Big News: ਦੇਸ਼ ਵਿੱਚ ਸੁਰੱਖਿਆ ਅਲਰਟ ਜਾਰੀ ਕੀਤਾ ਗਿਆ ਹੈ। ਦੱਸ ਦੇਈਏ ਕਿ ਇਸ ਸਮੇਂ ਲੋਕਾਂ ਵਿਚਾਲੇ ਦਹਿਸ਼ਤ ਦਾ ਮਾਹੌਲ ਹੈ। ਇਹ ਖਬਰ ਬੰਗਲਾਦੇਸ਼ ਤੋਂ ਸਾਹਮਣੇ ਆ ਰਹੀ ਹੈ। ਜਿੱਥੇ ਪੁਲਿਸ ਨੇ ਦੇਸ਼ ਭਰ 'ਚ ਸੰਭਾਵੀ ਅੱਤਵਾਦੀ ਹਮਲਿਆਂ ਦੇ ਖ਼ਦਸ਼ੇ ਨੂੰ ਵੇਖਦੇ ਹੋਏ ਰਾਸ਼ਟਰਵਿਆਪੀ ਸੁਰੱਖਿਆ ਅਲਰਟ ਜਾਰੀ ਕੀਤਾ ਹੈ। ਇਹ ਚਿਤਾਵਨੀ ਸੰਸਦ ਭਵਨ ਕੰਪਲੈਕਸ ਸਮੇਤ ਕਈ ਮਹੱਤਵਪੂਰਨ ਸਰਕਾਰੀ ਤੇ ਜਨਤਕ ਸਥਾਨਾਂ 'ਤੇ ਹਮਲੇ ਦੀਆਂ ਖੁਫੀਆ ਰਿਪੋਰਟਾਂ ਤੋਂ ਬਾਅਦ ਦਿੱਤੀ ਗਈ ਹੈ।ਸਰੋਤਾਂ ਅਨੁਸਾਰ ਸੁਰੱਖਿਆ ਅਲਰਟ...ਨਿਸ਼ਾਨੇ 'ਤੇ ਮੁੱਖ ਸਥਾਨ ਪੁਲਿਸ ਹੈੱਡਕੁਆਰਟਰ ਦੁਆਰਾ ਜਾਰੀ ਇੱਕ ਗੁਪਤ ਪੱਤਰ ਅਨੁਸਾਰ, ਅੱਤਵਾਦੀ ਸੰਸਦ ਕੰਪਲੈਕਸ, ਧਾਰਮਿਕ ਸਥਾਨਾਂ, ਮਨੋਰੰਜਨ ਕੇਂਦਰਾਂ ਅਤੇ ਫੌਜੀ ਤੇ ਪੁਲਿਸ ਸਥਾਪਨਾਵਾਂ ਨੂੰ ਨਿਸ਼ਾਨਾ ਬਣਾ ਸਕਦੇ ਹਨ। ਖ਼ਾਸ ਕਰਕੇ ਪੁਲਸ ਅਤੇ ਫੌਜ ਦੇ ਸ਼ਸਤਰਗਾਰਾਂ (Armouries) ਦੀ ਸੁਰੱਖਿਆ ਵਧਾ ਦਿੱਤੀ ਗਈ ਹੈ।ਖੁਫੀਆ ਜਾਣਕਾਰੀਪੁਲਿਸ ਅਧਿਕਾਰੀਆਂ ਨੇ ਇਸ ਅਲਰਟ ਨੂੰ 'ਅਤਿ ਜ਼ਰੂਰੀ ਅਤੇ ਗੁਪਤ' ਸ਼੍ਰੇਣੀ ਵਿੱਚ ਰੱਖਿਆ ਹੈ। ਖ਼ਬਰਾਂ ਮੁਤਾਬਕ ਇਹ ਅਲਰਟ ਇੱਕ ਪਾਬੰਦੀਸ਼ੁਦਾ ਅੱਤਵਾਦੀ ਸੰਗਠਨ ਦੇ ਮੈਂਬਰ ਇਸਤੀਆਕ ਅਹਿਮਦ ਸਾਮੀ ਉਰਫ ਅਬੂ ਬਕਰ ਦੀ ਗ੍ਰਿਫਤਾਰੀ ਤੋਂ ਬਾਅਦ ਜਾਰੀ ਕੀਤਾ ਗਿਆ ਹੈ, ਜੋ ਕਿ ਦੋ ਬਰਖਾਸਤ ਕੀਤੇ ਗਏ ਫੌਜੀ ਕਰਮਚਾਰੀਆਂ ਦੇ ਸੰਪਰਕ 'ਚ ਸੀ।ਸੁਰੱਖਿਆ ਏਜੰਸੀਆਂ ਦੀ ਮੁਸਤੈਦੀਪੁਲਿਸ ਹੈੱਡਕੁਆਰਟਰ ਨੇ ਅਪਰਾਧ ਜਾਂਚ ਵਿਭਾਗ (CID), ਵਿਸ਼ੇਸ਼ ਸ਼ਾਖਾ (SB) ਅਤੇ ਅੱਤਵਾਦ ਵਿਰੋਧੀ ਤੇ ਅੰਤਰਰਾਸ਼ਟਰੀ ਅਪਰਾਧ ਇਕਾਈ (CTTC) ਸਮੇਤ ਸਾਰੀਆਂ ਵਿਸ਼ੇਸ਼ ਇਕਾਈਆਂ ਨੂੰ ਚੌਕਸੀ ਵਧਾਉਣ ਦੇ ਸਖ਼ਤ ਨਿਰਦੇਸ਼ ਦਿੱਤੇ ਹਨ। ਖ਼ਤਰੇ ਦੀ ਗੰਭੀਰਤਾਜਾਂਚ ਰਿਪੋਰਟਾਂ ਵਿੱਚ ਦੋ ਮੁੱਖ ਸਾਜ਼ਿਸ਼ਕਰਤਾਵਾਂ ਦੇ ਨਾਮ ਵੀ ਸਾਹਮਣੇ ਆਏ ਹਨ, ਜਿਨ੍ਹਾਂ ਨੂੰ ਦੇਸ਼ ਦੀ ਸੁਰੱਖਿਆ ਲਈ 'ਬੇਹੱਦ ਖ਼ਤਰਨਾਕ' ਦੱਸਿਆ ਗਿਆ ਹੈ। ਅਧਿਕਾਰੀਆਂ ਅਨੁਸਾਰ ਅੱਤਵਾਦੀ ਸਮੂਹ ਹਮਲੇ ਕਰਨ ਲਈ ਕਈ ਤਰ੍ਹਾਂ ਦੇ ਵੱਖ-ਵੱਖ ਤਰੀਕੇ ਅਪਣਾ ਸਕਦੇ ਹਨ। ਫਿਲਹਾਲ ਪੂਰੇ ਦੇਸ਼ ਦੀ ਪੁਲਿਸ ਨੂੰ ਹਾਈ ਅਲਰਟ 'ਤੇ ਰੱਖਿਆ ਗਿਆ ਹੈ ਅਤੇ ਸੰਵੇਦਨਸ਼ੀਲ ਇਲਾਕਿਆਂ 'ਚ ਗਸ਼ਤ ਵਧਾ ਦਿੱਤੀ ਗਈ ਹੈ।ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।