Asteroid Coming Closer To Earth: ਧਰਤੀ ਤੋਂ ਬਾਹਰ ਪੁਲਾੜ ਵਿੱਚ ਕਈ ਤਰ੍ਹਾਂ ਦੀਆਂ ਘਟਨਾਵਾਂ ਵਾਪਰਦੀਆਂ ਹਨ। ਹਾਲਾਂਕਿ, ਇਨ੍ਹਾਂ ਵਿੱਚੋਂ ਕੁਝ ਘਟਨਾਵਾਂ ਧਰਤੀ ਨੂੰ ਵੀ ਪ੍ਰਭਾਵਿਤ ਕਰਦੀਆਂ ਹਨ। ਕਈ ਵਾਰ, ਇਹ ਘਟਨਾਵਾਂ ਧਰਤੀ ਦੇ ਵਜੂਦ ਲਈ ਖ਼ਤਰਾ ਵੀ ਪੈਦਾ ਕਰ ਸਕਦੀਆਂ ਹਨ। ਪੁਲਾੜ ਵਿੱਚ ਬਹੁਤ ਸਾਰੀਆਂ ਵਸਤੂਆਂ ਹਨ ਜੋ ਧਰਤੀ ਵਰਗੇ ਗ੍ਰਹਿਆਂ ਨੂੰ ਨੁਕਸਾਨ ਪਹੁੰਚਾ ਸਕਦੀਆਂ ਹਨ। ਇਨ੍ਹਾਂ ਵਿੱਚੋਂ ਇੱਕ ਐਸਟਰਾਇਡ ਹੈ। ਉਨ੍ਹਾਂ ਦਾ ਖ਼ਤਰਾ ਹਮੇਸ਼ਾ ਧਰਤੀ ਦੇ ਨਿਵਾਸੀਆਂ ਲਈ ਬਣਿਆ ਰਹਿੰਦਾ ਹੈ।ਇਸ ਵਿਚਾਲੇ ਅਮਰੀਕੀ ਸਪੇਸ ਏਜੰਸੀ ਨਾਸਾ (NASA) ਨੇ ਪੁਸ਼ਟੀ ਕੀਤੀ ਹੈ ਕਿ ਇੱਕ ਬੱਸ ਦੇ ਆਕਾਰ ਦਾ ਐਸਟ੍ਰਾਇਡ, ਜਿਸ ਨੂੰ '2026 HJ1' ਨਾਮ ਦਿੱਤਾ ਗਿਆ ਹੈ, ਅੱਜ ਤੇਜ਼ ਰਫ਼ਤਾਰ ਨਾਲ ਧਰਤੀ ਦੇ ਬਹੁਤ ਨੇੜਿਓਂ ਗੁਜ਼ਰੇਗਾ। ਇਸ ਖ਼ਬਰ ਨੇ ਦੁਨੀਆ ਭਰ ਦੇ ਖਗੋਲ ਵਿਗਿਆਨੀਆਂ ਅਤੇ ਆਮ ਲੋਕਾਂ ਦਾ ਧਿਆਨ ਆਪਣੇ ਵੱਲ ਖਿੱਚਿਆ ਹੈ।ਧਰਤੀ ਨੂੰ ਨਹੀਂ ਕੋਈ ਖਤਰਾਇਸ ਐਸਟ੍ਰਾਈਡ ਲਗਭਗ 23 ਫੁੱਟ ਚੌੜਾ ਹੈ, ਜੋ ਕਿ ਇੱਕ ਛੋਟੀ ਬੱਸ ਦੇ ਬਰਾਬਰ ਹੈ। ਇਹ ਧਰਤੀ ਤੋਂ ਲਗਭਗ 4,00,000 ਮੀਲ (6.4 ਲੱਖ ਕਿਲੋਮੀਟਰ) ਦੀ ਦੂਰੀ ਤੋਂ ਲੰਘੇਗਾ, ਜੋ ਕਿ ਧਰਤੀ ਅਤੇ ਚੰਦਰਮਾ ਵਿਚਕਾਰਲੀ ਦੂਰੀ ਨਾਲੋਂ ਲਗਭਗ 1.6 ਗੁਣਾ ਜ਼ਿਆਦਾ ਹੈ। ਹਾਲਾਂਕਿ ਨਾਸਾ ਦੇ ਵਿਗਿਆਨੀਆਂ ਨੇ ਸਪੱਸ਼ਟ ਕੀਤਾ ਹੈ ਕਿ ਇਸ ਐਸਟ੍ਰਾਇਡ ਤੋਂ ਧਰਤੀ ਨੂੰ ਕੋਈ ਖ਼ਤਰਾ ਨਹੀਂ ਹੈ। ਇਸ ਦਾ ਰਸਤਾ ਅਜਿਹਾ ਹੈ ਕਿ ਇਹ ਧਰਤੀ ਨਾਲ ਬਿਨਾਂ ਟਕਰਾਏ ਸੁਰੱਖਿਅਤ ਨਿਕਲ ਜਾਵੇਗਾ। ਮਾਹਿਰਾਂ ਅਨੁਸਾਰ, ਜੇਕਰ ਇਸ ਆਕਾਰ ਦਾ ਕੋਈ ਐਸਟ੍ਰਾਈਡ ਧਰਤੀ ਦੇ ਵਾਯੂਮੰਡਲ ਵਿੱਚ ਦਾਖਲ ਹੁੰਦਾ ਵੀ ਹੈ, ਤਾਂ ਉਹ ਫ੍ਰਿਕਸ਼ਨ ਕਾਰਨ ਪੈਦਾ ਹੋਈ ਗਰਮੀ ਨਾਲ ਹਵਾ ਵਿੱਚ ਹੀ ਸੜ ਕੇ ਸੁਆਹ ਹੋ ਜਾਂਦਾ। ਇਸ ਨਾਲ ਜ਼ਮੀਨ 'ਤੇ ਕੋਈ ਵੱਡਾ ਨੁਕਸਾਨ ਹੋਣ ਦੀ ਸੰਭਾਵਨਾ ਨਹੀਂ ਹੁੰਦੀ।ਜ਼ਿਕਰਯੋਗ ਹੈ ਕਿ ਨਾਸਾ ਦੀ 'ਪਲੈਨੇਟਰੀ ਡਿਫੈਂਸ' ਟੀਮ ਲਗਾਤਾਰ ਅਜਿਹੇ Near-Earth Objects (NEOs) 'ਤੇ ਨਜ਼ਰ ਰੱਖਦੀ ਹੈ। '2026 HJ1' ਦੀ ਸਪੀਡ ਅਤੇ ਦਿਸ਼ਾ 'ਤੇ ਐਡਵਾਂਸਡ ਟੈਲੀਸਕੋਪਾਂ ਰਾਹੀਂ ਨਜ਼ਰ ਰੱਖੀ ਜਾ ਰਹੀ ਹੈ। ਵਿਗਿਆਨੀਆਂ ਲਈ ਅਜਿਹੀਆਂ ਪੁਲਾੜੀ ਚੱਟਾਨਾਂ ਦਾ ਅਧਿਐਨ ਕਰਨ ਦਾ ਇਹ ਇੱਕ ਸੁਨਹਿਰੀ ਮੌਕਾ ਹੁੰਦਾ ਹੈ।ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।