Earthquake: ਭੂਚਾਲ ਦੇ ਝਟਕਿਆਂ ਨੇ ਇੱਕ ਵਾਰ ਫਿਰ ਤੋਂ ਧਰਤੀ ਨੂੰ ਬੁਰੀ ਤਰ੍ਹਾਂ ਹਿਲਾ ਕੇ ਰੱਖ ਦਿੱਤਾ। ਦਰਅਸਲ, ਲੋਕਾਂ ਵਿਚਾਲੇ ਉਸ ਸਮੇਂ ਹਾਹਾਕਾਰ ਮੱਚ ਗਿਆ, ਜਦੋਂ ਅਚਾਨਕ ਧਰਤੀ ਕੰਬਣ ਲੱਗੀ। ਦੱਸ ਦੇਈਏ ਕਿ ਜਰਮਨ ਰਿਸਰਚ ਸੈਂਟਰ ਫਾਰ ਜੀਓਸਾਇੰਸਿਜ਼ ਨੇ ਰਿਪੋਰਟ ਦਿੱਤੀ ਹੈ ਕਿ ਸੋਮਵਾਰ ਸਵੇਰੇ ਜਾਪਾਨ ਦੇ ਹੋਕਾਈਡੋ ਵਿੱਚ 6.1 ਦੀ ਤੀਬਰਤਾ ਵਾਲਾ ਜ਼ਬਰਦਸਤ ਭੂਚਾਲ ਆਇਆ। ਇਸ ਤੋਂ ਕੁਝ ਦਿਨ ਪਹਿਲਾਂ 7.4 ਤੀਬਰਤਾ ਵਾਲਾ ਭੂਚਾਲ ਆਇਆ ਸੀ। ਇਸ ਭੂਚਾਲ ਕਾਰਨ ਲੋਕਾਂ 'ਚ ਕਾਫ਼ੀ ਦਹਿਸ਼ਤ ਫੈਲ ਗਈ। ਜੀ. ਐੱਫ. ਜ਼ੈੱਡ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਭੂਚਾਲ ਕਰੀਬ 5.30 ਵਜੇ ਆਇਆ ਅਤੇ ਇਸਦਾ ਕੇਂਦਰ ਜ਼ਮੀਨ ਤੋਂ 80 ਕਿਲੋਮੀਟਰ ਦੀ ਡੂੰਘਾਈ 'ਤੇ ਸਥਿਤ ਸੀ। ਪਿਛਲੇ ਸੋਮਵਾਰ ਵੀ ਉੱਤਰੀ ਜਾਪਾਨ ਵਿੱਚ 7.4 ਤੀਬਰਤਾ ਵਾਲਾ ਸ਼ਕਤੀਸ਼ਾਲੀ ਭੂਚਾਲ ਆਇਆ ਸੀ, ਜਿਸ ਤੋਂ ਬਾਅਦ ਤੱਟਵਰਤੀ ਖੇਤਰਾਂ ਲਈ ਸੁਨਾਮੀ ਦੀ ਚਿਤਾਵਨੀ ਜਾਰੀ ਕੀਤੀ ਗਈ ਸੀ। ਦੱਸਣਯੋਗ ਹੈ ਕਿ ਜਾਪਾਨ ਦੁਨੀਆ ਦੇ ਸਭ ਤੋਂ ਵੱਧ ਭੂਚਾਲ-ਸਰਗਰਮ ਦੇਸ਼ਾਂ ਵਿੱਚੋਂ ਇੱਕ ਹੈ, ਜਿਹੜਾ ਪ੍ਰਸ਼ਾਂਤ "ਰਿੰਗ ਆਫ਼ ਫਾਇਰ" ਦੇ ਪੱਛਮੀ ਕਿਨਾਰੇ ਦੇ ਨਾਲ ਚਾਰ ਪ੍ਰਮੁੱਖ ਟੈਕਟੋਨਿਕ ਪਲੇਟਾਂ ਦੇ ਉੱਪਰ ਸਥਿਤ ਹੈ। ਅਧਿਕਾਰੀਆਂ ਨੇ ਚਿਤਾਵਨੀ ਜਾਰੀ ਕੀਤੀਅਧਿਕਾਰੀਆਂ ਨੇ ਚਿਤਾਵਨੀ ਦਿੱਤੀ ਹੈ ਕਿ 3 ਮੀਟਰ ਦੀ ਉਚਾਈ ਤੱਕ ਪਹੁੰਚਣ ਵਾਲੀਆਂ ਖ਼ਤਰਨਾਕ ਲਹਿਰਾਂ ਇਵਾਤੇ ਪ੍ਰੀਫੈਕਚਰ ਅਤੇ ਹੋਕਾਈਡੋ ਦੇ ਕੁਝ ਹਿੱਸਿਆਂ ਨੂੰ ਪ੍ਰਭਾਵਿਤ ਕਰ ਸਕਦੀਆਂ ਹਨ, ਇਸ ਲਈ ਸਥਾਨਕ ਨਿਵਾਸੀਆਂ ਨੂੰ ਉੱਚੀਆਂ ਥਾਵਾਂ 'ਤੇ ਜਾਣ ਦੀ ਅਪੀਲ ਕੀਤੀ ਗਈ ਹੈ। ਇਸ ਟਾਪੂ ਸਮੂਹ ਵਿੱਚ ਆਮ ਤੌਰ 'ਤੇ ਹਰ ਸਾਲ ਲਗਭਗ 1,500 ਭੂਚਾਲ ਆਉਂਦੇ ਹਨ ਅਤੇ ਦੁਨੀਆ ਦੇ ਲਗਭਗ 18 ਫੀਸਦੀ ਭੂਚਾਲ ਇੱਥੇ ਹੀ ਆਉਂਦੇ ਹਨ।Read More: Schools Holidays: ਹੀਟਵੇਵ ਵਿਚਾਲੇ ਛੁੱਟੀਆਂ ਦਾ ਹੋਇਆ ਐਲਾਨ, ਸਰਕਾਰੀ-ਨਿੱਜੀ ਸਣੇ ਸਾਰੇ ਸਕੂਲਾਂ 'ਤੇ ਲਾਗੂ ਹੋਏਗਾ ਹੁਕਮ; ਸਿਹਤ ਲਈ ਵਧਿਆ ਖ਼ਤਰਾ... ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।