West Bengal Election 2026 : ਪੱਛਮੀ ਬੰਗਾਲ ਦੇ ਵੈਸਟ ਮੇਦੀਨੀਪੁਰ ਦੇ ਰਾਣੀਗੰਜ ਵਿੱਚ ਇੱਕ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਮਮਤਾ ਬੈਨਰਜੀ 'ਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਸੋਮਵਾਰ (13 ਅਪ੍ਰੈਲ, 2026) ਨੂੰ ਤਿੱਖਾ ਹਮਲਾ ਕੀਤਾ। ਉਨ੍ਹਾਂ ਕਿਹਾ ਕਿ ਮਮਤਾ ਬੈਨਰਜੀ ਸਰਹੱਦ 'ਤੇ ਵਾੜ ਲਈ ਜ਼ਮੀਨ ਨਹੀਂ ਦੇ ਰਹੀ ਹੈ ਅਤੇ ਬੰਗਾਲ ਵਿੱਚ ਘੁਸਪੈਠ ਲਈ ਬੀਐਸਐਫ ਨੂੰ ਜ਼ਿੰਮੇਵਾਰ ਠਹਿਰਾ ਰਹੀ ਹੈ। ਰੈਲੀ ਨੂੰ ਸੰਬੋਧਨ ਕਰਦਿਆਂ ਕੇਂਦਰੀ ਗ੍ਰਹਿ ਮੰਤਰੀ ਨੇ ਕਿਹਾ, "ਤੁਹਾਨੂੰ ਸਾਰਿਆਂ ਨੂੰ ਨਿਡਰ ਹੋ ਕੇ ਅਤੇ ਬਿਨਾਂ ਕਿਸੇ ਰੁਕਾਵਟ ਦੇ ਵੋਟ ਪਾਉਣੀ ਚਾਹੀਦੀ ਹੈ। ਕਿਸੇ ਵੀ ਗੁੰਡੇ ਦੀ ਇਸ ਵਾਰ ਬੰਗਾਲ ਵਿੱਚ ਕਿਸੇ ਵੀ ਵੋਟਰ ਨੂੰ ਰੋਕਣ ਦੀ ਹਿੰਮਤ ਨਹੀਂ ਹੈ। ਇੱਕ ਵਾਰ ਜਦੋਂ ਵੱਡੀ ਗਿਣਤੀ ਵਿੱਚ ਮਤਦਾਨ ਹੋ ਜਾਂਦਾ ਹੈ ਤਾਂ ਮਮਤਾ ਦਾ ਜਾਣਾ ਯਕੀਨੀ ਹੋ ਜਾਵੇਗਾ।"ਇਸ ਸਮੇਂ ਭੁੱਲ ਕੇ ਵੀ ਨਾ ਖਾਓ ਖੀਰਾਮਮਤਾ ਬੈਨਰਜੀ ਦਾ ਚੇਲਾ ਬਾਬਰੀ ਮਸਜਿਦ ਬਣਾਉਣਾ ਚਾਹੁੰਦਾ ਹੈ: ਅਮਿਤ ਸ਼ਾਹਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਹੁਮਾਯੂੰ ਕਬੀਰ ਨੂੰ ਮੁੱਖ ਮੰਤਰੀ ਮਮਤਾ ਬੈਨਰਜੀ ਦਾ ਚੇਲਾ ਕਿਹਾ। ਉਨ੍ਹਾਂ ਕਿਹਾ, "ਮਮਤਾ ਦੀਦੀ ਨੇ ਰਾਮ ਮੰਦਰ ਦਾ ਵਿਰੋਧ ਕੀਤਾ ਸੀ ਅਤੇ ਹੁਣ ਬੰਗਾਲ ਵਿੱਚ ਆਪਣੇ ਚੇਲੇ ਚੱਪਟਿਆਂ ਨੂੰ ਬਾਬਰੀ ਮਸਜਿਦ ਬਣਾਉਣ ਦਾ ਸੁਪਨਾ ਦਿਖਾ ਰਹੀ ਹੈ। ਮਮਤਾ ਬੈਨਰਜੀ ਦੇ ਚੇਲੇ ਹੁਮਾਯੂੰ ਕਬੀਰ ਬੰਗਾਲ ਵਿੱਚ ਬਾਬਰੀ ਮਸਜਿਦ ਬਣਾਉਣਾ ਚਾਹੁੰਦੇ ਹਨ। ਕਾਂਗਰਸ ਅਤੇ ਮਮਤਾ ਬੈਨਰਜੀ ਨੇ ਰਾਮ ਲੱਲਾ ਨੂੰ 550 ਸਾਲਾਂ ਤੱਕ ਤੰਬੂ ਵਿੱਚ ਰੱਖਣ ਦਾ ਸਮਰਥਨ ਕੀਤਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅਯੁੱਧਿਆ ਵਿੱਚ ਰਾਮ ਮੰਦਰ ਬਣਾਇਆ।"ਭਾਜਪਾ ਭ੍ਰਿਸ਼ਟਾਚਾਰੀਆਂ ਨੂੰ ਜੇਲ੍ਹ ਭੇਜੇਗੀ : ਅਮਿਤ ਸ਼ਾਹਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ, ਬੇਰੁਜ਼ਗਾਰ ਨੌਜਵਾਨਾਂ ਦੀਆਂ ਨੌਕਰੀਆਂ 'ਚ ਅਰਬਾਂ -ਕਰੋੜਾਂ ਰੁਪਏ ਖਾਣ ਵਾਲੇ "ਟੀਐਮਸੀ ਦੇ ਲੋਕ ਮੰਨਦੇ ਹਨ ਕਿ ਅਸੀਂ ਕੁੱਝ ਨਹੀਂ ਕੀਤਾ। ਮੈਂ ਆਪਣੇ ਭਤੀਜੇ ਨੂੰ ਚੇਤਾਵਨੀ ਦੇ ਕੇ ਜਾਂਦਾ ਹਾਂ ਕਿ ਆਪਣੇ ਭ੍ਰਿਸ਼ਟ ਨੇਤਾਵਾਂ ਨੂੰ ਅਗਾਹ ਕਰ ਦੇਣਾ, ਭਾਜਪਾ ਉਨ੍ਹਾਂ ਨੂੰ ਸਲਾਖਾਂ ਪਿੱਛੇ ਸੁੱਟ ਦੇਵੇਗੀ। ਮਮਤਾ ਦੀਦੀ ਨੇ ਬੰਗਾਲ ਦੇ ਨੌਜਵਾਨਾਂ ਨੂੰ ਬੇਰੁਜ਼ਗਾਰ ਕਰ ਦਿੱਤਾ ਹੈ, ਜਿਸਨੂੰ ਕਦੇ ਭਾਰਤ ਦਾ ਉਦਯੋਗਿਕ ਕੇਂਦਰ ਮੰਨਿਆ ਜਾਂਦਾ ਸੀ। ਅਸੀਂ ਫੈਸਲਾ ਕੀਤਾ ਹੈ ਕਿ ਜਿਵੇਂ ਹੀ ਬੰਗਾਲ ਵਿੱਚ ਭਾਜਪਾ ਦੀ ਸਰਕਾਰ ਬਣੇਗੀ, ਪ੍ਰਧਾਨ ਮੰਤਰੀ ਮੋਦੀ ਪੰਜ ਵੱਡੀਆਂ ਉਦਯੋਗਿਕ ਅਸਟੇਟਾਂ ਬਣਾ ਕੇ ਬੰਗਾਲ ਵਿੱਚ ਉਦਯੋਗ ਵਾਪਸ ਲਿਆਉਣ ਲਈ ਕੰਮ ਕਰਨਗੇ।"UCC ਸਮੇਤ ਗ੍ਰਹਿ ਮੰਤਰੀ ਨੇ ਕੀਤੇ ਇਹ ਵਾਅਦੇ ਉਨ੍ਹਾਂ ਕਿਹਾ, "ਅਸੀਂ ਇੱਥੇ ਯੂਸੀਸੀ ਲਾਗੂ ਕਰਾਂਗੇ। ਸਰਕਾਰੀ ਕਰਮਚਾਰੀਆਂ ਲਈ ਸੱਤਵਾਂ ਤਨਖਾਹ ਕਮਿਸ਼ਨ 45 ਦਿਨਾਂ ਦੇ ਅੰਦਰ ਲਾਗੂ ਕੀਤਾ ਜਾਵੇਗਾ। ਭਾਜਪਾ ਸਰਕਾਰ ਹਰ ਦੀਦੀ ਦੇ ਬੈਂਕ ਖਾਤੇ ਵਿੱਚ 3,000 ਰੁਪਏ ਪ੍ਰਤੀ ਮਹੀਨਾ ਟ੍ਰਾਂਸਫਰ ਕਰੇਗੀ। ਗਰਭਵਤੀ ਮਾਵਾਂ ਨੂੰ 21,000 ਰੁਪਏ ਮਿਲਣਗੇ। ਸਾਰੀਆਂ ਭੈਣਾਂ ਨੂੰ ਸਰਕਾਰੀ ਬੱਸਾਂ ਵਿੱਚ ਮੁਫ਼ਤ ਯਾਤਰਾ ਮਿਲੇਗੀ। ਅਸੀਂ ਸਰਕਾਰੀ ਨੌਕਰੀਆਂ ਵਿੱਚ ਔਰਤਾਂ ਲਈ 33% ਰਾਖਵਾਂਕਰਨ ਅਤੇ ਬੇਰੁਜ਼ਗਾਰ ਨੌਜਵਾਨਾਂ ਨੂੰ 3,000 ਰੁਪਏ ਪ੍ਰਤੀ ਮਹੀਨਾ ਪ੍ਰਦਾਨ ਕਰਾਂਗੇ। ਭਾਜਪਾ ਸਰਕਾਰ ਕਿਸਾਨਾਂ ਦੇ ਖਾਤਿਆਂ ਵਿੱਚ ਸਾਲਾਨਾ 9,000 ਰੁਪਏ ਜਮ੍ਹਾ ਕਰਵਾਏਗੀ ਅਤੇ ਨੌਜਵਾਨਾਂ ਨੂੰ 10 ਲੱਖ ਰੁਪਏ ਤੱਕ ਦਾ ਕਰਜ਼ਾ ਦੇਵੇਗੀ।"