2 Leaders Resign: ਸਿਆਸੀ ਜਗਤ ਤੋਂ ਵੱਡੀ ਖਬਰ ਸਾਹਮਣੇ ਆ ਰਹੀ ਹੈ। ਦੱਸ ਦੇਈਏ ਕਿ ਇਸ ਸਮੇਂ ਵੱਡਾ ਸਿਆਸੀ ਭੂਚਾਲ ਆਇਆ ਹੈ। ਦਰਅਸਲ, ਅਮਰੀਕੀ ਕਾਂਗਰਸ (ਪ੍ਰਤੀਨਿਧੀ ਸਭਾ) ਦੇ ਦੋ ਮੈਂਬਰਾਂ ਨੇ ਜਿਨਸੀ ਸ਼ੋਸ਼ਣ ਦੇ ਗੰਭੀਰ ਦੋਸ਼ਾਂ ਅਤੇ ਸਦਨ ਵਿੱਚੋਂ ਕੱਢੇ ਜਾਣ ਦੇ ਖ਼ਦਸ਼ੇ ਦੇ ਚਲਦਿਆਂ ਆਪਣੇ ਅਹੁਦਿਆਂ ਤੋਂ ਅਸਤੀਫਾ ਦੇਣ ਦਾ ਐਲਾਨ ਕੀਤਾ ਹੈ। ਇਨ੍ਹਾਂ ਮੈਂਬਰਾਂ ਵਿੱਚ ਡੈਮੋਕ੍ਰੇਟਿਕ ਪਾਰਟੀ ਦੇ ਐਰਿਕ ਸਵੈਲਵੈਲ ਅਤੇ ਰਿਪਬਲਿਕਨ ਪਾਰਟੀ ਦੇ ਟੋਨੀ ਗੋਂਜ਼ਾਲੇਸ ਸ਼ਾਮਲ ਹਨ।ਐਰਿਕ ਸਵੈਲਵੈਲ ਨੇ ਦਿੱਤਾ ਅਸਤੀਫ਼ਾਕੈਲੀਫੋਰਨੀਆ ਦੇ ਗਵਰਨਰ ਦੀ ਦੌੜ ਵਿੱਚ ਸ਼ਾਮਲ ਡੈਮੋਕ੍ਰੇਟ ਐਰਿਕ ਸਵੈਲਵੈਲ ਨੇ ਸੋਮਵਾਰ ਨੂੰ ਸੋਸ਼ਲ ਮੀਡੀਆ ਰਾਹੀਂ ਆਪਣੇ ਅਸਤੀਫੇ ਦੀ ਪੁਸ਼ਟੀ ਕੀਤੀ। ਸਵੈਲਵੈਲ ਨਿਊਯਾਰਕ ਸਿਟੀ ਵਿੱਚ ਇੱਕ ਅਪਰਾਧਿਕ ਜਾਂਚ ਦਾ ਸਾਹਮਣਾ ਕਰ ਰਹੇ ਹਨ, ਜਿੱਥੇ ਇੱਕ ਮਹਿਲਾ ਨੇ ਉਨ੍ਹਾਂ 'ਤੇ ਸ਼ਹਿਰ ਦੇ ਇੱਕ ਹੋਟਲ ਵਿੱਚ ਜਿਨਸੀ ਹਮਲਾ ਕਰਨ ਦਾ ਦੋਸ਼ ਲਾਇਆ ਹੈ। ਇਸ ਤੋਂ ਇਲਾਵਾ ਤਿੰਨ ਹੋਰ ਔਰਤਾਂ ਨੇ ਵੀ ਉਨ੍ਹਾਂ 'ਤੇ ਜਿਨਸੀ ਸ਼ੋਸ਼ਣ ਅਤੇ ਪਰੇਸ਼ਾਨ ਕਰਨ ਦੇ ਦੋਸ਼ ਲਾਏ ਹਨ। ਹਾਲਾਂਕਿ ਉਨ੍ਹਾਂ ਨੇ ਦੋਸ਼ਾਂ ਨੂੰ ਗਲਤ ਦੱਸਿਆ ਹੈ, ਪਰ ਨਾਲ ਹੀ 'ਫੈਸਲੇ ਲੈਣ ਵਿੱਚ ਹੋਈਆਂ ਗਲਤੀਆਂ' ਲਈ ਮੁਆਫੀ ਵੀ ਮੰਗੀ ਹੈ।ਜਾਣੋ ਗੋਂਜ਼ਾਲੇਸ ਦੀਆਂ ਕਿਵੇਂ ਵਧੀਆਂ ਮੁਸ਼ਕਿਲਾਂ? ਦੂਜੇ ਪਾਸੇ ਰਿਪਬਲਿਕਨ ਟੋਨੀ ਗੋਂਜ਼ਾਲੇਸ ਵੀ ਭਾਰੀ ਦਬਾਅ ਹੇਠ ਹਨ। ਸੂਤਰਾਂ ਅਨੁਸਾਰ ਉਨ੍ਹਾਂ ਦੀ ਇੱਕ ਸਟਾਫ ਮੈਂਬਰ, ਰੇਜੀਨਾ ਸੈਂਟੋਸ-ਅਵਿਲੇਸ ਨੇ ਪਿਛਲੇ ਸਾਲ ਖੁਦਕੁਸ਼ੀ ਕਰ ਲਈ ਸੀ। ਦੋਸ਼ ਹਨ ਕਿ ਗੋਂਜ਼ਾਲੇਸ ਨੇ ਉਸ ਨੂੰ ਸਬੰਧ ਬਣਾਉਣ ਲਈ ਮਜਬੂਰ ਕੀਤਾ ਸੀ। ਪਹਿਲਾਂ ਇਨਕਾਰ ਕਰਨ ਤੋਂ ਬਾਅਦ ਗੋਂਜ਼ਾਲੇਸ ਨੇ ਬਾਅਦ ਵਿੱਚ ਅਫੇਅਰ ਦੀ ਗੱਲ ਕਬੂਲ ਕਰ ਲਈ ਸੀ। ਇਸ ਤੋਂ ਇਲਾਵਾ ਇੱਕ ਹੋਰ ਸਟਾਫ ਮੈਂਬਰ ਨੇ ਵੀ ਉਨ੍ਹਾਂ 'ਤੇ ਨਗਨ ਤਸਵੀਰਾਂ ਅਤੇ ਜਿਨਸੀ ਸਬੰਧਾਂ ਦੀ ਮੰਗ ਕਰਨ ਦੇ ਦੋਸ਼ ਲਾਏ ਹਨ।ਸਿਆਸੀ ਸਮੀਕਰਨਾਂ 'ਚ ਬਦਲਾਅ ਸਵੈਲਵੈਲ ਦੇ ਗਵਰਨਰ ਦੀ ਦੌੜ ਤੋਂ ਬਾਹਰ ਹੋਣ ਨਾਲ ਕੈਲੀਫੋਰਨੀਆ ਦੀਆਂ ਸਿਆਸੀ ਸਫਾਂ ਵਿੱਚ ਵੱਡੀ ਤਬਦੀਲੀ ਆਉਣ ਦੀ ਉਮੀਦ ਹੈ। ਸੂਤਰਾਂ ਮੁਤਾਬਕ, ਉਨ੍ਹਾਂ ਦੇ ਹਟਣ ਨਾਲ ਹੁਣ ਡੈਮੋਕ੍ਰੇਟਿਕ ਪਾਰਟੀ ਦੇ ਵੋਟਰ ਕਿਸੇ ਇੱਕ ਉਮੀਦਵਾਰ ਦੇ ਪੱਖ ਵਿੱਚ ਲਾਮਬੰਦ ਹੋ ਸਕਦੇ ਹਨ, ਜਿਸ ਨਾਲ ਨਵੰਬਰ ਦੀਆਂ ਚੋਣਾਂ ਵਿੱਚ ਪਾਰਟੀ ਦੀ ਸਥਿਤੀ ਮਜ਼ਬੂਤ ਹੋ ਸਕਦੀ ਹੈ। ਸਦਨ ਦੀ ਨੈਤਿਕਤਾ ਕਮੇਟੀ ਇਨ੍ਹਾਂ ਦੋਸ਼ਾਂ ਦੀ ਡੂੰਘਾਈ ਨਾਲ ਜਾਂਚ ਕਰ ਰਹੀ ਹੈ।