ਰਾਜਸਥਾਨ ’ਚ ਕਿਸਾਨ ਭੜਕੇ! ਫੈਕਟਰੀ ਦੇ ਵਿਰੋਧ ਦੌਰਾਨ ਹੰਗਾਮਾ, ਕਾਂਗਰਸ ਵਿਧਾਇਕ ਹਿਰਾਸਤ 'ਚ, 24 ਤੋਂ ਇੰਟਰਨੈੱਟ ਬੰਦ, ਜਾਣੋ ਪੂਰਾ ਮਾਮਲਾ ਹੈ ਕੀ?

Wait 5 sec.

ਹਨੂੰਮਾਨਗੜ੍ਹ ’ਚ ਐਥਨੋਲ ਫੈਕਟਰੀ ਨੂੰ ਲੈ ਕੇ ਕਿਸਾਨਾਂ ਦਾ ਵਿਰੋਧ ਤੇਜ਼ ਬਣਿਆ ਹੋਇਆ ਹੈ। ਅੱਜ ਹੋਣ ਵਾਲੀ ਕਿਸਾਨ ਸਭਾ ਵਿੱਚ ਜਾਣ ਵਾਲੇ ਕਾਂਗਰਸ ਵਰਕਰਾਂ ਨੂੰ ਪੁਲਿਸ ਨੇ ਪਹਿਲਾਂ ਹੀ ਰੋਕ ਦਿੱਤਾ ਹੈ। ਕਾਂਗਰਸ ਵਿਧਾਇਕ ਰੁਪਿੰਦਰ ਸਿੰਘ ਕੁੰਨਰ ਨੂੰ ਵੀ ਪੁਲਿਸ ਨੇ ਹਿਰਾਸਤ ਵਿੱਚ ਲੈ ਲਿਆ ਹੈ। ਓਥੇ ਹੀ ਕਿਸਾਨਾਂ ਨੇ ਚੇਤਾਵਨੀ ਦਿੱਤੀ ਹੈ ਕਿ ਜਦ ਤੱਕ ਮੰਗਾਂ ਨਹੀਂ ਮੰਨੀ ਜਾਂਦੀਆਂ, ਅੰਦੋਲਨ ਜਾਰੀ ਰਹੇਗਾ।ਬੁੱਧਵਾਰ ਯਾਨੀਕਿ 10 ਦਸੰਬਰ ਨੂੰ ਕਿਸਾਨਾਂ ਨੇ ਰਾਠੀਖੇੜਾ ਪਿੰਡ ਵਿੱਚ ਬਣ ਰਹੀ ਡਿਊਨ ਐਥਨੋਲ ਪ੍ਰਾਈਵੇਟ ਲਿਮਿਟਡ ਫੈਕਟਰੀ ਦੀ ਕੰਧ ਤੋੜ ਦਿੱਤੀ। ਅੰਦਰ ਦਾਖ਼ਲ ਹੋਏ ਪ੍ਰਦਰਸ਼ਨਕਾਰੀਆਂ ਨੇ ਦਫ਼ਤਰ ਨੂੰ ਅੱਗ ਵੀ ਲਗਾ ਦਿੱਤੀ।ਇੰਟਰਨੈੱਟ ਬੰਦਇਸ ਤੋਂ ਬਾਅਦ ਪੁਲਿਸ ਅਤੇ ਕਿਸਾਨਾਂ ਵਿਚ ਭਾਰੀ ਪੱਥਰਬਾਜ਼ੀ ਹੋਈ। ਹੰਗਾਮੇ ਵਿੱਚ ਕਾਂਗਰਸ ਵਿਧਾਇਕ ਸਮੇਤ 70 ਤੋਂ ਵੱਧ ਲੋਕ ਜ਼ਖ਼ਮੀ ਹੋਏ। ਕੁਝ ਜ਼ਖ਼ਮੀ ਰਾਤ ਭਰ ਟਿੱਬੀ ਦੇ ਗੁਰਦੁਆਰੇ ਵਿੱਚ ਹੀ ਰੁਕੇ ਰਹੇ। ਅੱਜ ਵੀ ਟਿੱਬੀ ਖੇਤਰ ਵਿੱਚ ਇੰਟਰਨੈੱਟ ਬੰਦ ਹੈ। ਫੈਕਟਰੀ ਦੇ ਨੇੜੇ ਰਹਿਣ ਵਾਲੇ ਲਗਭਗ 30 ਪਰਿਵਾਰ ਘਰ ਛੱਡ ਕੇ ਚਲੇ ਗਏ ਹਨ।ਵਿਵਾਦ ਕਿਵੇਂ ਸ਼ੁਰੂ ਹੋਇਆ?ਤਣਾਅ ਦੀ ਸ਼ੁਰੂਆਤ ਉਸ ਵੇਲੇ ਹੋਈ, ਜਦੋਂ ਦਿਨ ਦੌਰਾਨ ਕਿਸਾਨਾਂ ਦੀ ‘ਐਥਨਾਲ ਫੈਕਟਰੀ ਹਟਾਓ ਸੰਘਰਸ਼ ਕਮੇਟੀ’ ਅਤੇ ਪ੍ਰਸ਼ਾਸਨ ਵਿਚਾਲੇ ਗੱਲਬਾਤ ਨਾਕਾਮ ਰਹੀ। ਕਿਸਾਨ ਫੈਕਟਰੀ ਦਾ ਨਿਰਮਾਣ ਤੁਰੰਤ ਰੋਕਣ ਲਈ ਲਿਖਤੀ ਭਰੋਸਾ ਮੰਗ ਰਹੇ ਸਨ, ਪਰ ਪ੍ਰਸ਼ਾਸਨ ਨੇ ਇਹ ਦੇਣ ਤੋਂ ਇਨਕਾਰ ਕਰ ਦਿੱਤਾ। ਇਸ ਤੋਂ ਬਾਅਦ ਸ਼ਾਮ ਲਗਭਗ 4 ਵਜੇ ਪ੍ਰਦਰਸ਼ਨਕਾਰੀਆਂ ਨੇ ਫੈਕਟਰੀ ਵੱਲ ਰੁਖ ਕਰ ਲਿਆ।ਪੱਥਰਬਾਜ਼ੀ, ਤੋੜਫੋੜ ਤੇ ਅੱਗ ਲਗਾਉਣ ਦੀ ਘਟਨਾਕਿਸਾਨਾਂ ਨੇ ਟਰੈਕਟਰਾਂ ਨਾਲ ਨਿਰਮਾਣਧੀਨ ਫੈਕਟਰੀ ਦੀ ਬਾਊਡਰੀ ਵਾਲ ਢਾਹ ਦਿੱਤੀ ਅਤੇ ਅੰਦਰ ਦਾਖ਼ਲ ਹੋ ਗਏ। ਇਸ ਤੋਂ ਬਾਅਦ ਪਰਿਸਰ ਵਿੱਚ ਪੱਥਰਬਾਜ਼ੀ, ਤੋੜਫੋੜ ਅਤੇ ਅੱਗ ਲਗਾਉਣ ਦੀਆਂ ਘਟਨਾਵਾਂ ਸ਼ੁਰੂ ਹੋ ਗਈਆਂ। ਗੁੱਸੇ ਵਿੱਚ ਭੀੜ ਨੇ ਪਰਿਸਰ ਅੰਦਰ ਖੜ੍ਹੀਆਂ ਘੱਟੋ-ਘੱਟ 10 ਵਾਹਨਾਂ ਨੂੰ ਅੱਗ ਲਗਾ ਦਿੱਤੀ, ਜਿਨ੍ਹਾਂ ਵਿੱਚ ਇੱਕ JCB ਮਸ਼ੀਨ, 7 ਕਾਰਾਂ, 2 ਮੋਟਰਸਾਈਕਲਾਂ ਅਤੇ ਇੱਕ ਸਰਕਾਰੀ ਪੁਲਿਸ ਜੀਪ ਸ਼ਾਮਲ ਸੀ। ਕਈ ਨਿੱਜੀ ਕਾਰਾਂ ਵੀ ਸੜ ਗਈਆਂ, ਜਿਨ੍ਹਾਂ ਵਿੱਚੋਂ ਕੁਝ ਪੁਲਿਸ ਕਰਮਚਾਰੀਆਂ ਦੀਆਂ ਵੀ ਦੱਸੀਆਂ ਜਾ ਰਹੀਆਂ ਹਨ।ਪੁਲਿਸ ਵੱਲੋਂ ਲਾਠੀਚਾਰਜ, ਵਿਧਾਇਕ ਪੁਨੀਆ ਜ਼ਖਮੀਭੀੜ ਨੂੰ ਕਾਬੂ ਕਰਨ ਲਈ ਪੁਲਿਸ ਨੂੰ ਜ਼ਬਰਦਸਤੀ ਵਰਤਣੀ ਪਈ। ਪੁਲਿਸ ਨੇ ਪਹਿਲਾਂ ਹੰਝੂ-ਗੈਸ ਦੇ ਗੋਲਿਆਂ ਨਾਲ ਭੀੜ ਨੂੰ ਖਦੇੜਿਆ ਅਤੇ ਫਿਰ ਲਾਠੀਚਾਰਜ ਕੀਤਾ। ਇਸ ਲਾਠੀਚਾਰਜ ਵਿੱਚ ਸੰਗਰਿਆ ਤੋਂ ਕਾਂਗਰਸ ਵਿਧਾਇਕ ਅਭਿਮਨਯੂ ਪੁਨੀਆ ਜ਼ਖਮੀ ਹੋ ਗਏ। ਪੁਨੀਆ ਕਿਸਾਨਾਂ ਦੇ ਸਮਰਥਨ ਵਿੱਚ ਮਹਾਂਪੰਚਾਇਤ ਵਿੱਚ ਸ਼ਾਮਲ ਹੋਣ ਪਹੁੰਚੇ ਸਨ। ਬਾਅਦ ਵਿੱਚ ਉਨ੍ਹਾਂ ਨੂੰ ਹਨੂੰਮਾਨਗੜ੍ਹ ਜ਼ਿਲ੍ਹਾ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ।ਇੰਟਰਨੈੱਟ ਤੇ ਬਜ਼ਾਰ ਬੰਦ, ਸਕੂਲਾਂ ਵਿੱਚ ਛੁੱਟੀਹੁੰਗਾਮੇ ਤੋਂ ਬਾਅਦ ਪ੍ਰਸ਼ਾਸਨ ਨੇ ਤੁਰੰਤ ਕਾਰਵਾਈ ਕਰਦਿਆਂ ਟਿੱਬੀ ਅਤੇ ਨੇੜਲੇ ਪਿੰਡਾਂ ਵਿੱਚ ਸ਼ਾਂਤੀ ਭੰਗ ਦੀ ਸੰਭਾਵਨਾ ਦੇ ਚਲਦਿਆਂ ਇੰਟਰਨੈੱਟ ਸੇਵਾਵਾਂ ਬੰਦ ਕਰ ਦਿੱਤੀਆਂ। ਇਸ ਦੇ ਨਾਲ ਹੀ ਸਕੂਲਾਂ ਅਤੇ ਦੁਕਾਨਾਂ ਨੂੰ ਬੰਦ ਰੱਖਣ ਦੇ ਹੁਕਮ ਵੀ ਜਾਰੀ ਕੀਤੇ ਗਏ ਹਨ।