Punjab News: ਕੇਂਦਰ ਸਰਕਾਰ ਨੇ ਪਾਰਟੀ ਛੱਡਣ ਵਾਲੇ ਆਮ ਆਦਮੀ ਪਾਰਟੀ (AAP) ਦੇ ਸੱਤ ਸੰਸਦ ਮੈਂਬਰਾਂ ਵਿੱਚੋਂ ਤੀਜੇ ਸੰਸਦ ਮੈਂਬਰ ਅਸ਼ੋਕ ਮਿੱਤਲ ਨੂੰ ਸੁਰੱਖਿਆ ਪ੍ਰਦਾਨ ਕੀਤੀ ਹੈ। ਜਿੱਥੇ 26 ਅਪ੍ਰੈਲ ਨੂੰ 'ਆਪ' ਸਰਕਾਰ ਨੇ ਸਾਬਕਾ ਕ੍ਰਿਕਟਰ ਅਤੇ ਰਾਜ ਸਭਾ ਮੈਂਬਰ ਹਰਭਜਨ ਸਿੰਘ ਭੱਜੀ ਦੀ Y-ਸ਼੍ਰੇਣੀ ਦੀ ਸੁਰੱਖਿਆ ਵਾਪਸ ਲੈ ਲਈ।ਉਨ੍ਹਾਂ ਦੇ ਜਲੰਧਰ ਸਥਿਤ ਘਰ 'ਤੇ ਤਾਇਨਾਤ ਪੰਜਾਬ ਪੁਲਿਸ ਦੇ ਕਰਮਚਾਰੀਆਂ ਨੂੰ ਤੁਰੰਤ ਵਾਪਸ ਬੁਲਾ ਲਿਆ ਗਿਆ ਹੈ। ਉੱਥੇ ਹੀ ਇਸ ਤੋਂ ਥੋੜ੍ਹੀ ਦੇਰ ਬਾਅਦ ਕੇਂਦਰ ਸਰਕਾਰ ਨੇ ਭੱਜੀ ਨੂੰ ਸੀਆਰਪੀਐਫ ਸੁਰੱਖਿਆ ਪ੍ਰਦਾਨ ਕੀਤੀ, ਜਿਨ੍ਹਾਂ ਨੂੰ ਉਨ੍ਹਾਂ ਦੇ ਘਰ ਦੇ ਬਾਹਰ ਤਾਇਨਾਤ ਕੀਤਾ ਗਿਆ ਹੈ।ਇਹ ਵੀ ਪੜ੍ਹੋ: Pathankot News : 11 ਦਿਨਾਂ ਦੇ ਬੱਚੇ ਨੂੰ ਅੱਗ 'ਚ ਜਲਦਾ ਦੇਖਦੀ ਰਹੀ ਮਾਂ , ਪਿਤਾ ਦੀ ਸ਼ਿਕਾਇਤ 'ਤੇ ਮਾਮਲਾ ਦਰਜ, ਕਿਹਾ - ਪਤਨੀ ਨੇੜੇ ਖੜ੍ਹੀ ਸੀਹਾਲਾਂਕਿ ਭੱਜੀ ਨੇ ਅਜੇ ਤੱਕ 'ਆਪ' ਛੱਡਣ ਜਾਂ ਭਾਜਪਾ ਵਿੱਚ ਸ਼ਾਮਲ ਹੋਣ ਬਾਰੇ ਕੋਈ ਟਿੱਪਣੀ ਨਹੀਂ ਕੀਤੀ ਹੈ, ਪਰ ਰਾਘਵ ਚੱਢਾ ਨੇ ਦਾਅਵਾ ਕੀਤਾ ਕਿ ਉਹ ਵੀ ਇਸ ਵਿੱਚ ਸ਼ਾਮਲ ਸਨ। ਭੱਜੀ ਤੋਂ ਪਹਿਲਾਂ, 'ਆਪ' ਸਰਕਾਰ ਨੇ ਵੀ ਚੱਢਾ ਦੀ Z+ ਸੁਰੱਖਿਆ ਵਾਪਸ ਲੈ ਲਈ ਸੀ। ਬਾਅਦ ਵਿੱਚ ਉਨ੍ਹਾਂ ਨੂੰ ਕੇਂਦਰ ਸਰਕਾਰ ਤੋਂ ਇਹੀ ਸੁਰੱਖਿਆ ਮਿਲੀ।ਇਸ ਦੌਰਾਨ, 'ਆਪ' ਛੱਡਣ ਵਾਲੇ ਦੂਜੇ ਰਾਜ ਸਭਾ ਮੈਂਬਰ ਵਿਕਰਮਜੀਤ ਸਾਹਨੀ ਨੇ ਦਾਅਵਾ ਕੀਤਾ ਕਿ 'ਆਪ' ਸੁਪਰੀਮੋ ਅਰਵਿੰਦ ਕੇਜਰੀਵਾਲ ਨੇ ਉਨ੍ਹਾਂ ਤੋਂ ਅਸਤੀਫ਼ਾ ਮੰਗਿਆ ਸੀ। ਮੈਂ ਆਪਣਾ ਮਨ ਬਣਾ ਲਿਆ ਸੀ, ਪਰ ਫਿਰ ਮੇਰੇ ਸਲਾਹਕਾਰਾਂ ਨੇ ਮੈਨੂੰ ਰੋਕ ਦਿੱਤਾ। ਸਾਹਨੀ ਨੇ ਕਿਹਾ ਕਿ ਪੰਜਾਬ ਇਸ ਸਮੇਂ ਆਈ.ਸੀ.ਯੂ. ਵਿੱਚ ਹੈ। ਇਸਨੂੰ ਬਚਾਉਣ ਲਈ, ਕੇਂਦਰ ਸਰਕਾਰ ਦੇ ਮਜ਼ਬੂਤ ਸਮਰਥਨ ਜਾਂ ਸਹਿਯੋਗ ਦੀ ਲੋੜ ਹੈ।ਇਹ ਵੀ ਪੜ੍ਹੋ: Weather Update : ਭਿਆਨਕ ਗਰਮੀ ਤੋਂ ਮਿਲ ਸਕਦੀ ਹੈ ਰਾਹਤ , ਆਉਣ ਵਾਲੇ ਦਿਨਾਂ 'ਚ ਮੀਂਹ ਅਤੇ ਤੂਫ਼ਾਨ ਦੀ ਸੰਭਾਵਨਾ ,ਜਾਣੋ ਕਿਹੋ ਜਿਹਾ ਰਹੇਗਾ ਮੌਸਮ ਇਸ ਦੌਰਾਨ 'ਆਪ' ਨਾ ਛੱਡਣ ਵਾਲੇ ਸੰਸਦ ਮੈਂਬਰ ਸੰਤ ਸੀਚੇਵਾਲ ਨੇ ਕਿਹਾ, "ਰਾਘਵ ਚੱਢਾ ਨੇ ਮੈਨੂੰ 16, 17 ਅਤੇ 18 ਅਪ੍ਰੈਲ ਨੂੰ ਚਾਹ 'ਤੇ ਸੱਦਾ ਦਿੱਤਾ ਸੀ। ਇਸ ਦੌਰਾਨ ਮੈਂ ਉਨ੍ਹਾਂ ਨੂੰ ਕਿਸੇ ਤਰ੍ਹਾਂ ਦਾ ਆਜ਼ਾਦ ਗਰੁੱਪ ਜਾਂ ਕਿਸੇ ਵਿੱਚ ਸ਼ਾਮਲ ਹੋਣ ਤੋਂ ਮਨ੍ਹਾ ਕਰ ਦਿੱਤਾ।"ਦੱਸ ਦਈਏ ਕਿ ਪੰਜਾਬ ਦੀ ਸਿਆਸਤ ਵਿੱਚ ਉਦੋਂ ਤੋਂ ਹਲਚਲ ਮੱਚੀ ਹੋਈ ਹੈ, ਜਦੋਂ ਤੋਂ AAP ਦੇ 7 ਰਾਜ ਸਭਾ ਮੈਂਬਰਾਂ ਨੇ ਪਾਰਟੀ ਛੱਡ ਕੇ ਭਾਜਪਾ ਦਾ ਪੱਲਾ ਫੜ ਲਿਆ ਹੈ, ਜਿਸ ਤੋਂ ਬਾਅਦ ਕਈ ਸੰਸਦ ਮੈਂਬਰਾਂ ਦੀ ਸਿਕਿਊਰਿਟੀ ਵੀ ਵਾਪਸ ਲਈ ਅਤੇ ਇੱਥੋਂ ਤੱਕ ਜਲੰਧਰ ਵਿੱਚ ਹਰਭਜਨ ਸਿੰਘ ਦੀ ਕੋਠੀ ਦੇ ਬਾਹਰ ਗੱਦਾਰ ਵੀ ਲਿੱਖਿਆ ਗਿਆ। ਇਸ ਦੇ ਨਾਲ ਹੀ ਚੋਣਾਂ ਤੋਂ ਪਹਿਲਾਂ ਪੰਜਾਬ ਸਰਕਾਰ ਲਈ ਇਹ ਵੱਡਾ ਝਟਕਾ ਸੀ।