Assam Exit Poll 2026 : ਅਸਾਮ ਵਿਧਾਨ ਸਭਾ ਚੋਣਾਂ ਕਿਹੜੀ ਪਾਰਟੀ ਜਿੱਤੇਗੀ? ਕੀ ਮੁੱਖ ਮੰਤਰੀ ਹਿਮੰਤ ਬਿਸਵਾ ਸਰਮਾ ਤੀਜੀ ਵਾਰ ਮੁੱਖ ਮੰਤਰੀ ਬਣਨਗੇ ਜਾਂ ਕੀ ਸੱਤਾ ਵਿੱਚ ਤਬਦੀਲੀ ਹੋਵੇਗੀ? ਐਗਜ਼ਿਟ ਪੋਲ ਦੇ ਨਤੀਜਿਆਂ ਨੇ ਰਾਜ ਵਿੱਚ ਸਿਆਸੀ ਹਲਚਲ ਵਧਾ ਦਿੱਤੀ ਹੈ। ਮੈਟਰਾਈਜ਼ (Matrize) ਐਗਜ਼ਿਟ ਪੋਲ ਦੇ ਅਨੁਸਾਰ ਅਸਾਮ 'ਚ ਮੁੱਖ ਮੰਤਰੀ ਹਿਮੰਤ ਬਿਸਵਾ ਸਰਮਾ ਦੀ ਅਗਵਾਈ ਬੀਜੇਪੀ ਗਠਜੋੜ ਦੀ ਸੱਤਾ ਬਰਕਰਾਰ ਰਹਿੰਦੀ ਦਿਖਾਈ ਦੇ ਰਹੀ ਹੈ। ਐਗਜ਼ਿਟ ਪੋਲ ਵਿੱਚ NDA ਗਠਜੋੜ ਬਹੁਮਤ ਦੇ ਜਾਦੂਈ ਅੰਕੜੇ ਨੂੰ ਆਸਾਨੀ ਨਾਲ ਪਾਰ ਕਰਦਾ ਦਿੱਖ ਰਿਹਾ ਹੈ।ਮੈਟਰਾਈਜ਼ ਦੇ ਅਨੁਸਾਰ ਰਾਜ ਵਿੱਚ ਭਾਜਪਾ ਅਤੇ ਕਾਂਗਰਸ ਗਠਜੋੜ ਵਿਚਕਾਰ ਕੜੀ ਟੱਕਰ ਹੈ, ਪਰ NDA ਸੱਤਾ ਬਚਾਉਣ 'ਚ ਕਾਮਯਾਬ ਹੁੰਦਾ ਦਿੱਖ ਰਿਹਾ ਹੈ। ਇਸ ਵਾਰ ਕਾਂਗਰਸ ਗਠਜੋੜ ਦੀਆਂ ਸੀਟਾਂ ਹੋਰ ਘੱਟ ਸਕਦੀਆਂ ਹਨ।ਮੈਟਰਾਈਜ਼ (Matrize) ਐਗਜ਼ਿਟ ਪੋਲ ਦੇ ਅਨੁਸਾਰਭਾਜਪਾ ਗਠਜੋੜ (NDA) ਨੂੰ 85 ਤੋਂ 95 ਸੀਟਾਂ ਮਿਲ ਸਕਦੀਆਂ ਹਨ।ਕਾਂਗਰਸ ਗਠਜੋੜ (ASM/Mahajot) ਨੂੰ 25 ਤੋਂ 32 ਸੀਟਾਂ ਮਿਲ ਸਕਦੀਆਂ ਹਨ।ਹੋਰ ਨੂੰ 6 ਤੋਂ 12 ਸੀਟਾਂ ਮਿਲ ਸਕਦੀਆਂ ਹਨ।ਰਾਜ ਵਿੱਚ ਬਹੁਮਤ ਲਈ ਜਾਦੂਈ ਅੰਕੜਾ 64 ਸੀਟਾਂ ਹੈ।ਵੋਟ ਸ਼ੇਅਰ ਦਾ ਅਨੁਮਾਨਭਾਜਪਾ ਗਠਜੋੜ - 45.5 ਪ੍ਰਤੀਸ਼ਤਕਾਂਗਰਸ ਗਠਜੋੜ - 39.8 ਪ੍ਰਤੀਸ਼ਤਹੋਰ - 14.7 ਪ੍ਰਤੀਸ਼ਤਭਾਜਪਾ ਗਠਜੋੜ ਨਾ ਸਿਰਫ਼ ਸੀਟਾਂ ਬਚਾਉਣ 'ਚ ਕਾਮਯਾਬ ਹੁੰਦਾ ਦਿਖਾਈ ਦੇ ਰਿਹਾ ਹੈ ਬਲਕਿ ਵੋਟ ਸ਼ੇਅਰ 'ਚ ਵੀ ਮਜਬੂਤ ਇਜ਼ਾਫਾ ਕਰਦੇ ਹੋਏ ਸੱਤਾ ਦੀ ਦੌੜ ਵਿੱਚ ਅੱਗੇ ਹੈ।ਪਿਛਲੀਆਂ 2021 ਵਿਧਾਨ ਸਭਾ ਚੋਣਾਂ ਵਿੱਚ :ਐਨਡੀਏ (ਬੀਜੇਪੀ+) ਨੇ 75 ਸੀਟਾਂ ਜਿੱਤੀਆਂ ਸੀ (ਬੀਜੇਪੀ-60, ਏਜੀਪੀ-9, ਯੂਪੀਪੀਐਲ-6)Mahajot (ਕਾਂਗਰਸ+) ਨੇ 50 ਸੀਟਾਂ ਜਿੱਤੀਆਂ ਸਨ ਹੋਰ ਪਾਰਟੀਆਂ ਨੇ 1 ਸੀਟ ਜਿੱਤੀ ਸੀ।ਇਸ ਵਾਰ ਐਗਜ਼ਿਟ ਪੋਲ ਐਨਡੀਏ ਦੀਆਂ ਸੀਟਾਂ ਵਿੱਚ ਵਾਧਾ (75 ਤੋਂ 85-95) ਅਤੇ ਕਾਂਗਰਸ ਗਠਜੋੜ ਵਿੱਚ ਗਿਰਾਵਟ ਦਾ ਅਨੁਮਾਨ ਹੈ।2026 ਦੀਆਂ ਅਸਾਮ ਵਿਧਾਨ ਸਭਾ ਚੋਣਾਂ ਵਿੱਚ ਮੁੱਖ ਗੱਠਜੋੜ :NDA = BJP + AGP + BPFASM/Mahajot = INC + Raijor Dal + Assam Jatiya Parishad + CPI(M) + CPI(ML)OTHERS = AIUDF + UPPL + AITMC + AAPਹੁਣ ਸਾਰਿਆਂ ਦੇ ਮਨ ਵਿੱਚ ਇਹ ਸਵਾਲ ਹੈ ਕਿ ਕੀ ਹਿਮੰਤ ਬਿਸਵਾ ਸਰਮਾ ਤੀਜੀ ਵਾਰ ਮੁੱਖ ਮੰਤਰੀ ਬਣਨਗੇ? ਇਹ ਫੈਸਲਾ ਹੁਣ ਵਿਧਾਨ ਸਭਾ ਦੇ ਨਤੀਜਿਆਂ ਅਤੇ 4 ਮਈ ਨੂੰ ਵਿਧਾਨ ਸਭਾ ਦੇ ਨੇਤਾ ਦੀ ਚੋਣ ਨਾਲ ਹੋਵੇਗਾ।ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।