ਕਾਂਗਰਸ ਮਹਾਸਚਿਵ ਪ੍ਰਿਯੰਕਾ ਗਾਂਧੀ ਅਤੇ ਉਦਯੋਗਪਤੀ ਰਾਬਰਟ ਵਾਡਰਾ ਦੇ ਪੁੱਤਰ ਰੇਹਾਨ ਵਾਡਰਾ ਦੀ ਮੰਗਣੀ ਦੀ ਖ਼ਬਰ ਸਾਹਮਣੇ ਆਈ ਹੈ। ਸੂਤਰਾਂ ਮੁਤਾਬਕ, ਰੇਹਾਨ ਵਾਡਰਾ ਨੇ ਸੱਤ ਸਾਲਾਂ ਤੋਂ ਡੇਟ ਕਰ ਰਹੀ ਅਵੀਵਾ ਬੇਗ ਨੂੰ ਹਾਲ ਹੀ ਵਿੱਚ ਪ੍ਰਪੋਜ਼ ਕੀਤਾ ਸੀ, ਜਿਸਨੂੰ ਅਵੀਵਾ ਨੇ ਮਨਜ਼ੂਰੀ ਦੇ ਦਿੱਤੀ ਹੈ। ਦੱਸਿਆ ਜਾ ਰਿਹਾ ਹੈ ਕਿ ਦੋਵਾਂ ਪਰਿਵਾਰਾਂ ਨੇ ਵੀ ਇਸ ਰਿਸ਼ਤੇ ਲਈ ਆਪਣੀ ਸਹਿਮਤੀ ਜਤਾਈ ਹੈ। ਸੂਤਰਾਂ ਅਨੁਸਾਰ, ਅਵੀਵਾ ਬੇਗ ਅਤੇ ਉਨ੍ਹਾਂ ਦਾ ਪਰਿਵਾਰ ਦਿੱਲੀ ਦਾ ਰਹਿਣ ਵਾਲਾ ਹੈ।ਕਦੋਂ ਹੋਵੇਗਾ ਵਿਆਹ?ਰੇਹਾਨ ਅਤੇ ਅਵੀਵਾ ਦਾ ਵਿਆਹ ਦੀ ਤਾਰੀਖ਼ ਨੂੰ ਲੈ ਕੇ ਫਿਲਹਾਲ ਕੋਈ ਅਧਿਕਾਰਿਕ ਜਾਣਕਾਰੀ ਸਾਹਮਣੇ ਨਹੀਂ ਆਈ। ਦੱਸਿਆ ਜਾ ਰਿਹਾ ਹੈ ਕਿ ਵਿਆਹ ਨਾਲ ਜੁੜਿਆ ਫੈਸਲਾ ਦੋਵੇਂ ਪਰਿਵਾਰ ਆਪਸੀ ਸਹਿਮਤੀ ਅਤੇ ਸੁਵਿਧਾ ਅਨੁਸਾਰ ਕਰਨਗੇ।ਜਾਣੋ ਕੌਣ ਹਨ ਅਵੀਵਾ ਬੇਗਅਵੀਵਾ ਬੇਗ ਵੀ ਇੱਕ ਫੋਟੋਗ੍ਰਾਫਰ ਹਨ। ਪਿਛਲੇ ਪੰਜ ਸਾਲਾਂ ਦੌਰਾਨ ਉਨ੍ਹਾਂ ਨੇ ਕਈ ਪ੍ਰਸਿੱਧ ਕਲਾ ਪ੍ਰਦਰਸ਼ਨੀਆਂ ਵਿੱਚ ਭਾਗ ਲਿਆ ਹੈ। ਸਾਲ 2023 ਵਿੱਚ ਉਨ੍ਹਾਂ ਨੇ ਮੇਥਡ ਗੈਲਰੀ ਨਾਲ ‘ਯੂ ਕੈਨਾਟ ਮਿਸ ਦਿਸ’ ਪ੍ਰਦਰਸ਼ਨੀ ਵਿੱਚ ਆਪਣਾ ਕੰਮ ਪੇਸ਼ ਕੀਤਾ। ਇਸੇ ਸਾਲ ਇੰਡੀਆ ਆਰਟ ਫੇਅਰ ਦੇ ਯੰਗ ਕਲੈਕਟਰ ਪ੍ਰੋਗ੍ਰਾਮ ਤਹਿਤ ਵੀ ‘ਯੂ ਕੈਨਾਟ ਮਿਸ ਦਿਸ’ ਪ੍ਰਦਰਸ਼ਨੀ ਵਿੱਚ ਉਨ੍ਹਾਂ ਦੀ ਕਲਾ ਵੇਖਣ ਨੂੰ ਮਿਲੀ।ਇਸ ਤੋਂ ਪਹਿਲਾਂ ਸਾਲ 2019 ਵਿੱਚ ਦ ਕਵੋਰਮ ਕਲੱਬ ਵਿੱਚ ਆਯੋਜਿਤ ‘ਦ ਇਲਿਊਜ਼ਰੀ ਵਰਲਡ’ ਅਤੇ 2018 ਵਿੱਚ ਇੰਡੀਆ ਡਿਜ਼ਾਈਨ ਆਈਡੀ, ਕੇ2 ਇੰਡੀਆ ਵਿੱਚ ਵੀ ਉਨ੍ਹਾਂ ਨੇ ਆਪਣੀ ਫੋਟੋਗ੍ਰਾਫੀ ਪ੍ਰਦਰਸ਼ਿਤ ਕੀਤੀ ਸੀ।ਅਵੀਵਾ ਬੇਗ ਫੋਟੋਗ੍ਰਾਫਿਕ ਸਟੂਡੀਓ ਅਤੇ ਪ੍ਰੋਡਕਸ਼ਨ ਕੰਪਨੀ ‘ਐਟੇਲਿਅਰ 11’ ਦੀ ਸਹਿ-ਸੰਸਥਾਪਕ ਵੀ ਹਨ। ਇਹ ਕੰਪਨੀ ਦੇਸ਼ ਭਰ ਦੀਆਂ ਕਈ ਏਜੰਸੀਆਂ, ਬ੍ਰਾਂਡਾਂ ਅਤੇ ਕਲਾਇੰਟਸ ਨਾਲ ਮਿਲ ਕੇ ਕੰਮ ਕਰ ਰਹੀ ਹੈ।ਵਾਇਨਾਡ ਤੋਂ ਸੰਸਦ ਮੈਂਬਰ ਹਨ ਪ੍ਰਿਯੰਕਾ ਗਾਂਧੀਕਾਂਗਰਸ ਦੀ ਮਹਾਸਚਿਵ ਪ੍ਰਿਯੰਕਾ ਗਾਂਧੀ ਕੇਰਲ ਦੀ ਵਾਇਨਾਡ ਲੋਕ ਸਭਾ ਸੀਟ ਤੋਂ ਸੰਸਦ ਮੈਂਬਰ ਹਨ। ਉਨ੍ਹਾਂ ਨੇ ਉਪਚੋਣ ਵਿੱਚ ਜਿੱਤ ਦਰਜ ਕੀਤੀ ਸੀ। ਚੋਣਾਂ ਦੌਰਾਨ ਜਮ੍ਹਾਂ ਕਰਵਾਏ ਗਏ ਹਲਫਨਾਮੇ ਵਿੱਚ ਉਨ੍ਹਾਂ ਨੇ ਆਪਣੀ ਅਤੇ ਆਪਣੇ ਪਤੀ ਰੌਬਰਟ ਵਾਡਰਾ ਦੀ ਸੰਪੱਤੀ ਦਾ ਵੇਰਵਾ ਦਿੱਤਾ ਸੀ।ਰੌਬਰਟ ਵਾਡਰਾ ਦੀ ਕੁੱਲ ਸੰਪੱਤੀ 65.54 ਕਰੋੜ ਰੁਪਏਪ੍ਰਿਯੰਕਾ ਗਾਂਧੀ ਵੱਲੋਂ ਪੇਸ਼ ਕੀਤੇ ਹਲਫਨਾਮੇ ਅਨੁਸਾਰ, ਰੌਬਰਟ ਵਾਡਰਾ ਦੀ ਕੁੱਲ ਸੰਪੱਤੀ 65.54 ਕਰੋੜ ਰੁਪਏ ਹੈ। ਇਸ ਵਿੱਚ 37.9 ਕਰੋੜ ਰੁਪਏ ਦੀ ਚਲ ਸੰਪੱਤੀ ਅਤੇ 27.64 ਕਰੋੜ ਰੁਪਏ ਦੀ ਅਚਲ ਸੰਪੱਤੀ ਸ਼ਾਮਲ ਹੈ। ਇਸ ਤੋਂ ਇਲਾਵਾ, ਉਨ੍ਹਾਂ ਦੇ ਨਾਮ ’ਤੇ 10 ਕਰੋੜ ਰੁਪਏ ਦੀਆਂ ਦੇਣਦਾਰੀਆਂ ਵੀ ਦਰਜ ਹਨ।ਹਲਫਨਾਮੇ ਮੁਤਾਬਕ, ਰੌਬਰਟ ਵਾਡਰਾ ਕੋਲ 2.18 ਲੱਖ ਰੁਪਏ ਨਕਦ ਹਨ, ਜਦਕਿ ਵੱਖ-ਵੱਖ ਬੈਂਕਾਂ ਵਿੱਚ ਉਨ੍ਹਾਂ ਦੇ ਕਰੀਬ 50 ਲੱਖ ਰੁਪਏ ਜਮ੍ਹਾਂ ਹਨ। ਇਸ ਦੇ ਨਾਲ ਹੀ ਉਨ੍ਹਾਂ ਨੇ ਕਈ ਕਰਜ਼ੇ (ਲੋਨ) ਵੀ ਲਏ ਹੋਏ ਹਨ, ਜਿਨ੍ਹਾਂ ਦੀ ਕੁੱਲ ਰਕਮ ਕਰੀਬ 34 ਕਰੋੜ ਰੁਪਏ ਦੱਸੀ ਗਈ ਹੈ।ਕਾਰੋਬਾਰੀ ਹਨ ਰੌਬਰਟ ਵਾਡਰਾਰੌਬਰਟ ਵਾਡਰਾ ਨੂੰ ਮਹਿੰਗੀਆਂ ਕਾਰਾਂ ਅਤੇ ਬਾਈਕਾਂ ਦਾ ਸ਼ੌਂਕ ਹੈ। ਉਨ੍ਹਾਂ ਕੋਲ ਕੁੱਲ ਤਿੰਨ ਵਾਹਨ ਹਨ, ਜਿਨ੍ਹਾਂ ਵਿੱਚ 53 ਲੱਖ ਰੁਪਏ ਦੀ ਟੋਯੋਟਾ ਲੈਂਡ ਕ੍ਰੂਜ਼ਰ ਵੀ ਸ਼ਾਮਲ ਹੈ।ਰੌਬਰਟ ਵਾਡਰਾ ਪੇਸ਼ੇ ਤੋਂ ਕਾਰੋਬਾਰੀ ਹਨ। ਉਨ੍ਹਾਂ ਦਾ ਹੈਂਡੀਕ੍ਰਾਫਟ ਆਈਟਮਾਂ ਅਤੇ ਕਸਟਮ ਜੁਐਲਰੀ ਦਾ ਕਾਰੋਬਾਰ ਹੈ। ਉਨ੍ਹਾਂ ਦੀ ਕੰਪਨੀ ਦਾ ਨਾਮ ‘ਆਰਟੈਕਸ ਐਕਸਪੋਰਟਸ’ ਹੈ। ਇਸ ਤੋਂ ਇਲਾਵਾ, ਉਹ ਰੀਅਲ ਐਸਟੇਟ ਸੈਕਟਰ ਵਿੱਚ ਵੀ ਸਰਗਰਮ ਹਨ ਅਤੇ ਕਈ ਹੋਰ ਕੰਪਨੀਆਂ ਵਿੱਚ ਨਿਵੇਸ਼ ਰਾਹੀਂ ਉਨ੍ਹਾਂ ਦੀ ਭਾਗੀਦਾਰੀ ਹੈ।