IAS Transfer: ਵੱਡਾ ਪ੍ਰਸ਼ਾਸਨਿਕ ਫੇਰਬਦਲ, 40 IAS ਅਧਿਕਾਰੀਆਂ ਦੇ ਅਚਾਨਕ ਤਬਾਦਲੇ; ਇਨ੍ਹਾਂ 15 ਜ਼ਿਲ੍ਹਿਆਂ ਦੇ ਬਦਲੇ DC: ਇੱਥੇ ਵੇਖੋ ਪੂਰੀ ਲਿਸਟ...

Wait 5 sec.

IAS Transfer News: ਇੱਕ ਵਾਰ ਫਿਰ ਤੋਂ ਵੱਡਾ ਪ੍ਰਸ਼ਾਸਨਿਕ ਫੇਰਬਦਲ ਕੀਤਾ ਗਿਆ ਹੈ, ਜਿਸ ਨਾਲ ਪੁਲਿਸ ਵਿਭਾਗ ਵਿਚਾਲੇ ਹਾਹਾਕਾਰ ਮੱਚ ਗਿਆ ਹੈ। ਦੱਸ ਦੇਈਏ ਕਿ ਯੋਗੀ ਸਰਕਾਰ ਨੇ ਇੱਕੋ ਸਮੇਂ 40 ਆਈਏਐਸ ਅਧਿਕਾਰੀਆਂ ਦੇ ਤਬਾਦਲੇ ਕੀਤੇ ਹਨ। ਇਨ੍ਹਾਂ ਤਬਾਦਲਿਆਂ ਵਿਚ 15 ਜ਼ਿਲ੍ਹਿਆਂ ਦੇ ਜ਼ਿਲ੍ਹਾ ਮੈਜਿਸਟ੍ਰੇਟ (ਡੀਐਮ) ਨੂੰ ਵੀ ਬਦਲ ਦਿੱਤਾ ਗਿਆ।ਇਸ ਤੋਂ ਇਲਾਵਾ ਪੰਜ ਜ਼ਿਲ੍ਹਿਆਂ ਦੇ ਮੁੱਖ ਵਿਕਾਸ ਅਧਿਕਾਰੀਆਂ (ਸੀਡੀਓ) ਦੇ ਨਾਲ-ਨਾਲ ਟਰਾਂਸਪੋਰਟ ਕਮਿਸ਼ਨਰ ਸਮੇਤ ਦੋ ਕਮਿਸ਼ਨਰਾਂ ਦੇ ਤਬਾਦਲੇ ਜਾਰੀ ਕੀਤੇ ਗਏ ਹਨ। ਇੱਕ ਪ੍ਰਮੁੱਖ ਸਕੱਤਰ ਅਤੇ ਚਾਰ ਵਿਸ਼ੇਸ਼ ਸਕੱਤਰਾਂ ਦੇ ਪੱਧਰ 'ਤੇ ਵੀ ਬਦਲਾਅ ਕੀਤੇ ਗਏ ਹਨ। ਇੱਥੇ ਜਾਣੋ ਲਿਸਟ ਵਿੱਚ ਕਿਸ-ਕਿਸ ਦਾ ਨਾਮ ਸ਼ਾਮਲ ਹੈ...ਨਵੇਂ ਜ਼ਿਲ੍ਹਾ ਮੈਜਿਸਟਰੇਟਾਂ ਦੀ ਨਿਯੁਕਤੀਸੁਲਤਾਨਪੁਰ: ਇੰਦਰਜੀਤ ਸਿੰਘਸ਼੍ਰਵਸਤੀ: ਅੰਨਪੂਰਣਾ ਗਰਗਬੁਲੰਦਸ਼ਹਿਰ : ਕੁਮਾਰ ਹਰਸ਼ਸ਼ਾਮਲੀ: ਆਲੋਕ ਯਾਦਵਸਹਾਰਨਪੁਰ: ਅਰਵਿੰਦ ਕੁਮਾਰ ਚੌਹਾਨਅਮਰੋਹਾ: ਨਿਤਿਨ ਗੌੜਹਮੀਰਪੁਰ: ਅਭਿਸ਼ੇਕ ਗੋਇਲਰਾਏਬਰੇਲੀ: ਸਰਨੀਤ ਕੌਰ ਬਰੋਕਾਫਤਿਹਪੁਰ: ਨਿਧੀ ਗੁਪਤਾ ਵਤਸਉਨਾਵ: ਘਨਸ਼ਿਆਮ ਮੀਨਾਲਖੀਮਪੁਰ ਖੀਰੀ: ਅੰਜਨੀ ਕੁਮਾਰ ਸਿੰਘਮੈਨਪੁਰੀ: ਇੰਦਰਮਣੀ ਤ੍ਰਿਪਾਠੀਔਰੈਯਾ: ਬ੍ਰਿਜੇਸ਼ ਕੁਮਾਰਆਗਰਾ: ਮਨੀਸ਼ ਬਾਂਸਲਝਾਂਸੀ: ਗੌਰੰਗ ਰਾਠੀਇਨ੍ਹਾਂ ਅਧਿਕਾਰੀਆਂ ਨੂੰ ਮਿਲੀ ਨਵੀ ਜ਼ਿੰਮੇਵਾਰੀਜਾਣਕਾਰੀ ਲਈ ਦੱਸ ਦੇਈਏ ਕਿ ਕਈ ਸੀਨੀਅਰ ਅਧਿਕਾਰੀਆਂ ਨੂੰ ਮੁੱਖ ਵਿਭਾਗਾਂ ਅਤੇ ਅਹੁਦਿਆਂ ਉਤੇ ਨਵੀਆਂ ਜ਼ਿੰਮੇਵਾਰੀਆਂ ਸੌਂਪੀਆਂ ਗਈਆਂ ਹਨ; ਜ਼ਿਕਰਯੋਗ ਹੈ ਕਿ ਅਰਵਿੰਦ ਮੱਲੱਪਾ ਬੰਗਾੜੀ ਨੂੰ ਮੁੱਖ ਮੰਤਰੀ ਦਾ ਵਿਸ਼ੇਸ਼ ਸਕੱਤਰ ਲਗਾਇਆ ਗਿਆ ਹੈ। ਇਸ ਤੋਂ ਇਲਾਵਾ ਨਿਤੀਸ਼ ਕੁਮਾਰ ਨੂੰ ਉੱਤਰ ਪ੍ਰਦੇਸ਼ ਪਾਵਰ ਕਾਰਪੋਰੇਸ਼ਨ ਦਾ ਪ੍ਰਬੰਧ ਨਿਰਦੇਸ਼ਕ ਨਿਯੁਕਤ ਕੀਤਾ ਗਿਆ ਹੈ; ਸ਼ਰੂਤੀ ਨੂੰ ਦੱਖਣਾਂਚਲ ਬਿਜਲੀ ਵੰਡ ਨਿਗਮ ਲਿਮਟਿਡ, ਆਗਰਾ ਦੇ ਪ੍ਰਬੰਧ ਨਿਰਦੇਸ਼ਕ ਵਜੋਂ; ਆਸ਼ੂਤੋਸ਼ ਨਿਰੰਜਨ ਨੂੰ ਟਰਾਂਸਪੋਰਟ ਕਮਿਸ਼ਨਰ ਵਜੋਂ; ਕਿੰਜਲ ਸਿੰਘ ਨੂੰ ਸੈਕੰਡਰੀ ਸਿੱਖਿਆ ਸਕੱਤਰ ਵਜੋਂ; ਅਤੇ ਦੁਰਗਾ ਸ਼ਕਤੀ ਨਾਗਪਾਲ ਨੂੰ ਦੇਵੀਪਾਟਨ ਡਿਵੀਜ਼ਨ ਦੇ ਕਮਿਸ਼ਨਰ ਵਜੋਂ ਨਿਯੁਕਤ ਕੀਤਾ ਗਿਆ ਹੈ।Read MOre: Gold Silver Price Today: ਸੋਨੇ-ਚਾਂਦੀ ਦੀਆਂ ਬਾਜ਼ਾਰ ਖੁੱਲ੍ਹਦੇ ਹੀ ਡਿੱਗੀਆਂ ਕੀਮਤਾਂ, ਜਾਣੋ ਅੱਜ ਕਿੰਨੀ ਆਈ ਗਿਰਾਵਟ? 10 ਗ੍ਰਾਮ ਸਣੇ 22-24 ਕੈਰੇਟ ਹੋਇਆ ਇੰਨਾ ਸਸਤਾ?ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।