Raghav Chadha: ਰਾਘਵ ਚੱਢਾ ਨੂੰ ਵੱਡਾ ਝਟਕਾ! BJP 'ਚ ਸ਼ਾਮਲ ਹੁੰਦੇ ਹੀ ਹੋਇਆ ਇਹ ਨੁਕਸਾਨ; ਮੱਚਿਆ ਹਾਹਾਕਾਰ

Wait 5 sec.

Raghav Chadha Big Blow: ਆਮ ਆਦਮੀ ਪਾਰਟੀ (AAP) ਤੋਂ ਵੱਖ ਹੋਣ ਤੋਂ ਬਾਅਦ, ਰਾਜ ਸਭਾ ਮੈਂਬਰ ਰਾਘਵ ਚੱਢਾ ਦੀ ਸੋਸ਼ਲ ਮੀਡੀਆ 'ਤੇ ਮੌਜੂਦਗੀ ਸਪੱਸ਼ਟ ਹੋ ਗਈ ਹੈ। ਇੰਸਟਾਗ੍ਰਾਮ 'ਤੇ ਉਨ੍ਹਾਂ ਦੇ ਫਾਲੋਅਰਜ਼ ਵਿੱਚ ਭਾਰੀ ਗਿਰਾਵਟ ਆਈ ਹੈ, ਜਿਸ ਕਾਰਨ ਰਾਜਨੀਤਿਕ ਹਲਕਿਆਂ ਵਿੱਚ ਚਰਚਾਵਾਂ ਤੇਜ਼ ਹੋ ਗਈਆਂ ਹਨ। ਜਾਣਕਾਰੀ ਲਈ ਦੱਸ ਦੇਈਏ ਕਿ ਰਾਘਵ ਚੱਢਾ ਦੇ ਨਾਲ 'ਆਪ' ਛੱਡਣ ਵਾਲੇ ਸੰਸਦ ਮੈਂਬਰਾਂ ਵਿੱਚ ਸੰਦੀਪ ਪਾਠਕ, ਸਵਾਤੀ ਮਾਲੀਵਾਲ, ਅਸ਼ੋਕ ਮਿੱਤਲ, ਵਿਕਰਮਜੀਤ ਸਾਹਨੀ, ਰਾਜਿੰਦਰ ਗੁਪਤਾ ਅਤੇ ਸਾਬਕਾ ਕ੍ਰਿਕਟਰ ਹਰਭਜਨ ਸਿੰਘ ਸ਼ਾਮਲ ਹਨ। ਇਨ੍ਹਾਂ ਵਿਚੋਂ ਛੇ ਸੰਸਦ ਮੈਂਬਰ ਪੰਜਾਬ ਤੋਂ ਹਨ ਅਤੇ ਇੱਕ ਦਿੱਲੀ ਤੋਂ; ਨਤੀਜੇ ਵਜੋਂ ਇਸ ਕਦਮ ਦਾ ਪੰਜਾਬ ਦੀ ਰਾਜਨੀਤੀ 'ਤੇ ਸਿੱਧਾ ਪ੍ਰਭਾਵ ਪੈਣ ਦੀ ਉਮੀਦ ਹੈ।ਆਪ ਛੱਡਣ ਅਤੇ ਭਾਜਪਾ ਵਿਚ ਸ਼ਾਮਲ ਹੋਣ ਵਾਲੇ ਰਾਘਵ ਚੱਢਾ ਨੂੰ ਵੱਡਾ ਝਟਕਾ ਲੱਗਿਆ ਹੈ। BJP 'ਚ ਜਾਂਦੇ ਹੀ ਰਾਘਵ ਚੱਢਾ ਦੇ ਇੰਸਟਗ੍ਰਾਮ ਫੋਲੋਅਰਸ ਅਚਾਨਕ ਡਿੱਗੇ ਹਨ। ਉਨ੍ਹਾਂ ਨੂੰ 1 ਦਿਨ 'ਚ 1 ਮਿਲੀਅਨ ਤੋਂ ਜ਼ਿਆਦਾ ਲੋਕਾਂ ਨੇ ਕੀਤਾ ਅਨਫਾਲੋ ਕਰ ਦਿੱਤਾ ਹੈ। ਫੇਸਬੁੱਕ ’ਤੇ ਵੀ ਹਜ਼ਾਰਾਂ ਲੋਕਾਂ ਨੇ ਉਨ੍ਹਾਂ ਦੇ ਇਸ ਫੈਸਲੇ ਵਿਰੁੱਧ ਤਿੱਖੀ ਪ੍ਰਤੀਕਿਰਿਆ ਦਿੱਤੀ ਹੈ।ਰਾਘਵ ਚੱਢਾ ਦੇ ਫਾਲੋਅਰਸ ਡਿੱਗੇ ਸ਼ੁੱਕਰਵਾਰ ਸ਼ਾਮ ਨੂੰ ਜਿਵੇਂ ਹੀ ਚੱਢਾ ਦੇ ਭਾਜਪਾ ਵਿੱਚ ਜਾਣ ਦੀ ਖ਼ਬਰ ਆਈ, ਇੰਟਰਨੈੱਟ ’ਤੇ ਉਨ੍ਹਾਂ ਵਿਰੁੱਧ ਗੁੱਸੇ ਦੀ ਲਹਿਰ ਦੌੜ ਗਈ। ਰਿਪੋਰਟਾਂ ਮੁਤਾਬਕ ਖ਼ਬਰ ਆਉਣ ਦੇ ਕੁਝ ਹੀ ਘੰਟਿਆਂ ਅੰਦਰ ਰਾਘਵ ਚੱਢਾ ਦੇ ਇੰਸਟਾਗ੍ਰਾਮ ਫਾਲੋਅਰਜ਼ ਦੀ ਗਿਣਤੀ 1.46 ਕਰੋੜ (14.6 ਮਿਲੀਅਨ) ਤੋਂ ਘਟ ਕੇ 1.36 ਕਰੋੜ ਰਹਿ ਗਈ ਹੈ।ਰਾਘਵ ਚੱਢਾ ਦੀਆਂ ਤਸਵੀਰਾਂ ਅਤੇ ਪੋਸਟਾਂ ਦੇ ਕਮੈਂਟ ਸੈਕਸ਼ਨ ਵਿੱਚ ਹਜ਼ਾਰਾਂ ਲੋਕਾਂ ਨੇ ਆਪਣੀ ਨਾਰਾਜ਼ਗੀ ਜ਼ਾਹਰ ਕੀਤੀ ਹੈ। ਲੋਕਾਂ ਨੇ ‘Unfollow Raghav Chadha’ (ਰਾਘਵ ਚੱਢਾ ਨੂੰ ਅਨਫਾਲੋ ਕਰੋ) ਦੀ ਮੁਹਿੰਮ ਚਲਾ ਦਿੱਤੀ ਹੈ। ਬਹੁਤ ਸਾਰੇ ਵਰਤੋਂਕਾਰਾਂ ਨੇ ਉਨ੍ਹਾਂ ਨੂੰ ‘ਹੀਰੋ ਤੋਂ ਜ਼ੀਰੋ’ ਅਤੇ ‘ਪੰਜਾਬ ਦਾ ਗੱਦਾਰ’ ਵਰਗੇ ਤਿੱਖੇ ਸ਼ਬਦਾਂ ਨਾਲ ਨਿਵਾਜਿਆ ਹੈ। ਅੰਕੜਿਆਂ ਮੁਤਾਬਕ ਸਿਰਫ਼ ਇੰਸਟਾਗ੍ਰਾਮ ’ਤੇ ਹੀ ਲਗਭਗ ਇੱਕ ਲੱਖ ਤੋਂ ਵੱਧ ਨਕਾਰਾਤਮਕ ਪ੍ਰਤੀਕਿਰਿਆਵਾਂ ਦਰਜ ਕੀਤੀਆਂ ਗਈਆਂ ਹਨ।ਜਾਣੋ ਕਿਉਂ ਬਦਲੀ ਪਾਰਟੀ ?ਸੂਤਰਾਂ ਅਨੁਸਾਰ, ਇਹ ਵੱਡਾ ਰਾਜਨੀਤਿਕ ਵਿਕਾਸ 5 ਅਪ੍ਰੈਲ ਨੂੰ ਸ਼ੁਰੂ ਹੋਇਆ, ਜਦੋਂ 'ਆਪ' ਲੀਡਰਸ਼ਿਪ ਨੇ ਰਾਘਵ ਚੱਢਾ ਨੂੰ ਰਾਜ ਸਭਾ ਵਿੱਚ ਡਿਪਟੀ ਲੀਡਰ ਦੇ ਅਹੁਦੇ ਤੋਂ ਹਟਾ ਦਿੱਤਾ। ਇਸ ਤੋਂ ਬਾਅਦ, ਪਾਰਟੀ ਅਤੇ ਚੱਢਾ ਵਿਚਕਾਰ ਦਰਾਰ ਤੇਜ਼ੀ ਨਾਲ ਵਧ ਗਈ। ਦੱਸਿਆ ਜਾ ਰਿਹਾ ਹੈ ਕਿ ਚੱਢਾ ਹੌਲੀ-ਹੌਲੀ ਦੂਜੇ ਸੰਸਦ ਮੈਂਬਰਾਂ ਤੱਕ ਪਹੁੰਚੇ ਅਤੇ ਰਣਨੀਤੀ ਬਣਾਈ।