਫਤਾਵਾਰੀ ਛੁੱਟੀ ਵੀ ਸ਼ਾਮਲ ਹੈ। ਇੱਥੇ ਜਾਣੋ ਕਦੋਂ ਬੰਦ ਰਹਿਣਗੇ ਬੈਂਕ?13 ਅਪ੍ਰੈਲ- ਵਿਸਾਖੀ/ਬਿਹੂ ਦੇ ਮੌਕੇ ਪੰਜਾਬ, ਹਰਿਆਣਾ ਅਤੇ ਕੁਝ ਹੋਰ ਸੂਬਿਆਂ 'ਚ ਬੈਂਕ ਬੰਦ ਰਹਿਣਗੇ। 14 ਅਪ੍ਰੈਲ- ਅੰਬੇਡਕਰ ਜਯੰਤੀ, ਤਮਿਲ ਨਵਾਂ ਸਾਲ ਅਤੇ ਵਿਸ਼ੂ ਕਾਰਨ ਲਗਭਗ ਪੂਰੇ ਦੇਸ਼ 'ਚ ਬੈਂਕ ਬੰਦ ਰਹਿਣਗੇ। 15 ਅਪ੍ਰੈਲ- ਬੰਗਾਲੀ ਨਵੇਂ ਸਾਲ ਮੌਕੇ ਪੱਛਮੀ ਬੰਗਾਲ, ਅਸਾਮ, ਤ੍ਰਿਪੁਰਾ ਅਤੇ ਹਿਮਾਚਲ ਪ੍ਰਦੇਸ਼ 'ਚ ਬੈਂਕ ਬੰਦ ਰਹਿਣਗੇ। 16 ਅਪ੍ਰੈਲ- ਬੋਹਾਗ ਬਿਹੂ ਦੇ ਚਲਦੇ ਅਸਾਮ 'ਚ ਬੈਂਕ ਬੰਦ ਰਹਿਣਗੇ। 19 ਅਪ੍ਰੈਲ- ਐਤਵਾਰ ਦੀ ਹਫਤਾਵਾਰ ਛੁੱਟੀਧਿਆਨ ਦੇਣ ਵਾਲੀ ਗੱਲ ਇਹ ਹੈ ਕਿ 14 ਅਪ੍ਰੈਲ ਨੂੰ ਅੰਬੇਡਕਰ ਜਯੰਤੀ ਮੌਕੇ ਰਾਸ਼ਟਰੀ ਛੁੱਟੀ ਹੈ, ਇਸ ਲਈ ਇਸ ਦਿਨ ਸਕੂਲ, ਕਾਲਜ ਅਤੇ ਸਰਕਾਰੀ ਦਫਤਰ ਵੀ ਬੰਦ ਰਹਿਣਗੇ।ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।