Big News: ਵੱਡੀ ਖਬਰ, ਸਕੂਲ 'ਚ ਅਧਿਆਪਕਾਂ ਲਈ ਨਵਾਂ ਫੁਰਮਾਨ ਜਾਰੀ; ਮੋਬਾਈਲ ਫੋਨ ਦੀ ਵਰਤੋਂ 'ਤੇ ਲੱਗੀ ਰੋਕ: DM ਵਲੋਂ ਹੁਕਮ...

Wait 5 sec.

Big News: ਸਕੂਲ ਅਧਿਆਪਕਾਂ ਲਈ ਖਾਸ ਖਬਰ ਸਾਹਮਣੇ ਆ ਰਹੀ ਹੈ, ਦੱਸ ਦੇਈਏ ਕਿ ਹੁਣ ਸਕੂਲਾਂ ਵਿੱਚ ਟੀਚਰਸ ਵੀ ਮੋਬਾਇਲ ਫੋਨ ਦਾ ਇਸਤੇਮਾਲ ਨਹੀਂ ਕਰ ਸਕਣਗੇ। ਇਹ ਫੈਸਲਾ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਲਿਆ ਗਿਆ ਹੈ। ਦਰਅਸਲ, ਬਿਹਾਰ ਦੇ ਮਧੂਬਨੀ ’ਚ ਜ਼ਿਲ੍ਹਾ ਪ੍ਰਸ਼ਾਸਨ ਨੇ ਸਕੂਲ ਅਧਿਆਪਕਾਂ ਦੇ ਕਲਾਸਾਂ ’ਚ ਪੜ੍ਹਾਉਣ ਦੌਰਾਨ ਮੋਬਾਈਲ ਫੋਨ ਦੀ ਵਰਤੋਂ ’ਤੇ ਰੋਕ ਲਗਾਉਣ ਲਈ ਹੁਕਮ ਲਾਗੂ ਕੀਤੇ ਹਨ। ਜਾਣਕਾਰੀ ਲਈ ਦੱਸ ਦੇਈਏ ਕਿ ਜ਼ਿਲ੍ਹਾ ਮੈਜਿਸਟ੍ਰੇਟ ਆਨੰਦ ਸ਼ਰਮਾ ਨੇ ਮੰਗਲਵਾਰ ਨੂੰ ਇਸ ਸਬੰਧ ਵਿੱਚ ਇਹ ਐਲਾਨ ਕੀਤਾ ਹੈ। ਦੱਸਣਯੋਗ ਹੈ ਕਿ ਸਾਲ 2013 ਬੈਚ ਦੇ ਭਾਰਤੀ ਪ੍ਰਸ਼ਾਸਨਿਕ ਸੇਵਾ (ਆਈ. ਏ. ਐੱਸ.) ਦੇ ਅਧਿਕਾਰੀ ਆਨੰਦ ਸ਼ਰਮਾ ਨੇ ਜ਼ਿਲ੍ਹੇ ’ਚ ‘ਸ਼ਤ-ਪ੍ਰਤੀਸ਼ਤ ਸਵੈ-ਗਣਨਾ’ ਯਕੀਨੀ ਬਣਾਉਣ ਦੇ ਮਕਸਦ ਨਾਲ ‘ਮਰਦਮਸ਼ੁਮਾਰੀ ਮਹਾਉਤਸਵ’ ਦਾ ਆਯੋਜਨ ਕੀਤਾ।ਮੋਬਾਈਲ ਫੋਨ ਦੀ ਵਰਤੋਂ ਮੰਨੀ ਜਾਵੇਗੀ ਉਲੰਘਣਾ ਇਸ ਮੌਕੇ ਜ਼ਿਲ੍ਹਾ ਮੈਜਿਸਟ੍ਰੇਟ ਆਨੰਦ ਸ਼ਰਮਾ ਨੇ ਕਿਹਾ, ‘‘ਇਹ ਜ਼ਰੂਰੀ ਹੈ ਕਿ ਅਧਿਆਪਕ ਕਲਾਸ ’ਚ ਵਿਦਿਆਰਥੀਆਂ ਨੂੰ ਸਿੱਖਿਆ ਦੇਣ ’ਤੇ ਧਿਆਨ ਦੇਣ ਅਤੇ ਮੋਬਾਈਲ ਫੋਨ ਦੀ ਵਰਤੋਂ ਤੋਂ ਦੂਰ ਰਹਿਣ। ਇਸੇ ਮਕਸਦ ਨਾਲ ਪੂਰੇ ਜ਼ਿਲ੍ਹੇ ’ਚ ਧਾਰਾ 163 ਲਾਗੂ ਕੀਤੀ ਗਈ ਹੈ। ਕਲਾਸ ਦੇ ਸਮੇਂ ਦੌਰਾਨ ਮੋਬਾਈਲ ਫੋਨ ਦੀ ਵਰਤੋਂ ਇਸ ਧਾਰਾ ਦੀ ਉਲੰਘਣਾ ਮੰਨੀ ਜਾਵੇਗੀ।’’ ਭਾਰਤੀ ਨਾਗਰਿਕ ਸੁਰੱਖਿਆ ਸੰਹਿਤਾ (ਬੀ. ਐੱਨ. ਐੱਸ. ਐੱਸ.) ਦੀ ਧਾਰਾ 163, ਜਿਸ ਨੇ ਦੰਡ ਪ੍ਰਕਿਰਿਆ ਸੰਹਿਤਾ ਦੀ ਧਾਰਾ 144 ਦੀ ਜਗ੍ਹਾ ਲਈ ਹੈ, ਜੋ ਜ਼ਿਲ੍ਹਾ ਪ੍ਰਸ਼ਾਸਨ ਨੂੰ ਜਨਤਕ ਪ੍ਰੇਸ਼ਾਨੀ ਰੋਕਣ ਜਾਂ ਮਨੁੱਖੀ ਜੀਵਨ ਲਈ ਖਤਰੇ ਦਾ ਖਦਸ਼ਾ ਹੋਣ ’ਤੇ ਹੁਕਮ ਜਾਰੀ ਕਰਨ ਦਾ ਅਧਿਕਾਰ ਦਿੰਦੀ ਹੈ। ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।