Hotels Close: ਵੱਡੀ ਖਬਰ, ਕਈ ਲਗਜ਼ਰੀ ਅਤੇ ਮਸ਼ਹੂਰ ਹੋਟਲ ਹੋਏ ਬੰਦ; ਜਾਣੋ ਕਾਰੋਬਾਰੀਆਂ ਚ ਕਿਉਂ ਮੱਚਿਆ ਹਾਹਾਕਾਰ?

Wait 5 sec.

Luxury Hotels Close: ਮੱਧ ਪੂਰਬ ’ਚ ਅਮਰੀਕਾ-ਇਜ਼ਰਾਈਲ-ਈਰਾਨ ਜੰਗ ਵਿਚਾਲੇ ਵੱਡੀ ਖਬਰ ਸਾਹਮਣੇ ਆ ਰਹੀ ਹੈ। ਜਿਸ ਨੇ ਲੋਕਾਂ ਵਿਚਾਲੇ ਹਾਹਾਕਾਰ ਮਚਾ ਦਿੱਤਾ ਹੈ। ਦੱਸ ਦੇਈਏ ਕਿ ਦੁਬਈ ਦਾ ਮਸ਼ਹੂਰ ਹੋਟਲ, ਜੁਮੇਰਾਹ ਬੁਰਜ ਅਲ ਅਰਬ, ਮੁਰੰਮਤ ਅਧੀਨ ਹੈ। ਇਹ 18 ਮਹੀਨਿਆਂ ਲਈ ਬੰਦ ਰਹੇਗਾ। ਇੱਕ ਜਹਾਜ਼ ਵਾਂਗ ਡਿਜ਼ਾਈਨ ਕੀਤਾ ਗਿਆ, ਇਹ ਆਲੀਸ਼ਾਨ ਹੋਟਲ ਦੁਬਈ ਦੀਆਂ ਸਭ ਤੋਂ ਮਸ਼ਹੂਰ ਇਮਾਰਤਾਂ ਵਿੱਚੋਂ ਇੱਕ ਹੈ। ਬੁਰਜ ਖਲੀਫਾ ਦੇ ਦੁਨੀਆ ਦੀ ਸਭ ਤੋਂ ਉੱਚੀ ਇਮਾਰਤ ਬਣਨ ਤੋਂ ਪਹਿਲਾਂ, ਬੁਰਜ ਅਲ ਅਰਬ ਸ਼ਹਿਰ ਦੇ ਇੱਕ ਪ੍ਰਮੁੱਖ ਮੀਲ ਪੱਥਰ ਵਜੋਂ ਕੰਮ ਕਰਦਾ ਸੀ। 1999 ਵਿੱਚ ਆਪਣੇ ਉਦਘਾਟਨ ਤੋਂ ਬਾਅਦ ਇਹ ਪਹਿਲੀ ਵਾਰ ਬੰਦ ਹੋਇਆ ਹੈ।ਮੰਗ ’ਚ ਗਿਰਾਵਟ ਅਤੇ ਰਣਨੀਤਕ ਬਦਲਾਅਸੈਰ-ਸਪਾਟਾ ਉਦਯੋਗ ਨਾਲ ਜੁੜੇ ਮਾਹਿਰਾਂ ਦਾ ਕਹਿਣਾ ਹੈ ਕਿ ਫਰਵਰੀ ਦੇ ਅਖੀਰ ਤੋਂ ਸ਼ੁਰੂ ਹੋਏ ਸੰਘਰਸ਼ ਕਾਰਨ ਅੰਤਰਰਾਸ਼ਟਰੀ ਯਾਤਰੀਆਂ ਦੀ ਗਿਣਤੀ ’ਚ ਗਿਰਾਵਟ ਆਈ ਹੈ। ਫਲਾਈਟ ਸ਼ਡਿਊਲ ਪ੍ਰਭਾਵਿਤ ਹੋਏ ਹਨ ਅਤੇ ਕਈ ਸੈਲਾਨੀ ਆਪਣੀਆਂ ਯਾਤਰਾ ਯੋਜਨਾਵਾਂ ਟਾਲ ਰਹੇ ਹਨ। ਇਸ ਦਾ ਸਿੱਧਾ ਅਸਰ ਹੋਟਲ ਬੁਕਿੰਗਜ਼ ’ਤੇ ਪਿਆ ਹੈ, ਖਾਸ ਕਰ ਕੇ ਲਗਜ਼ਰੀ ਸੈਗਮੈਂਟ ’ਚ, ਜਿੱਥੇ ਵਿਦੇਸ਼ੀ ਸੈਲਾਨੀਆਂ ਦੀ ਹਿੱਸੇਦਾਰੀ ਵਧੇਰੇ ਹੁੰਦੀ ਹੈ।ਰੀਅਲ ਅਸਟੇਟ ਸਲਾਹਕਾਰ ਕੰਪਨੀ ਐਨਾਰਾਕ ਗਰੁੱਪ ਅਨੁਸਾਰ ਹੋਟਲ ਕੰਪਨੀਆਂ ਇਸ ਸੁਸਤੀ ਦੇ ਦੌਰ ਨੂੰ ‘ਕਾਊਂਟਰ-ਸਾਈਕਲੀਕਲ ਸਟ੍ਰੈਟਜੀ’ ਵਜੋਂ ਵਰਤ ਰਹੀਆਂ ਹਨ, ਭਾਵ ਜਦੋਂ ਮੰਗ ਘੱਟ ਹੈ, ਉਦੋਂ ਮੁਰੰਮਤ ਅਤੇ ਅਪਗ੍ਰੇਡ ਦਾ ਕੰਮ ਪੂਰਾ ਕਰ ਲਿਆ ਜਾਵੇ, ਤਾਂ ਜੋ ਭਵਿੱਖ ’ਚ ਮੰਗ ਵਧਣ ’ਤੇ ਬਿਹਤਰ ਸੇਵਾਵਾਂ ਦੇ ਨਾਲ ਬਾਜ਼ਾਰ ’ਚ ਵਾਪਸੀ ਕੀਤੀ ਜਾ ਸਕੇ।ਹੋਰ ਹੋਟਲ ਅਤੇ ਪ੍ਰਾਪਰਟੀਜ਼ ਵੀ ਪ੍ਰਭਾਵਿਤਸਿਰਫ ਦੋ-ਤਿੰਨ ਹੋਟਲ ਹੀ ਨਹੀਂ, ਸਗੋਂ ਕਈ ਹੋਰ ਪ੍ਰਾਪਰਟੀਜ਼ ਵੀ ਇਸ ਟ੍ਰੈਂਡ ਦਾ ਹਿੱਸਾ ਬਣ ਚੁੱਕੀਆਂ ਹਨ। ‘ਸੇਂਟ ਰੇਜਿਸ ਦਿ ਪਾਮ’ ਨੇ ਅਗਸਤ ਦੇ ਅਖੀਰ ਤੱਕ ਆਪਣੀਆਂ ਜ਼ਿਆਦਾਤਰ ਸੇਵਾਵਾਂ ਬੰਦ ਕਰ ਦਿੱਤੀਆਂ ਹਨ, ਜਦੋਂਕਿ ਪਾਰਕ ਹਯਾਤ ਦੁਬਈ ਅਤੇ ਰੈਡੀਸਨ ਬਲੂ ਹੋਟਲ ਦੁਬਈ ਮੀਡੀਆ ਸਿਟੀ ਵੀ ਰੈਨੋਵੇਸ਼ਨ ਲਈ ਅਸਥਾਈ ਤੌਰ ’ਤੇ ਬੰਦ ਹੋ ਰਹੇ ਹਨ।ਇਸੇ ਤਰ੍ਹਾਂ ਅਟਲਾਂਟਿਸ ਦੁਬਈ (ਦਿ ਪਾਮ ਅਤੇ ਦਿ ਰਾਇਲ) ਨੇ ਆਪਣੇ 7 ਪ੍ਰਮੁੱਖ ਰੈਸਟੋਰੈਂਟ ਅਤੇ ਬਾਰ ਬੰਦ ਕਰ ਦਿੱਤੇ ਹਨ, ਜਿਨ੍ਹਾਂ ’ਚ ਹਾਈ-ਐਂਡ ਡਾਈਨਿੰਗ ਤਜਰਬਾ ਦੇਣ ਵਾਲੇ ਕਈ ਨਾਮ ਸ਼ਾਮਲ ਹਨ। ਇਹ ਕਦਮ ਗਰਮੀਆਂ ’ਚ ਘੱਟ ਮੰਗ ਨੂੰ ਦੇਖਦੇ ਹੋਏ ਚੁੱਕਿਆ ਗਿਆ ਹੈ ਤਾਂ ਜੋ ਸੰਚਾਲਨ ਲਾਗਤ ਨੂੰ ਕੰਟਰੋਲ ਕੀਤਾ ਜਾ ਸਕੇ ਅਤੇ ਭਵਿੱਖ ਲਈ ਬਿਹਤਰ ਸੁਵਿਧਾਵਾਂ ਤਿਆਰ ਕੀਤੀਆਂ ਜਾ ਸਕਣ।ਅਰਥਵਿਵਸਥਾ ’ਤੇ ਪ੍ਰਭਾਵਸੰਯੁਕਤ ਅਰਬ ਅਮੀਰਾਤ ਦੀ ਅਰਥਵਿਵਸਥਾ ’ਚ ਸੈਰ-ਸਪਾਟਾ ਦਾ ਯੋਗਦਾਨ ਲੱਗਭਗ 14 ਫੀਸਦੀ ਹੈ। 2025 ਦੇ ਆਖਿਰ ਤੱਕ ਦੁਬਈ ’ਚ ਕਰੀਬ 1.54 ਲੱਖ ਹੋਟਲ ਕਮਰੇ ਉਪਲੱਬਧ ਸਨ, ਜੋ ਹੁਣ ਮੰਗ ’ਚ ਕਮੀ ਕਾਰਨ ਦਬਾਅ ’ਚ ਹਨ। ਹੋਟਲ ਇੰਡਸਟਰੀ ’ਚ ਗਿਰਾਵਟ ਦਾ ਅਸਰ ਸਿਰਫ ਰਿਹਾਇਸ਼ ਤੱਕ ਸੀਮਤ ਨਹੀਂ ਹੈ, ਬਲਕਿ ਇਸ ਨਾਲ ਜੁੜੇ ਰਿਟੇਲ, ਟ੍ਰਾਂਸਪੋਰਟ, ਫੂਡ ਐਂਡ ਬੇਵਰੇਜ ਅਤੇ ਐਂਟਰਟੇਨਮੈਂਟ ਸੈਕਟਰ ’ਤੇ ਵੀ ਪੈ ਰਿਹਾ ਹੈ।