Kedarnath Yatra : ਕੱਲ੍ਹ ਖੁੱਲ੍ਹਣਗੇ ਕੇਦਾਰਨਾਥ ਧਾਮ ਦੇ ਕਪਾਟ; ਮੰਦਿਰ ਪਰਿਸਰ 'ਚ ਮੋਬਾਈਲ ਫੋਨ ਲਿਜਾਣ 'ਤੇ ਪਾਬੰਧੀ 

Wait 5 sec.

Kedarnath Yatra :  ਕੇਦਾਰਨਾਥ ਯਾਤਰਾ 22 ਅਪ੍ਰੈਲ 2026 ਨੂੰ ਸਵੇਰੇ 8 ਵਜੇ ਕਪਾਟ ਖੁੱਲ੍ਹਣ ਨਾਲ ਸ਼ੁਰੂ ਹੋ ਰਹੀ ਹੈ। ਕੇਦਾਰਨਾਥ ਮੰਦਰ ਪਰਿਸਰ ਦੇ ਅੰਦਰ ਹੁਣ ਮੋਬਾਈਲ ਫੋਨ ਦੀ ਵਰਤੋਂ ਪੂਰੀ ਤਰ੍ਹਾਂ ਵਰਜਿਤ ਹੈ। ਇਹ ਫੈਸਲਾ ਮੰਦਰ ਦੀ ਪਵਿੱਤਰਤਾ ਅਤੇ ਸ਼ਰਧਾਲੂਆਂ ਦੀ ਸਹੂਲਤ ਨੂੰ ਧਿਆਨ ਵਿੱਚ ਰੱਖਦੇ ਹੋਏ ਲਿਆ ਗਿਆ ਹੈ। ਮੰਦਰ ਪਰਿਸਰ ਦੇ ਅੰਦਰ ਮੋਬਾਈਲ ਫੋਨ ਲੈ ਕੇ ਜਾਣ, ਫੋਟੋਆਂ ਖਿੱਚਣ, ਵੀਡੀਓ ਬਣਾਉਣ ਜਾਂ ਰੀਲਾਂ ਬਨਾਉਣ ਦੀ ਸਖ਼ਤ ਮਨਾਹੀ ਹੈ। ਮੰਦਰ ਕਮੇਟੀ ਦੇ ਮੈਂਬਰ ਵਿਨੀਤ ਪੋਸਤੀ ਨੇ ਕਿਹਾ ਕਿ ਇਨ੍ਹਾਂ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਕਿਸੇ ਵੀ ਸ਼ਰਧਾਲੂ ਵਿਰੁੱਧ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।ਸ਼ਾਨਦਾਰ ਫੁੱਲਾਂ ਦੀ ਸਜਾਵਟ22 ਅਪ੍ਰੈਲ ਨੂੰ ਸਵੇਰੇ 8 ਵਜੇ ਗਰਮੀਆਂ ਦੇ ਮੌਸਮ ਲਈ ਮੰਦਰ ਦੇ ਕਪਾਟ ਖੁੱਲਣ ਦੇ ਮੌਕੇ 'ਤੇ ਸ਼੍ਰੀ ਕੇਦਾਰਨਾਥ ਧਾਮ ਨੂੰ ਫੁੱਲਾਂ ਨਾਲ ਸਜਾਇਆ ਜਾ ਰਿਹਾ ਹੈ। ਉਤਰਾਖੰਡ ਦੇ ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਕੱਲ੍ਹ ਮੰਦਰ ਦੇ ਕਪਾਟ ਦੇ ਖੁੱਲਣ ਸਮੇਂ ਮੌਜੂਦ ਰਹਿਣਗੇ।ਗੰਗੋਤਰੀ ਧਾਮ ਦੇ ਕਪਾਟ ਖੁੱਲ੍ਹ ਗਏ ਉੱਤਰਾਖੰਡ ਦੇ ਉੱਤਰਕਾਸ਼ੀ ਵਿੱਚ ਪਵਿੱਤਰ ਗੰਗੋਤਰੀ ਧਾਮ 19 ਅਪ੍ਰੈਲ ਨੂੰ ਅਕਸ਼ੈ ਤ੍ਰਿਤੀਆ ਦੇ ਸ਼ੁਭ ਮੌਕੇ 'ਤੇ ਸ਼ਰਧਾਲੂਆਂ ਲਈ ਖੋਲ੍ਹਿਆ ਗਿਆ। ਖੁੱਲ੍ਹਣ 'ਤੇ ਭਾਰਤ ਅਤੇ ਦੁਨੀਆ ਭਰ ਤੋਂ ਵੱਡੀ ਗਿਣਤੀ ਵਿੱਚ ਸ਼ਰਧਾਲੂ ਮਾਂ ਗੰਗਾ ਦਾ ਆਸ਼ੀਰਵਾਦ ਲੈਣ ਲਈ ਪਹੁੰਚੇ। ਗੰਗੋਤਰੀ ਧਾਮ ਦੇ ਪੁਜਾਰੀ ਅਸ਼ੋਕ ਸੇਮਵਾਲ ਨੇ ਕਿਹਾ, "ਅੱਜ ਗੰਗੋਤਰੀ ਧਾਮ ਦੇ ਕਪਾਟ ਖੁੱਲ੍ਹਣ ਤੋਂ ਬਾਅਦ ਤੀਜਾ ਦਿਨ ਹੈ। ਸਵੇਰ ਤੋਂ ਹੀ ਸ਼ਰਧਾਲੂਆਂ ਦੀਆਂ ਲੰਬੀਆਂ ਕਤਾਰਾਂ ਲੱਗਣੀਆਂ ਸ਼ੁਰੂ ਹੋ ਗਈਆਂ ਹਨ। ਪੂਰੀ ਘਾਟੀ 'ਹਰ ਹਰ ਗੰਗਾ' ਅਤੇ 'ਜੈ ਮਾਂ ਗੰਗਾ' ਦੇ ਜੈਕਾਰਿਆਂ ਨਾਲ ਗੂੰਜ ਰਹੀ ਹੈ..."7 ਲੱਖ ਤੋਂ ਵੱਧ ਲੋਕਾਂ ਨੇ ਕੀਤਾ ਰਜਿਸਟਰਇਸ ਸਾਲ ਦੀ ਕੇਦਾਰਨਾਥ ਯਾਤਰਾ ਖਾਸ ਅਤੇ ਚੁਣੌਤੀਪੂਰਨ ਵੀ ਹੈ, ਕਿਉਂਕਿ ਭਾਰੀ ਬਰਫ਼ਬਾਰੀ ਤੋਂ ਬਾਅਦ ਵੱਡੇ ਗਲੇਸ਼ੀਅਰਾਂ ਨੂੰ ਕੱਟ ਕੇ ਰਸਤਾ ਬਣਾਇਆ ਗਿਆ ਹੈ। ਇਸ ਸਾਲ 7 ਲੱਖ ਤੋਂ ਵੱਧ ਲੋਕਾਂ ਨੇ ਕੇਦਾਰਨਾਥ ਧਾਮ ਲਈ ਰਜਿਸਟਰ ਕੀਤਾ ਹੈ। ਸ਼ਰਧਾਲੂਆਂ ਦੀ ਇਸ ਗਿਣਤੀ ਨੂੰ ਦੇਖਦੇ ਹੋਏ ਪ੍ਰਸ਼ਾਸਨ ਨੇ ਹਰ ਕਦਮ 'ਤੇ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਹਨ। ਤੀਰਥ ਯਾਤਰਾ ਦੇ ਰਸਤੇ ਦੇ ਹਰ ਸਟਾਪ 'ਤੇ ਮੈਡੀਕਲ ਕੈਂਪ ਲਗਾਏ ਗਏ ਹਨ, ਅਤੇ ਉੱਚਾਈ 'ਤੇ ਬਿਮਾਰ ਹੋਣ ਵਾਲੇ ਸ਼ਰਧਾਲੂਆਂ ਨੂੰ ਤੁਰੰਤ ਇਲਾਜ ਪ੍ਰਦਾਨ ਕਰਨ ਲਈ ਡਾਕਟਰਾਂ ਦੀਆਂ ਟੀਮਾਂ ਤਾਇਨਾਤ ਕੀਤੀਆਂ ਗਈਆਂ ਹਨ। ਕਪਾਟ ਖੁੱਲ੍ਹਣ ਤੋਂ ਪਹਿਲਾਂ ਹੀ ਸ਼ਰਧਾਲੂਆਂ 'ਚ ਦਰਸ਼ਨਾਂ ਲਈ ਭਾਰੀ ਉਤਸ਼ਾਹ ਹੈ।