Employees Salary Hike: ਸਰਕਾਰ ਵੱਲੋਂ ਵਿਸਾਖੀ ਮੌਕੇ ਕਰਮਚਾਰੀਆਂ ਲਈ ਵੱਡਾ ਐਲਾਨ ਕੀਤਾ ਗਿਆ ਹੈ। ਦੱਸ ਦੇਈਏ ਕਿ ਉੱਤਰ ਪ੍ਰਦੇਸ਼ ਦੇ ਨੋਇਡਾ ਵਿੱਚ ਬੀਤੇ ਦਿਨੀਂ ਆਪਣੀਆਂ ਮੰਗਾਂ ਨੂੰ ਲੈ ਕੇ ਮਜ਼ਦੂਰਾਂ ਵੱਲੋਂ ਕੀਤੇ ਗਏ ਹਿੰਸਕ ਪ੍ਰਦਰਸ਼ਨਾਂ ਤੋਂ ਬਾਅਦ ਸੂਬਾ ਸਰਕਾਰ ਨੇ ਵੱਡਾ ਕਦਮ ਚੁੱਕਿਆ ਹੈ। ਸਰਕਾਰ ਨੇ ਸਾਰੀਆਂ ਸ਼੍ਰੇਣੀਆਂ ਦੇ ਮਜ਼ਦੂਰਾਂ ਲਈ ਘੱਟੋ-ਘੱਟ ਮਜ਼ਦੂਰੀ (Minimum Wage) ਵਿੱਚ ਵਾਧਾ ਕਰ ਦਿੱਤਾ ਹੈ। ਸਰਕਾਰ ਨੇ ਵੱਖ-ਵੱਖ ਸ਼੍ਰੇਣੀਆਂ ਵਿੱਚ ਘੱਟੋ-ਘੱਟ ਮਜ਼ਦੂਰੀ ਵਿੱਚ ਲਗਭਗ 3000 ਰੁਪਏ ਤੱਕ ਦਾ ਵਾਧਾ ਕਰ ਦਿੱਤਾ ਹੈ। ਇੱਕ ਉੱਚ ਪੱਧਰੀ ਕਮੇਟੀ ਦੀ ਸਿਫ਼ਾਰਸ਼ ਤੋਂ ਬਾਅਦ ਜਾਰੀ ਕੀਤੇ ਗਏ ਇਹ ਨਵੇਂ ਹੁਕਮ 1 ਅਪ੍ਰੈਲ ਤੋਂ ਲਾਗੂ ਮੰਨੇ ਜਾਣਗੇ। ਸਰਕਾਰ ਨੇ ਸਾਰੀਆਂ ਕੰਪਨੀਆਂ ਨੂੰ ਸਖ਼ਤ ਨਿਰਦੇਸ਼ ਦਿੱਤੇ ਹਨ ਕਿ ਕਰਮਚਾਰੀਆਂ ਨੂੰ ਤੈਅ ਕੀਤੇ ਗਏ ਮਿਆਰਾਂ ਅਨੁਸਾਰ ਹੀ ਤਨਖਾਹ ਦਿੱਤੀ ਜਾਵੇ। ਬਾਕੀ ਹੋਰਨਾਂ ਜ਼ਿਲ੍ਹਿਆਂ ਵਿੱਚ ਅਕੁਸ਼ਲ ਮਜ਼ਦੂਰਾਂ ਨੂੰ 12,356 ਰੁਪਏ, ਅਰਧ-ਕੁਸ਼ਲ ਨੂੰ 13,591 ਰੁਪਏ ਅਤੇ ਕੁਸ਼ਲ ਮਜ਼ਦੂਰਾਂ ਨੂੰ 15,224 ਰੁਪਏ ਮਿਲਣਗੇ। ਮਜ਼ਦੂਰਾਂ ਦੀ ਹੋਈ 'ਬੱਲੇ-ਬੱਲੇ'ਸਰਕਾਰੀ ਹੁਕਮਾਂ ਅਨੁਸਾਰ, ਨੋਇਡਾ (ਗੌਤਮ ਬੁੱਧ ਨਗਰ) ਅਤੇ ਗਾਜ਼ੀਆਬਾਦ ਦੇ ਮਜ਼ਦੂਰਾਂ ਦੀਆਂ ਤਨਖਾਹਾਂ ਵਿੱਚ ਸਭ ਤੋਂ ਵੱਧ ਵਾਧਾ ਦੇਖਣ ਨੂੰ ਮਿਲਿਆ ਹੈ:ਅਕੁਸ਼ਲ (Unskilled): 11,313 ਰੁਪਏ ਤੋਂ ਵਧਾ ਕੇ 13,690 ਰੁਪਏ।ਅਰਧ-ਕੁਸ਼ਲ (Semi-skilled): 12,445 ਰੁਪਏ ਤੋਂ ਵਧਾ ਕੇ 15,059 ਰੁਪਏ।ਕੁਸ਼ਲ (Skilled): 13,940 ਰੁਪਏ ਤੋਂ ਵਧਾ ਕੇ 16,868 ਰੁਪਏ।ਨਗਰ ਨਿਗਮ ਵਾਲੇ ਜ਼ਿਲ੍ਹਿਆਂ ਲਈ ਨਵੀਆਂ ਦਰਾਂਜਿਨ੍ਹਾਂ ਜ਼ਿਲ੍ਹਿਆਂ ਵਿੱਚ ਨਗਰ ਨਿਗਮ ਹਨ, ਉੱਥੇ ਮਜ਼ਦੂਰੀ ਦੀਆਂ ਦਰਾਂ ਇਸ ਤਰ੍ਹਾਂ ਹੋਣਗੀਆਂ:ਅਕੁਸ਼ਲ: 13,006 ਰੁਪਏ।ਅਰਧ-ਕੁਸ਼ਲ: 14,306 ਰੁਪਏ।ਕੁਸ਼ਲ: 16,025 ਰੁਪਏ।ਇਨ੍ਹਾਂ ਅਫਵਾਹਾਂ 'ਤੇ ਲੱਗਿਆ ਵਿਰਾਮਸਰਕਾਰ ਨੇ ਉਨ੍ਹਾਂ ਖ਼ਬਰਾਂ ਦਾ ਖੰਡਨ ਕੀਤਾ ਹੈ ਜਿਸ ਵਿੱਚ ਕਿਹਾ ਜਾ ਰਿਹਾ ਸੀ ਕਿ ਘੱਟੋ-ਘੱਟ ਮਜ਼ਦੂਰੀ 20,000 ਰੁਪਏ ਕਰ ਦਿੱਤੀ ਗਈ ਹੈ। ਸਰਕਾਰ ਨੇ ਸਪੱਸ਼ਟ ਕੀਤਾ ਕਿ ਸੋਸ਼ਲ ਮੀਡੀਆ 'ਤੇ ਚੱਲ ਰਹੀਆਂ ਇਹ ਰਿਪੋਰਟਾਂ ਝੂਠੀਆਂ ਅਤੇ ਮਨਘੜਤ ਹਨ। ਇਸ ਮਾਮਲੇ ਦੇ ਸਬੰਧ ਵਿਚ ਸਰਕਾਰ ਨੇ ਦੱਸਿਆ ਕਿ ਕੇਂਦਰ ਸਰਕਾਰ ਦੇ ਨਵੇਂ ਲੇਬਰ ਕੋਡ ਦੇ ਤਹਿਤ ਰਾਸ਼ਟਰੀ ਪੱਧਰ 'ਤੇ 'ਫਲੋਰ ਵੇਜ' ਤੈਅ ਕਰਨ ਦੀ ਪ੍ਰਕਿਰਿਆ ਅਜੇ ਜਾਰੀ ਹੈ। ਇਸ ਦਾ ਮਕਸਦ ਪੂਰੇ ਦੇਸ਼ ਵਿੱਚ ਮਜ਼ਦੂਰਾਂ ਲਈ ਇੱਕੋ ਜਿਹੀ ਘੱਟੋ-ਘੱਟ ਤਨਖਾਹ ਯਕੀਨੀ ਬਣਾਉਣਾ ਹੈ। ਫਿਲਹਾਲ ਰਾਜ ਸਰਕਾਰ ਸਾਰੇ ਹਿੱਸੇਦਾਰਾਂ ਅਤੇ ਮਜ਼ਦੂਰ ਸੰਗਠਨਾਂ ਨਾਲ ਸਲਾਹ-ਮਸ਼ਵਰਾ ਕਰ ਰਹੀ ਹੈ।