ਪੰਜਾਬ ਸਰਕਾਰ ਵੱਲੋਂ ਪ੍ਰਤੀ ਕਿਲੋਮੀਟਰ ਸਕੀਮ ਅਧੀਨ ਬੱਸ ਟੈਂਡਰ ਲਿਆਉਣ ਦੇ ਚੱਲਦੇ ਸ੍ਰੀ ਮੁਕਤਸਰ ਸਾਹਿਬ ਦਾ ਬੱਸ ਅੱਡਾ 2 ਘੰਟੇ ਲਈ ਬੰਦ ਕਰਕੇ ਪਨਬਸ ਤੇ ਪੀਆਰਟੀਸੀ ਕੋਟਰੈਕਟ ਵਰਕਰਾਂ ਵੱਲੋਂ ਕੀਤਾ ਗਿਆ ਰੋਸ਼ ਪ੍ਰਦਰਸ਼ਨ।ਅੱਜ ਸ੍ਰੀ ਮੁਕਤਸਰ ਸਾਹਿਬ ਦੇ ਪਨਬੱਸ ਤੇ ਪੀਆਰਟੀਸੀ ਕੋਂਟਰੈਕਟ ਵਰਕਰ ਯੂਨੀਅਨ ਦੇ ਵੱਲੋਂ ਤਨਖਾਹਾਂ ਨਾ ਮਿਲਣ ਕਰਕੇ ਤੇ ਪੰਜਾਬ ਸਰਕਾਰ ਵੱਲੋਂ ਲਿਆਂਦੀ ਜਾ ਰਹੀ ਪ੍ਰਤੀ ਕਿਲੋਮੀਟਰ ਸਕੀਮ ਅਧੀਨ ਬੱਸ ਟੈਂਡਰ ਲਿਆਉਣ ਨੂੰ ਲੈਕੇ ਰੋਸ਼ ਪ੍ਰਦਰਸ਼ਨ ਕਰਦੇ ਹੋਏ 2 ਘੰਟੇ ਤੱਕ 12 ਤੋਂ 2 ਵੱਜੇ ਤੱਕ ਮੁਕਤਸਰ ਦਾ ਮੈਂ ਬੱਸ ਅੱਡੇ ਨੂੰ ਬੰਦ ਕੀਤਾ ਗਿਆ। ਤੇ ਪੰਜਾਬ ਸਰਕਾਰ ਦੇ ਖ਼ਿਲਾਫ਼ ਜੋਰਦਾਰ ਨਾਰੇ ਬਾਜ਼ੀ ਵੀ ਕੀਤੀ। ਇਸ ਮੌਕੇ ਉਹਨਾਂ ਮੀਡੀਆ ਦੇ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸਾਨੂੰ ਆਪਣੀਆਂ ਮੰਗਾਂ ਨੂੰ ਲੈਕੇ ਸੰਘਰਸ਼ ਦਾ ਰਾਹ ਅਪਣਾਉਣਾ ਪੈਂਦਾ ਹੈ ਉਹਨਾਂ ਕਿਹਾ ਕਿ ਪਿਛਲੇ ਲੰਬੇ ਸਮੇਂ ਤੋਂ ਸਾਡੀ ਤਨਖਾਹਾਂ ਦੇਣ ਵਿੱਚ ਵੀ ਸਰਕਾਰ ਬਹੁਤ ਜਿਆਦਾ ਦੇਰੀ ਕਰ ਦੀ ਹੈ ਤੇ ਸਾਨੂੰ ਆਪਣੀ ਤਨਖਾਹਾਂ ਲੈਣ ਲਈ ਵੀ ਇਸ ਤਰ੍ਹਾਂ ਦੇ ਸੰਘਰਸ਼ ਉਲੀਕਣਾ ਪੈਂਦਾ ਹੈ ਤਾਂ ਕਿਤੇ ਜਾ ਸਰਕਾਰ ਸਾਡੀਆਂ ਤਨਖਾਹਾਂ ਸਾਡੇ ਖਾਤੇ ਪਾਉਂਦੀ ਹੈਇਸ ਦੇ ਨਾਲ ਹੀ ਉਹਨਾਂ ਕਿਹਾ ਕਿ ਸਰਕਾਰ ਇਸ ਵਾਰ ਫਿਰ ਤੋਂ ਪ੍ਰਤੀ ਕਿਲੋਮੀਟਰ ਸਕੀਮ ਲੈਕੇ ਆ ਰਹੀ ਜੋ ਕਿ ਸਾਨੂੰ ਨਾ-ਮੰਜੂਰ ਹੈ ਜਿਸ ਵਿੱਚ ਸਰਕਾਰ ਨਵੀਆਂ ਵੋਲਵੋ ਬਸਾਂ ਤੇ ਐਚ ਬੀ ਐਸੀ ਬੱਸਾਂ ਸ਼ਾਮਿਲ ਹਨ ਤੇ ਇਹ ਬੱਸਾਂ ਪਹਿਲਾਂ ਤੋਂ ਹੀ ਪੀਆਰਟੀਸੀ ਤੇ ਪਨਬੱਸ ਵਿੱਚ ਚੱਲ ਰਹੀਆਂ ਨੇ ਜੋ ਕਿ ਪਹਿਲਾਂ ਹੀ ਘਾਟੇ ਵਿੱਚ ਹਨ ਉਹਨਾਂ ਕਿਹਾ ਕਿ ਸਰਕਾਰ ਨੇ ਅਜੇ ਤੱਕ ਮਹਿਲਾਵਾਂ ਦੇ ਮੁਫ਼ਤ ਸਫ਼ਰ ਦੇ ਪੈਸੇ ਸਾਡੇ ਵਿਭਾਗ ਨੂੰ ਨਹੀਂ ਦਿੱਤੇ। ਉਹਨਾਂ ਕਿਹਾ ਕਿ ਜੇਕਰ ਸਰਕਾਰ ਨੇ ਉਹਨਾਂ ਦੀਆਂ ਮੰਗਾਂ ਨੂੰ ਨਾ ਮੰਨਿਆ ਤਾਂ ਸਾਡੀ ਯੂਨੀਅਨ ਦੇ ਸਟੇਟ ਬਾਡੀ ਦੇ ਆਗੂਆਂ ਦਾ ਜੋ ਵੀ ਫੈਸਲਾ ਹੋਏਗਾ ਉਸੇ ਹਿਸਾਬ ਨਾਲ ਅਗਲੀ ਰਣਨੀਤੀ ਅਮਲ ਵਿੱਚ ਲਿਆਂਦੀ ਜਾਵੇਗੀ