Congress Senior Leader Death: ਸਿਆਸੀ ਜਗਤ ਤੋਂ ਮੰਦਭਾਗੀ ਖਬਰ ਸਾਹਮਣੇ ਆ ਰਹੀ ਹੈ। ਦੱਸ ਦੇਈਏ ਕਿ ਕਾਂਗਰਸ ਦੀ ਸੀਨੀਅਰ ਨੇਤਾ ਅਤੇ ਸਾਬਕਾ ਕੇਂਦਰੀ ਮੰਤਰੀ ਮੋਹਸਿਨਾ ਕਿਦਵਈ ਦਾ ਬੁੱਧਵਾਰ ਨੂੰ ਦੇਹਾਂਤ ਹੋ ਗਿਆ। ਪਰਿਵਾਰਕ ਸੂਤਰਾਂ ਨੇ ਦੱਸਿਆ ਕਿ ਬੁੱਧਵਾਰ ਤੜਕੇ ਕਰੀਬ 4 ਵਜੇ ਨੋਇਡਾ ਦੇ ਇੱਕ ਹਸਪਤਾਲ 'ਚ ਆਖਰੀ ਸਾਹ ਲਿਆ। ਉਨ੍ਹਾਂ ਨੂੰ ਅੱਜ ਸ਼ਾਮ ਦਿੱਲੀ ਦੇ ਨਿਜਾਮੁਦੀਨ 'ਚ ਸਥਿਤ ਕਬਰਸਤਾਨ 'ਚ ਸੁਪਰਦ-ਏ-ਖਾਕ ਕੀਤਾ ਜਾਵੇਗਾ। ਉਨ੍ਹਾਂ 94 ਸਾਲ ਦੀ ਉਮਰ 'ਚ ਇਸ ਦੁਨੀਆ ਨੂੰ ਹਮੇਸ਼ਾ ਲਈ ਅਲਵਿਦਾ ਕਹਿ ਦਿੱਤਾ।ਕਿਦਵਈ ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਦੀ ਅਗਵਾਈ ਵਾਲੀ ਸਰਕਾਰ 'ਚ ਸਿਹਤ, ਟਰਾਂਸਪੋਰਟ ਅਤੇ ਸ਼ਹਿਰੀ ਵਿਕਾਸ ਮੰਤਰੀ ਰਹੀ। ਉਹ ਕਈ ਵਾਰ ਸੰਸਦ ਮੈਂਬਰਸ ਕਾਂਗਰਸ ਕਾਰਜ ਕਮੇਟੀ ਦੀ ਮੈਂਬਰ ਅਤੇ ਪਾਰਟੀ ਸੰਗਠਨ 'ਚ ਕਈ ਹੋਰ ਅਹੁਦਿਆਂ 'ਤੇ ਰਹੀ।ਦੋ ਵਾਰ ਰਾਜ ਸਭਾ ਮੈਂਬਰ ਵੀ ਰਹੀ1 ਜਨਵਰੀ, 1932 ਨੂੰ ਬਾਰਾਬੰਕੀ ਵਿੱਚ ਜਨਮੀ, ਮੋਹਸਿਨਾ ਕਿਦਵਈ ਛੱਤੀਸਗੜ੍ਹ ਤੋਂ ਦੋ ਵਾਰ ਰਾਜ ਸਭਾ ਲਈ ਚੁਣੀ ਗਈ ਸੀ। ਉਹ 1978 ਦੀਆਂ ਉਪ-ਚੋਣਾਂ, 1980 ਅਤੇ 1984 ਵਿੱਚ ਮੇਰਠ ਤੋਂ ਸੰਸਦ ਮੈਂਬਰ ਚੁਣੀ ਗਈ ਸੀ। ਬਾਅਦ ਵਿੱਚ ਉਸਨੇ 2004 ਤੋਂ 2010 ਅਤੇ 2010 ਤੋਂ 2016 ਤੱਕ ਰਾਜ ਸਭਾ ਮੈਂਬਰ ਵਜੋਂ ਸੇਵਾ ਨਿਭਾਈ।ਕਾਂਗਰਸ ਜਨਰਲ ਸਕੱਤਰ ਵਜੋਂ ਵੀ ਸੇਵਾ ਨਿਭਾਈਗਾਂਧੀ ਪਰਿਵਾਰ ਦੀ ਨਜ਼ਦੀਕੀ ਸਹਿਯੋਗੀ ਮੋਹਸਿਨਾ ਕਿਦਵਈ ਨੇ ਕੇਂਦਰ ਸਰਕਾਰ ਵਿੱਚ ਮੰਤਰੀ ਵਜੋਂ ਸੇਵਾ ਨਿਭਾਈ ਅਤੇ ਹਜ ਕਮੇਟੀ ਦੀ ਪ੍ਰਧਾਨਗੀ ਵੀ ਕੀਤੀ। ਉਸਨੇ ਕਾਂਗਰਸ ਜਨਰਲ ਸਕੱਤਰ ਵਜੋਂ ਵੀ ਸੇਵਾ ਨਿਭਾਈ। ਉਹ ਕਾਂਗਰਸ ਵਰਕਿੰਗ ਕਮੇਟੀ ਅਤੇ ਕਾਂਗਰਸ ਪਾਰਟੀ ਦੀ ਕੇਂਦਰੀ ਚੋਣ ਕਮੇਟੀ ਦੀ ਮੈਂਬਰ ਵੀ ਰਹੀ। ਉਹ ਲੰਬੇ ਸਮੇਂ ਤੱਕ ਜਨਤਕ ਜੀਵਨ ਵਿੱਚ ਸਰਗਰਮ ਰਹੀ।ਮਨੀਸ਼ ਤਿਵਾੜੀ ਨੇ ਦੁੱਖ ਪ੍ਰਗਟ ਕੀਤਾਸੀਨੀਅਰ ਕਾਂਗਰਸ ਨੇਤਾ ਮਨੀਸ਼ ਤਿਵਾੜੀ ਨੇ ਮੋਹਸਿਨਾ ਕਿਦਵਈ ਦੇ ਦੇਹਾਂਤ 'ਤੇ ਦੁੱਖ ਪ੍ਰਗਟ ਕੀਤਾ ਹੈ। ਉਨ੍ਹਾਂ ਕਿਹਾ ਕਿ ਮੋਹਸਿਨਾ ਕਿਦਵਈ ਇੱਕ ਬਹੁਤ ਹੀ ਸਾਊ ਸੁਭਾਅ ਦੀ ਔਰਤ ਸੀ। ਉਨ੍ਹਾਂ ਦੀ ਸ਼ਖ਼ਸੀਅਤ ਸਾਦਗੀ ਅਤੇ ਨਿਮਰਤਾ ਨੂੰ ਦਰਸਾਉਂਦੀ ਸੀ। ਉਨ੍ਹਾਂ ਦੇ ਜਾਣ ਨਾਲ ਕਾਂਗਰਸ ਪਾਰਟੀ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ। ਉਨ੍ਹਾਂ ਨੇ ਕੇਂਦਰੀ ਮੰਤਰੀ ਅਤੇ ਸੰਸਦ ਮੈਂਬਰ ਵਜੋਂ ਕਈ ਵਾਰ ਦੇਸ਼ ਦੀ ਸੇਵਾ ਕੀਤੀ। ਉਨ੍ਹਾਂ ਦੇ ਯੋਗਦਾਨ ਨੂੰ ਲੰਬੇ ਸਮੇਂ ਤੱਕ ਯਾਦ ਰੱਖਿਆ ਜਾਵੇਗਾ।