Canada Punjabi Elder Attacked: ਕੈਨੇਡਾ 'ਚ ਪੰਜਾਬੀਆਂ ਵਿਰੁੱਧ ਹੇਟ ਕ੍ਰਾਈਮ ਦਾ ਮਾਮਲਾ ਸਾਹਮਣੇ ਆਇਆ ਹੈ। ਜਿੱਥੇ ਇੱਕ ਸਥਾਨਕ ਨੌਜਵਾਨ ਨੇ ਪੰਜਾਬੀ ਬਜ਼ੁਰਗ ਨੂੰ ਧੱਕੇ ਮਾਰੇ। ਉਸਨੇ ਬਜ਼ੁਰਗ ਨੂੰ ਕੈਨੇਡਾ ਛੱਡ ਕੇ ਪੰਜਾਬ ਜਾਣ ਲਈ ਕਿਹਾ। ਉਸਨੇ ਇਹ ਵੀ ਕਿਹਾ ਕਿ "ਤੁਸੀਂ ਮੇਰੇ ਦੇਸ਼ ਵਿੱਚ ਕੀ ਕਰ ਰਹੇ ਹੋ?" ਇਹ ਘਟਨਾ ਸ਼ੁੱਕਰਵਾਰ ਨੂੰ ਕੈਨੇਡਾ ਦੇ ਵੁੱਡਸਟਾਕ ਵਿੱਚ ਵਾਪਰੀ।ਜਦੋਂ ਬਜ਼ੁਰਗ ਵਿਅਕਤੀ ਆਪਣੇ ਘਰ ਦੇ ਬਾਹਰ ਘੁੰਮ ਰਿਹਾ ਸੀ ਤਾਂ ਨੌਜਵਾਨ ਨੇ ਉਸ ਨਾਲ ਦੁਰਵਿਵਹਾਰ ਕੀਤਾ। ਇਸ ਘਟਨਾ ਦੀ ਇੱਕ ਵੀਡੀਓ ਸਾਹਮਣੇ ਆਈ ਹੈ, ਜਿਸ ਵਿੱਚ ਆਰੋਪੀ ਨੌਜਵਾਨ ਨੇ ਮਾਸਕ ਲਗਾ ਰੱਖਿਆ ਹੈ ਅਤੇ ਉਹ ਬਜ਼ੁਰਗ 'ਤੇ ਨਸਲੀ ਟਿੱਪਣੀਆਂ ਕਰਦਾ ਦਿਖਾਈ ਦੇ ਰਿਹਾ ਹੈ। ਮੌਕੇ 'ਤੇ ਮੌਜੂਦ ਹੋਰ ਲੋਕਾਂ ਨੇ ਤੁਰੰਤ ਪੁਲਿਸ ਨੂੰ ਬੁਲਾਇਆ। ਫਿਰ ਪੁਲਿਸ ਨੇ ਆਰੋਪੀ ਨੌਜਵਾਨ ਨੂੰ ਗ੍ਰਿਫਤਾਰ ਕਰ ਲਿਆ।ਵੀਡੀਓ ਵਿੱਚ ਮਾਸਕ ਪਹਿਨੇ ਨੌਜਵਾਨ ਬਜ਼ੁਰਗ ਵਿਅਕਤੀ ਨੂੰ ਉਕਸਾਉਂਦਾ ਹੋਇਆ ਦਿਖਾਈ ਦੇ ਰਿਹਾ ਹੈ। ਵੁੱਡਸਟਾਕ ਪੁਲਿਸ ਦਾ ਕਹਿਣਾ ਹੈ ਕਿ ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਨੌਜਵਾਨ ਨੇ ਆਪਣੀ ਮਰਜ਼ੀ ਨਾਲ ਇਹ ਕੰਮ ਕੀਤਾ। ਇਸ ਘਟਨਾ ਪਿੱਛੇ ਕੋਈ ਇੱਕ ਗਰੁੱਪ ਜਾਂ ਸ਼ਰਾਰਤੀ ਤੱਤ ਨਹੀਂ ਹੈ। ਸਿੱਖ ਭਾਈਚਾਰਾ ਇਸਨੂੰ ਕੈਨੇਡਾ ਵਿੱਚ ਐਂਟੀ ਸਿੱਖ ਹੇਟ ਕ੍ਰਾਇਮ ਦਾ ਹਿੱਸਾ ਮੰਨ ਰਿਹਾ ਹੈ। ਪੁਲਿਸ ਨੇ ਪੰਜਾਬੀ ਬਜ਼ੁਰਗ ਦੀ ਪਛਾਣ ਨਹੀਂ ਦੱਸੀ ਵੁੱਡਸਟਾਕ ਪੁਲਿਸ ਦੇ ਬੁਲਾਰੇ ਨੇ ਦੱਸਿਆ ਕਿ ਆਰੋਪੀ ਵਿਅਕਤੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਅਤੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਪੁਲਿਸ ਨੇ ਆਰੋਪੀ ਅਤੇ ਪੰਜਾਬੀ ਵਿਅਕਤੀ ਦੀ ਪਛਾਣ ਨਹੀਂ ਦੱਸੀ ਹੈ। ਪੁਲਿਸ ਨੇ ਕਿਹਾ ਕਿ ਕੈਨੇਡੀਅਨ ਕਾਨੂੰਨ ਦੇ ਤਹਿਤ ਜਾਂਚ ਪੂਰੀ ਹੋਣ ਤੱਕ ਪਛਾਣ ਦਾ ਖੁਲਾਸਾ ਨਹੀਂ ਕੀਤਾ ਜਾ ਸਕਦਾ। ਬਜ਼ੁਰਗ ਵਿਅਕਤੀ ਦੇ ਪਰਿਵਾਰ ਵੱਲੋਂ ਕੋਈ ਬਿਆਨ ਨਹੀਂ ਆਇਆ ਹੈ। ਹਾਲਾਂਕਿ, ਨਿਵਾਸੀਆਂ ਨੇ ਪੁਲਿਸ ਦੀ ਤੁਰੰਤ ਕਾਰਵਾਈ ਲਈ ਧੰਨਵਾਦ ਕੀਤਾ ਹੈ।ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।